ਤਾਲਿਬਾਨ ਨੇ ਦੱਸਿਆ ਕਿਹੋ ਜਿਹੀ ਹੋਵੇਗੀ ਉਸ ਦੀ ਸਰਕਾਰ, ਗਵਾਂਢੀ ਮੁਲਕਾਂ ਨੂੰ ਕਹੀ ਇਹ ਗੱਲ, ਪੜ੍ਹੋ ਵੱਡੀਆਂ ਗੱਲਾਂ ਨਸਿਆਂ ਦਾ ਕਾਰੋਬਾਰ ਬੰਦ ਹੋਵੇਗਾ ਨਹੀਂ ਹੋਵੇਗੀ ਅਫੀ ਮ ਦੀ ਖੇਤੀ

ਅਫਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਪਹਿਲੀ ਵਾਰ ਦੁਨੀਆਂ ਸਾਹਮਣੇ ਆਇਆ ਹੈ। ਬਕਾਇਦਾ ਇਕ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕੀਤਾ ਤੇ ਦੇਸ਼ ਦੇ ਭਵਿੱਖ ਤੇ ਆਪਣੀਆਂ ਨੀਤੀਆਂ ਦਾ ਜ਼ਿਕਰ ਕੀਤਾ। ਤਾਲਿਬਾਨ ਨੇ ਕਿਹਾ ਕਿ ਉਹ ਅਫਗਾਨਿਸਤਾਨ ‘ਚ ਅਜਿਹੀ ਸਰਕਾਰ ਚਾਹੁੰਦਾ ਹੈ ਕਿ ਜਿਸ ‘ਚ ਸਾਰੇ ਪੱਖ ਸ਼ਾਮਿਲ ਹੋਣ। ਇਸ ਦੇ ਨਾਲ ਉਸ ਨੇ ਆਪਣੇ ਗੁਆਂਡੀਆਂ ਤੇ ਕੌਮਾਂਤਰੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਮੀਨ ਤੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਗੇ।

ਆਪਣੀ ਜ਼ਮੀਨ ਦਾ ਇਸਤੇਮਾਲ ਕਿਸੇ ਖਿਲਾਫ ਨਹੀਂ ਹੋਣ ਦੇਣਗੇ ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਕਿਹਾ ਕਿ ਅਸੀਂ ਆਪਣੇ ਗਵਾਂਢੀਆਂ ਤੇ ਖੇਤਰੀ ਦੇਸ਼ਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਮੀਨ ਦਾ ਇਸਤੇਮਾਲ ਦੁਨੀਆਂ ਦੇ ਕਿਸੇ ਵੀ ਦੇਸ਼ ਖਿਲਾਫ ਨਹੀਂ ਹੋਣ ਦਿਆਂਗੇ। ਕਮਾਂਤਰੀ ਭਾਈਚਾਰੇ ਨੂੰ ਨਿਸ਼ਚਿੰਤ ਹੋਣਾ ਚਾਹੀਦਾ ਹੈ ਕਿ ਵਚਨਬੱਧ ਹਾਂ ਕਿ ਸਾਡੀ ਧਰਤੀ ਤੋਂ ਤਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ।

ਅਸੀਂ ਅਜਿਹੀ ਸਰਕਾਰ ਚਾਹੁੰਦੇ ਜਿਸ ‘ਚ ਸਾਰੇ ਪੱਖ ਹੋਣ ਜੱਬੀਹੁਲਾਹ ਨੇ ਕਿਹਾ ਕਿ ਅਸੀਂ ਅਜਿਹੀ ਸਰਕਾਰ ਚਾਹੁੰਦੇ ਹਾਂ ਜਿਸ ‘ਚ ਸਾਰੇ ਪੱਖ ਸ਼ਾਮਲ ਹੋਣ। ਉਸ ਨੇ ਕਿਹਾ ਕਿ ਕਾਬੁਲ ‘ਚ ਦੂਤਾਵਾਸਾਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਅਸੀਂ ਸਾਰੇ ਵਿਦੇਸ਼ੀ ਦੇਸ਼ਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੀ ਫੋਰਸ ਉੱਥੇ ਮੌਜੀਦ ਦੂਤਾਵਾਸਾਂ, ਮਿਸ਼ਨ, ਅੰਤਰ ਰਾਸ਼ਟਰੀ ਸੰਗਠਨਾਂ ਤੇ ਸਹਾਇਤਾ ਏਜੰਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।
ਤਾਲਿਬਾਨ ਨੇ ਦੱਸਿਆ ਕਿਹੋ ਜਿਹੀ ਹੋਵੇਗੀ ਉਸ ਦੀ ਸਰਕਾਰ, ਗਵਾਂਢੀ ਮੁਲਕਾਂ ਨੂੰ ਕਹੀ ਇਹ ਗੱਲ, ਪੜ੍ਹੋ ਵੱਡੀਆਂ ਗੱਲਾਂ ਨਸਿਆਂ ਦਾ ਕਾਰੋਬਾਰ ਬੰਦ ਹੋਵੇਗਾ ਨਹੀਂ ਹੋਵੇਗੀ ਅਫੀ ਮ ਦੀ ਖੇਤੀ ਅਫਗਾਨਿਸਤਾਨ …
Wosm News Punjab Latest News