ਇਸ ਪੰਜਾਬੀ ਅਭਿਨੇਤਰੀ ‘ਤੇ ਪਈ ਕੋਰੋਨਾ ਦੀ ਮਾਰ
ਚੰਡੀਗੜ੍ਹ— ਮਸ਼ਹੂਰ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨਾਲ ਹਿੱਟ ਫਿਲਮਾਂ ਦੇ ਚੁੱਕੀ ਪੰਜਾਬੀ ਅਭਿਨੇਤਰੀ ਮੋਨਿਕਾ ਗਿੱਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਜਕੜਿਆ ਹੋਇਆ ਹੈ। ਇਸ ਘਾਤਕ ਮਹਾਮਾਰੀ ਦਾ ਅਸਰ ਕਈ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ‘ਤੇ ਵੀ ਪਿਆ ਹੈ।
ਪੰਜਾਬੀ ਅਭਿਨੇਤਰੀ ਮੋਨਿਕਾ ਗਿੱਲ ਦਾ ਵਿਆਹ ਕੋਰੋਨਾਵਾਇਰਸ ਕਰਕੇ ਮੁਲਤਵੀ ਹੋ ਗਿਆ ਜੋ ਕਿ ਇਸ ਹਫ਼ਤੇ ਹੋਣਾ ਤੈਅ ਸੀ। ਇਕ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਹੋਏ ਮੋਨਿਕਾ ਨੇ ਦੱਸਿਆ ਕਿ ਇਸ ਹਫ਼ਤੇ ਮੋਨਿਕਾ ਦਾ ਵਿਆਹ ਹੋਣਾ ਸੀ, ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਦਰਅਸਲ ਮੋਨਿਕਾ ਗੱਜ-ਵੱਜ ਕੇ ਅਮਰੀਕਾ ‘ਚ ਵਿਆਹ ਕਰਵਾਉਣਾ ਚਾਹੁੰਦੀ ਹੈ ਜੋ ਕੋਰੋਨਾਵਾਇਰਸ ਕਰਕੇ ਸੰਭਵ ਨਹੀਂ ਹੋ ਸਕਦਾ। ਇਸ ਲਈ ਘਰ ਦੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਦੇ ਹੋਏ ਮੋਨਿਕਾ ਨੇ ਵਿਆਹ ਨੂੰ ਮੁਲਤਵੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਮੋਨਿਕਾ ਅਕਸਰ ਆਪਣੇ ਮੰਗੇਤਰ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਮੋਨਿਕਾ ਨੇ ਕਿਹਾ ਕਿ ਮੈਂ ਆਪਣੇ ਪਿਆਰ ਨੂੰ ਨਹੀਂ ਲੁਕੋ ਸਕਦੀ। ਮੇਰੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਹੈ। ਮੋਨਿਕਾ ਨੇ ਪੰਜਾਬੀ ਫਿਲਮ ਇੰਡਸਟਰੀ ‘ਚ, ਦਿਲਜੀਤ ਨਾਲ ‘ਅੰਬਰਸਰੀਆ’ ਤੇ ‘ਸਰਦਾਰ ਜੀ 2’ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
The post ਦਿਲਜੀਤ ਦੋਸਾਂਝ ਦੀ ਇਸ ਪੰਜਾਬੀ ਫ਼ਿਲਮੀ ਅਭਿਨੇਤਰੀ ‘ਤੇ ਵੀ ਪਈ ਕੋਰੋਨਾ ਦੀ ਮਾਰ! appeared first on Sanjhi Sath.
ਇਸ ਪੰਜਾਬੀ ਅਭਿਨੇਤਰੀ ‘ਤੇ ਪਈ ਕੋਰੋਨਾ ਦੀ ਮਾਰ ਚੰਡੀਗੜ੍ਹ— ਮਸ਼ਹੂਰ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨਾਲ ਹਿੱਟ ਫਿਲਮਾਂ ਦੇ ਚੁੱਕੀ ਪੰਜਾਬੀ ਅਭਿਨੇਤਰੀ ਮੋਨਿਕਾ ਗਿੱਲ ਨੂੰ ਲੈ ਕੇ ਇਕ ਵੱਡੀ …
The post ਦਿਲਜੀਤ ਦੋਸਾਂਝ ਦੀ ਇਸ ਪੰਜਾਬੀ ਫ਼ਿਲਮੀ ਅਭਿਨੇਤਰੀ ‘ਤੇ ਵੀ ਪਈ ਕੋਰੋਨਾ ਦੀ ਮਾਰ! appeared first on Sanjhi Sath.