ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਸੰਘਰਸ਼ ਦਾ ਸੂਰਜਮੁਖੀ ਦੇ ਤੇਲ ਦੀ ਸਪਲਾਈ ‘ਤੇ ਡੂੰਘਾ ਅਸਰ ਪਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਜੰਗ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਯੂਕਰੇਨ ਤੋਂ ਆਉਣ ਵਾਲੇ ਸੂਰਜਮੁਖੀ ਤੇਲ ਦੀ ਦਰਾਮਦ ਬੰਦ ਹੋ ਗਈ ਹੈ, ਜਿਸ ਕਾਰਨ ਤੇਲ ਅਤੇ ਰਿਫਾਇੰਡ ਦੀਆਂ ਕੀਮਤਾਂ ਵਧ ਗਈਆਂ ਹਨ। ਰੂਸ ਅਤੇ ਯੂਕਰੇਨ ਯੁੱਧ ਦਾ ਅਸਰ ਹੁਣ ਦੇਸ਼ ਦੇ ਬਾਜ਼ਾਰਾਂ ‘ਤੇ ਦਿਖਾਈ ਦੇ ਰਿਹਾ ਹੈ। ਆਰਥਿਕ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੰਗ ਦਾ ਸ਼ੁਰੂਆਤੀ ਅਸਰ ਖਾਣ ਵਾਲੇ ਤੇਲ ‘ਤੇ ਨਜ਼ਰ ਆ ਰਿਹਾ ਹੈ ਪਰ ਆਉਣ ਵਾਲੇ ਸਮੇਂ ‘ਚ ਡੀਜ਼ਲ-ਪੈਟਰੋਲ ਮਹਿੰਗਾ ਹੋ ਜਾਵੇਗਾ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਦਾ ਮਹਿੰਗਾ ਹੋਣਾ ਯਕੀਨੀ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਪੂਰੀ ਦੁਨੀਆ ‘ਤੇ ਪੈ ਰਿਹਾ ਹੈ। ਇਸ ਦੇ ਨਾਲ ਹੀ ਜੰਗ ਦਾ ਅਸਰ ਲੋਕਾਂ ਦੀਆਂ ਜੇਬਾਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸਭ ਤੋਂ ਜ਼ਿਆਦਾ ਅਸਰ ਤੇਲ ਦੀਆਂ ਕੀਮਤਾਂ ‘ਤੇ ਦੇਖਣ ਨੂੰ ਮਿਲਿਆ ਹੈ। ਮਾਹਿਰਾਂ ਅਨੁਸਾਰ ਭਾਰਤ ਹਰ ਸਾਲ 2.5 ਮਿਲੀਅਨ ਮੀਟ੍ਰਿਕ ਟਨ ਸੂਰਜਮੁਖੀ ਤੇਲ ਦੀ ਦਰਾਮਦ ਕਰਦਾ ਹੈ, ਜਿਸ ਵਿੱਚੋਂ 70 ਫੀਸਦੀ ਯੂਕਰੇਨ ਤੋਂ, 20 ਫੀਸਦੀ ਰੂਸ ਤੋਂ ਅਤੇ 10 ਫੀਸਦੀ ਅਰਜਨਟੀਨਾ ਤੋਂ ਆਉਂਦਾ ਹੈ। ਅਜਿਹੇ ‘ਚ ਜਦੋਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਸੂਰਜਮੁਖੀ ਦੇ ਤੇਲ ਦੀ ਦਰਾਮਦ ਬੰਦ ਹੋ ਗਈ ਹੈ।
ਚੰਡੀਗੜ੍ਹ ਸੈਕਟਰ-23ਸੀ ਦੇ ਹੋਲਸੇਲਰ ਮਹਾਜਨ ਨੇ ਦੱਸਿਆ ਕਿ ਰਿਫਾਇੰਡ ਦੀਆਂ ਕੀਮਤਾਂ ਕਾਫੀ ਵੱਧ ਗਈਆਂ ਹਨ। ਪਿਛਲੇ ਹਫਤੇ ਰਿਫਾਇੰਡ ਤੇਲ ਦੀ ਕੀਮਤ 130 ਰੁਪਏ ਸੀ, ਹੁਣ ਇਹ ਵਧ ਕੇ 160 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਸਰ੍ਹੋਂ ਦਾ ਤੇਲ 170 ਰੁਪਏ ਪ੍ਰਤੀ ਲੀਟਰ ਸੀ, ਹੁਣ 190 ਰੁਪਏ ਤਕ ਪਹੁੰਚ ਗਿਆ ਹੈ। ਦੇਸੀ ਘਿਓ ਵਿੱਚ 10 ਤੋਂ 20 ਰੁਪਏ ਦਾ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ ਆਲ ਚੰਡੀਗੜ੍ਹ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਜੈਨ ਨੇ ਦੱਸਿਆ ਕਿ ਪਹਿਲਾਂ ਸਨਫਲਾਵਰ ਆਇਲ 160 ਪ੍ਰਤੀ ਲੀਟਰ ਸੀ ਹੁਣ 190 ਹੋ ਗਿਆ ਹੈ। ਸੋਇਆਬੀਨ ਰਿਫਾਇੰਡ 145 ਰੁਪਏ ਤੋਂ ਵਧ ਕੇ 175 ਤੋਂ 185 ਰੁਪਏ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਰਿਫਾਇੰਡ ਦੀਆਂ ਕੀਮਤਾਂ ਵਿੱਚ 10 ਰੁਪਏ ਦੀ ਗਿਰਾਵਟ ਆਈ ਸੀ ਪਰ ਹੁਣ ਇੱਕ ਵਾਰ ਫਿਰ ਇਹ ਮਹਿੰਗਾ ਵਿਕਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਪੁਰਾਣਾ ਸਟਾਕ ਦੁਕਾਨਦਾਰਾਂ ਕੋਲ ਪਿਆ ਹੈ, ਜਿਸ ‘ਤੇ ਪੁਰਾਣੀ ਐੱਮਆਰਪੀ ਛਾਪੀ ਜਾਂਦੀ ਹੈ ਪਰ ਹੁਣ ਆਉਣ ਵਾਲੇ ਨਵੇਂ ਸਟਾਕ ਵਿੱਚ ਨਵੀਂ ਐੱਮਆਰਪੀ ਛਾਪੀ ਜਾਵੇਗੀ।
ਤੇਲ ਵਪਾਰੀਆਂ ਨੇ ਦੱਸਿਆ ਕਿ ਭਾਰਤ ‘ਚ ਦਰਾਮਦ ਹੋਣ ਵਾਲਾ ਜ਼ਿਆਦਾਤਰ ਸੂਰਜਮੁਖੀ ਤੇਲ ਯੂਕਰੇਨ ਤੋਂ ਆਉਂਦਾ ਹੈ। ਤੇਲ ਦੀ ਖਪਤ ਨੂੰ ਦੇਖਦਿਆਂ ਜੰਗ ਤੋਂ ਪਹਿਲਾਂ ਆਰਡਰ ਦਿੱਤਾ ਗਿਆ ਸੀ ਪਰ ਤੇਲ ਨਹੀਂ ਆ ਰਿਹਾ। ਵਿਆਹਾਂ ‘ਚ ਰਿਫਾਇੰਡ ਦੀ ਖਪਤ ਜ਼ਿਆਦਾ ਹੁੰਦੀ ਹੈ। ਭਾਰਤ ਵਿੱਚ ਰਿਫਾਇੰਡ ਸੋਇਆਬੀਨ ਅਤੇ ਸੂਰਜਮੁਖੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ।
ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਸੰਘਰਸ਼ ਦਾ ਸੂਰਜਮੁਖੀ ਦੇ ਤੇਲ ਦੀ ਸਪਲਾਈ ‘ਤੇ ਡੂੰਘਾ ਅਸਰ ਪਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਜੰਗ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਵਾਧਾ …