Breaking News
Home / Punjab / ਤੂੜੀ ਦੇ ਵਧਦੇ ਰੇਟਾਂ ਤੋਂ ਅੱਕੇ ਡੇਅਰੀ ਫਾਰਮਰਾਂ ਵੱਲੋਂ ਆਈ ਵੱਡੀ ਖ਼ਬਰ

ਤੂੜੀ ਦੇ ਵਧਦੇ ਰੇਟਾਂ ਤੋਂ ਅੱਕੇ ਡੇਅਰੀ ਫਾਰਮਰਾਂ ਵੱਲੋਂ ਆਈ ਵੱਡੀ ਖ਼ਬਰ

ਪੰਜਾਬ ਨੂੰ ਹੁਣ ਤੂੜੀ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਤ ਇਹ ਹੈ ਕਿ 300 ਰੁਪਏ ਕੁਇੰਟਲ ਨੂੰ ਵਿਕਣ ਵਾਲੀ ਤੂੜੀ ਹੁਣ 700 ਤੋਂ 800 ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ। ਤੂੜੀ ਦੀ ਘਾਟ ਤੇ ਰੇਟ ਵਧਣ ਕਾਰਨ ਡੇਅਰੀ ਫਾਰਮਰ ਲਈ ਨਵੀਂ ਪਰੇਸ਼ਾਨ ਖੜ੍ਹੀ ਹੋ ਗਈ ਹੈ।

ਤੂੜੀ ਬਾਹਰੀ ਰਾਜ ਰਾਜਸਥਾਨ ਵਿੱਚ ਜਾ ਕੇ ਪੰਜਾਬ ਵਿੱਚ ਇੱਟਾਂ ਦੇ ਭੱਠਿਆਂ ਅਤੇ ਫੈਕਟਰੀਆਂ ਵਿੱਚ ਵਰਤੀ ਜਾ ਰਹੀ ਹੈ। ਜਿਸ ਕਾਰਨ ਬਾਜ਼ਰ ਵਿੱਚ ਤੂੜੀ ਦੀ ਘਾਟ ਪੈਦਾ ਹੋ ਰਹੀ ਹੈ। ਜਿਹੜੀ ਮਿਲ ਰਹੀ ਹੈ, ਉਹ ਦੁੱਗਣੀ ਤੇ ਤਿਗੁਣੇ ਰੇਟ ਉੱਤੇ ਹੀ ਮਿਲ ਰਹੀ ਹੈ।

ਡੇਅਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਤੂੜੀ 300 ਰੁਪਏ ‘ਚ ਮਿਲਦੀ ਸੀ, ਹੁਣ 700 ਤੋਂ 800 ਰੁਪਏ ਕੁਇੰਟਲ ‘ਚ ਮਿਲ ਰਹੀ ਹੈ, ਇਸ ਦਾ ਕਾਰਨ ਇਹ ਹੈ ਕਿ ਤੂੜੀ ਬਾਹਰਲੇ ਸੂਬੇ ਰਾਜਸਥਾਨ ‘ਚ ਜਾ ਰਹੀ ਹੈ ਅਤੇ ਪੰਜਾਬ ‘ਚ ਇੱਟਾਂ ਦੇ ਭੱਠੇ ਹਨ।

ਫੈਕਟਰੀਆਂ ਵਿੱਚ ਵਰਤੀ ਜਾ ਰਹੀ ਹੈ ਜੋ ਕਿ ਗਲਤ ਹੈ। ਪਸ਼ੂਆਂ ਦੀ ਖੁਰਾਕ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਜਿੱਥੇ ਪਸ਼ੂਆਂ ਦੀ ਖੁਰਾਕ, ਫੀਡ ਅਤੇ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ, ਜਿਸ ਕਾਰਨ ਲੋਕ ਇਹ ਕੰਮ ਛੱਡ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਣਕ ਦੀ ਵਾਢੀ ਤੋਂ ਬਾਅਦ ਤੂੜੀ ਇੰਨੀ ਮਹਿੰਗੀ ਮਿਲ ਰਹੀ ਹੈ ਤਾਂ ਅੱਗੇ ਤਾਂ ਇਸਦੇ ਰੇਟ ਹੋ ਵੀ ਵੱਧਣਗੇ। ਪਸ਼ੂ ਪਾਲਕਾਂ ਨੇ ਪੰਜਾਬ ਸਰਕਾਰ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਡੇਅਰੀ ਫਾਰਮਿੰਗ ਦੇ ਕੰਮ ਨੂੰ ਬਚਾਇਆ ਜਾ ਸਕੇ।

ਪੰਜਾਬ ਨੂੰ ਹੁਣ ਤੂੜੀ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਤ ਇਹ ਹੈ ਕਿ 300 ਰੁਪਏ ਕੁਇੰਟਲ ਨੂੰ ਵਿਕਣ ਵਾਲੀ ਤੂੜੀ ਹੁਣ 700 ਤੋਂ 800 ਰੁਪਏ …

Leave a Reply

Your email address will not be published. Required fields are marked *