ਇਨ੍ਹੀਂ ਦਿਨੀਂ ਸਾਰੀਆਂ ਬੈਂਕਾਂ ਨਵੇਂ-ਨਵੇਂ ਆਫ਼ਰਜ਼ ਦੇ ਨਾਲ ਤਿਉਹਾਰੀ ਸੀਜ਼ਨ ਦੇ ਕਰਜ਼ ਲਈ ਗਾਹਕਾਂ ਨੂੰ ਲੁਭਾਉਣ ‘ਚ ਜੁਟੀਆਂ ਹਨ। ਸਾਰੀਆਂ ਬੈਂਕਾਂ ਨੇ ਹਰ ਤਰ੍ਹਾਂ ਦੇ ਕਰਜ਼ ‘ਤੇ ਵਿਆਜ ਦਰਾਂ ‘ਚ ਕਟੌਤੀ ਕੀਤੀ ਹੈ। ਬੈਂਕਾਂ ਵੱਲੋਂ ਵਿਆਜ ਦਰਾਂ ‘ਚ ਕਟੌਤੀ ਦਾ ਸਿੱਧਾ ਫਾਇਦਾ ਰੀਅਲ ਅਸਟੇਟ ਤੇ ਆਟੋ ਸੈਕਟਰ ਨੂੰ ਮਿਲਦਾ ਦਿਸਦਾ ਹੈ। ਹਾਲਾਂਕਿ ਕੋਰੋਨਾ ਸੰਕ੍ਰਮਣ ਕਾਰਨ ਰੀਅਲ ਅਸਟੇਟ ਸੈਕਟਰ ਬਿਲਕੁੱਲ ਠੱਪ ਹੋ ਗਿਆ ਸੀ, ਪਰ ਇਸ ‘ਚ ਫਿਰ ਤੋਂ ਵਿਕਰੀ ਸ਼ੁਰੂ ਹੋ ਗਈ ਹੈ।

ਮਾਹਿਰਾਂ ਅਨੁਸਾਰ ਨਿਕਾਸੀ ਅਤੇ ਜਮ੍ਹਾਂ ‘ਚ ਅੰਤਰ ਵੱਧ ਰਿਹਾ ਹੈ ਜੋ ਬੈਂਕਾਂ ਦੇ ਮੁਨਾਫੇ ਨੂੰ ਘੱਟ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਤਿਉਹਾਰੀ ਸੀਜ਼ਨ ‘ਚ ਕਰਜ਼ ਲਈ ਅਪਲਾਈ ਕਰਨ ‘ਤੇ ਕਈ ਬੈਂਕ ਪ੍ਰੋਸੈਸਿੰਗ ਫ਼ੀਸ ਨਹੀਂ ਲੈ ਰਹੇ ਹਨ। ਫੈਡਰੇਸ਼ਨ ਆਫ ਆਟੋ-ਮੋਬਾਈਲਜ਼ ਡੀਲਰਜ਼ ਐਸੋਸੀਏਸ਼ਨ (ਫਾਡਾ) ਅਨੁਸਾਰ ਤਿਉਹਾਰੀ ਸੀਜ਼ਨ ‘ਚ ਬੈਂਕ ਆਟੋ ਕਰਜ਼ ਲਈ ਕਈ ਆਫਰ ਦੇ ਰਹੇ ਹਨ। ਪੂਰੀ ਤਰ੍ਹਾਂ ਨਾਲ ਪ੍ਰੋਸੈਸਿੰਗ ਫ਼ੀਸ ਮਾਫ ਕਰਨ ਤੋਂ ਇਲਾਵਾ ਸਿਬਿਲ ਸਕੋਰ ਚੰਗਾ ਹੋਣ ‘ਤੇ ਵਿਆਜ ‘ਚ ਵੱਧ ਛੋਟ ਦੇ ਰਹੇ ਹਨ। ਫਾਡਾ ਅਨੁਸਾਰ ਨਿਸ਼ਚਿਤ ਰੂਪ ਨਾਲ ਇਸ ਨਾਲ ਅਕਤੂਬਰ-ਨਵੰਬਰ ਦੌਰਾਨ ਪੈਸੇਂਜਰ ਵਾਹਨਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੋਵੇਗੀ।

ਰੀਅਲ ਅਸਟੇਟ ਸੰਸਥਾ ਨਰੇਡਕੋ ਦੇ ਵਾਈਸ ਚੇਅਰਮੈਨ ਪ੍ਰਵੀਣ ਜੈਨ ਨੇ ਦੱਸਿਆ ਕਿ ਹਾਊਸਿੰਗ ਕਰਜ਼ ‘ਤੇ ਵਿਆਜ ਦਰਾਂ ‘ਚ ਕਟੌਤੀ ਨਾਲ ਫਲੈਟਸ ਦੀ ਵਿਕਰੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਰੈਡੀ-ਟੂ-ਮੂਵ ਮਕਾਨਾਂ ਦੀ ਵਿਕਰੀ ਪਿਛਲੇ ਸਾਲ ਦੇ ਪੱਧਰ ‘ਤੇ ਆ ਗਈ ਹੈ। ਅਕਤੂਬਰ-ਨਵੰਬਰ ‘ਚ ਵਿਕਰੀ ‘ਚ ਹੋਰ ਵਾਧਾ ਹੋਣ ਦੀ ਉਮੀਦ ਹੈ।

ਵਿਆਜ ਦਰਾਂ ਬੇਹੱਦ ਆਕਰਸ਼ਕ
– ਹਾਲੇ ਹੋਮ ਲੋਨ ‘ਤੇ ਵਿਆਜ ਦਰ 6.85-7.15 ਫ਼ੀਸਦੀ ਹੈ- ਬੈਂਕ ਪ੍ਰੋਸੈਸਿੰਗ ਫ਼ੀਸ ਨਹੀਂ ਲੈ ਰਹੇ
– ਸਿਬਿਲ ਸਕੋਰ ‘ਤੇ ਵੱਧ ਛੋਟ
– ਆਟੋ ਲੋਨ 7.5-8.5 ਫ਼ੀਸਦੀ ‘ਤੇ

– ਐੱਸਬੀਆਈ ਨੇ ਪ੍ਰੋਸੈਸਿੰਗ ਫ਼ੀਸ ਖ਼ਤਮ ਕਰ ਦਿੱਤੀ ਹੈ
– ਗੋਲਡ ਲੋਨ 7.5-9 ਫ਼ੀਸਦੀ ‘ਤੇ
– ਪਰਸਨਲ ਲੋਨ ਦੀ ਦਰ 9.6-11 ਫ਼ੀਸਦੀ
The post ਤਿਉਹਾਰੀ ਸੀਜ਼ਨ ਤੇ ਇਹ ਬੈਂਕਾਂ ਦੇ ਰਹੀਆਂ ਹਨ ਘੱਟ ਵਿਆਜ਼ ਤੇ ਲੋਨ-ਜਲਦ ਤੋਂ ਜਲਦ ਉਠਾਓ ਫਾਇਦਾ appeared first on Sanjhi Sath.
ਇਨ੍ਹੀਂ ਦਿਨੀਂ ਸਾਰੀਆਂ ਬੈਂਕਾਂ ਨਵੇਂ-ਨਵੇਂ ਆਫ਼ਰਜ਼ ਦੇ ਨਾਲ ਤਿਉਹਾਰੀ ਸੀਜ਼ਨ ਦੇ ਕਰਜ਼ ਲਈ ਗਾਹਕਾਂ ਨੂੰ ਲੁਭਾਉਣ ‘ਚ ਜੁਟੀਆਂ ਹਨ। ਸਾਰੀਆਂ ਬੈਂਕਾਂ ਨੇ ਹਰ ਤਰ੍ਹਾਂ ਦੇ ਕਰਜ਼ ‘ਤੇ ਵਿਆਜ ਦਰਾਂ ‘ਚ …
The post ਤਿਉਹਾਰੀ ਸੀਜ਼ਨ ਤੇ ਇਹ ਬੈਂਕਾਂ ਦੇ ਰਹੀਆਂ ਹਨ ਘੱਟ ਵਿਆਜ਼ ਤੇ ਲੋਨ-ਜਲਦ ਤੋਂ ਜਲਦ ਉਠਾਓ ਫਾਇਦਾ appeared first on Sanjhi Sath.
Wosm News Punjab Latest News