Breaking News
Home / Punjab / ਦਰਬਾਰ ਸਾਹਿਬ ਤੋਂ ਬਾਅਦ ਹੁਣ ਏਥੇ ਹੋਈ ਬੇਅਦਬੀ-ਅੱਕੀ ਸੰਗਤ ਨੇ ਚੱਕੀਆਂ ਤਲਵਾਰਾਂ ਤੇ ਮੌਕੇ ਤੇ ਹੀ ਚੱਲੀਆਂ ਗੋਲੀਆਂ

ਦਰਬਾਰ ਸਾਹਿਬ ਤੋਂ ਬਾਅਦ ਹੁਣ ਏਥੇ ਹੋਈ ਬੇਅਦਬੀ-ਅੱਕੀ ਸੰਗਤ ਨੇ ਚੱਕੀਆਂ ਤਲਵਾਰਾਂ ਤੇ ਮੌਕੇ ਤੇ ਹੀ ਚੱਲੀਆਂ ਗੋਲੀਆਂ

ਜ਼ਿਲ੍ਹੇ ਦੇ ਪਿੰਡ ਨਿਜਾਮਪੁਰ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਮਾਹੌਲ ਤਣਾਅਪੂਰਨ ਬਣਦਾ ਜਾ ਰਿਹਾ ਹੈ। ਮਾਮਲੇ ਨੂੰ ਲੈ ਕੇ ਪੁਲਿਸ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੀ ਪਿੰਡ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਓਧਰ ਡੀਐੱਸਪੀ ਸੁਰਿੰਦਰ ਸਿੰਘ ਵੀ ਪੁਲਿਸ ਬਲ ਦੇ ਨਾਲ ਮੌਕੇ ‘ਤੇ ਮੌਜੂਦ ਹਨ। ਜਥੇਬੰਦੀਆਂ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਪੁਲਿਸ ਨੂੰ ਸੌਂਪਣ ਦੀ ਬਜਾਏ ਪੰਥ ਵੱਲੋਂ ਸਜ਼ਾ ਸੁਣਾਏ ਜਾਣ ਦੇ ਹੱਕ ‘ਚ ਹਨ ਜਦਕਿ ਪੁਲਿਸ ਅਜਿਹਾ ਕਰਨ ਤੋਂ ਰੋਕ ਰਹੀ ਹੈ। ਇਹਤਿਆਤ ਵਜੋਂ ਹਵਾਈ ਫਾਇਰ ਵੀ ਕਰਨਾ ਪਿਆ। ਇਕ ਪੁਲਿਸ ਮੁਲਾਜ਼ਮ ਦੇ ਹੱਥ ‘ਤੇ ਤਲਵਾਰ ਵੀ ਲੱਗੀ ਹੈ ਜਿਸ ਕਾਰਨ ਉਹ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਇਲਾਕੇ ਦੀ ਸੰਗਤ ਵੱਲੋਂ ਜੀਟੀ ਰੋਡ ਵੀ ਜਾਮ ਕਰਨ ਦੀ ਯੋਜਨਾ ਹੈ।

ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ) ਦੀ ਬੇਅਦਬੀ ਦੀ ਘਟਨਾ ਨੂੰ ਇਕ ਦਿਨ ਵੀ ਨਹੀਂ ਬੀਤਿਆ ਸੀ ਕਿ ਪਿੰਡ ਨਿਜਾਮਪੁਰ ‘ਚ ਇਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਨਿਜਾਮਪੁਰ ਮੋੜ ਰਾੜਾ ਸਾਹਿਬ ਹੋਤੀ ਮਰਦਾਨ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿੰਡ ਦੀ ਸੰਗਤ ਨੇ ਸਮੇਂ ਸਿਰ ਉਸ ਨੂੰ ਫੜ ਲਿਆ। ਲੋਕਾਂ ਨੇ ਨੌਜਵਾਨ ਦੀ ਕਾਫੀ ਕੁੱਟਮਾਰ ਕੀਤੀ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਨੌਜਵਾਨ ਨੇ ਸਿਰਫ ਇਹ ਦੱਸਿਆ ਹੈ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਉਹ ਹੋਰ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਇਕ ਮੋਨਾ ਵਿਅਕਤੀ ਦਰਬਾਰ ਹਾਲ ‘ਚ ਦਾਖਲ ਹੋ ਗਿਆ। ਉਸ ਵੇਲੇ ਗੁਰੂ ਸਾਹਿਬ ਜੀ ਦਾ ਪਰਕਾਸ਼ ਨਹੀ ਹੋਇਆ ਸੀ। ਉਕਤ ਵਿਅਕਤੀ ਨੇ ਦਰਬਾਰ ਹਾਲ ‘ਚ ਬੇਅਦਬੀ ਕਰਨ ਲਈ ਸੁਖਆਸਨ ਵਾਲੇ ਕਮਰੇ ਦੇ ਨਾਲ ਵਾਲੇ ਕਮਰੇ ‘ਚ ਦਾਖਲ ਹੋ ਕੇ ਸਾਮਾਨ ਦੀ ਬੇਅਦਬੀ ਕੀਤੀ। ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੰਗਤ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਪੁਲਿਸ ਚੌਕੀ ਬਣੀ ਹੋਈ ਹੈ। ਡੀਐੱਸਪੀ ਕਪੂਰਥਲਾ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਪਰ ਸੰਗਤ ਵੱਲੋਂ ਉਕਤ ਵਿਅਕਤੀ ਨੂੰ ਪੁਲਿਸ ਹਵਾਲੇ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਓਧਰ ਘਟਨਾ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਨਾ ਮਿਲਣ ‘ਤੇ ਕਮੇਟੀ ਦੀ ਟੀਮ ਵੀ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ। ਬੇਅਦਬੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਮੌਕੇ ‘ਤੇ ਪੁੱਜਣੇ ਸ਼ੁਰੂ ਹੋ ਗਈਆਂ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ’ਤੇ ਚੱਲ ਰਹੇ ਰਹਿਰਾਸ ਸਾਹਿਬ ਜੀ ਦੇ ਪਾਠ ਦਰਮਿਆਨ ਇਕ ਪਰਵਾਸੀ ਵਿਅਕਤੀ ਵਲੋਂ ਜੰਗਲਾ ਟੱਪ ਕੇ ਬੇਅਦਬੀ ਕੀਤੀ ਗਈ। ਵਿਅਕਤੀ ਵਲੋਂ ਦਰਸ਼ਨ ਕਰਨ ਵਾਲੇ ਪਾਸਿਓਂਂ ਜੰਗਲਾ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਤਾਬਿਆ ਦੇ ਅਗਲੇ ਪਾਸੇ ਪਈ ਇਤਿਹਾਸਕ ਕਿਰਪਾਨ ਨੂੰ ਵੀ ਚੁੱਕ ਲਿਆ। ਖਿੱਚੋਤਾਣ ਦੇ ਵਿਚ ਪ੍ਰਵਾਸੀ ਵਿਅਕਤੀ ਦਾ ਪੈਰ ਵੀ ਤਾਬਿਆ ਦੇ ਅਗਲੇ ਪਾਸੇ ਲੱਗੇ ਰੁਮਾਲਿਆਂ ਅਤੇ ਸਿਹਰਿਆਂ ’ਤੇ ਪੈ ਗਿਆ। ਮੌਕੇ ’ਤੇ ਤਾਇਨਾਤ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਬਾਹਰ ਲਿਆਂਦਾ। ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਸਾਈਡ ’ਤੇ ਬੈਠੇ ਚੌਰ-ਬਰਦਾਰ ਭਾਈ ਸਾਹਿਬ ਸਿੰਘ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਮੌਜੂਦ ਬੈਠੀ ਸੰਗਤ ਵੀ ਇਕਦਮ ਖੜੀ ਹੋ ਗਈ।

ਕਾਬੂ ਕੀਤੇ ਪ੍ਰਵਾਸੀ ਵਿਅਕਤੀ ਨੂੰ ਪਹਿਲਾਂ ਪ੍ਰਕਰਮਾ ਵਿਖੇ ਸੀਸੀਟੀਵੀ ਕੰਟਰੋਲ ਰੂਮ ਕਮਰਾ ਨੰਬਰ 50 ਵਿਖੇ ਲਿਆਂਦਾ ਗਿਆ। ਉਸ ਤੋਂ ਉਪਰੰਤ ਇਸ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਖੜਿਆ ਗਿਆ। ਇਸੇ ਦਰਮਿਆਨ ਇਕ ਨਿੱਜੀ ਚੈਨਲ ’ਤੇ ਚੱਲ ਰਹੇ ਲਾਈਵ ਪ੍ਰਸਾਰਣ ’ਤੇ ਵੀ ਇਹ ਘਟਨਾ ਸੰਗਤਾਂ ਦੇ ਦੇਖਣ ਵਿਚ ਆ ਗਈ। ਜਿਸ ਦੇ ਫਲਸਰੂਪ ਇਹ ਵੀਡੀਆ ਸੋਸ਼ਲ ਮੀਡੀਆ ’ਤੇੇ ਅੱਗ ਵਾਂਗ ਫੈਲ ਗਈ, ਜਿਸ ਨੂੰ ਦੇਖਦਿਆਂ ਕੁਝ ਜਥੇਬੰਦੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ। ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਉਪਰੋਕਤ ਵਿਅਕਤੀ ਦੀ ਏਨੀ ਕੁੱਟਮਾਰ ਕੀਤੀ ਗਈ ਕਿ ਉਸ ਨੂੰ ਜਾਨੋ ਮਾਰ ਦਿੱਤਾ।

ਜ਼ਿਲ੍ਹੇ ਦੇ ਪਿੰਡ ਨਿਜਾਮਪੁਰ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਮਾਹੌਲ ਤਣਾਅਪੂਰਨ ਬਣਦਾ ਜਾ ਰਿਹਾ ਹੈ। ਮਾਮਲੇ ਨੂੰ ਲੈ ਕੇ ਪੁਲਿਸ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੀ ਪਿੰਡ ਪਹੁੰਚਣੀਆਂ …

Leave a Reply

Your email address will not be published. Required fields are marked *