ਰੋਡ ਟ੍ਰਾਂਸਪੋਰਟ ਮੰਤਰਾਲੇ ਨੇ ਰਿਨਿਊ ਨਾਲ ਸਬੰਧਤ ਸਾਰੇ ਕਾਰਜਾਂ ਦੀ ਸੀਮਾ ਵਧਾ ਕੇ ਵਾਹਨ ਡਰਾਈਵਰਾਂ ਅਤੇ ਵਾਹਨ ਦੇ ਮਾਲਕਾਂ ਨੂੰ ਭਾਰੀ ਰਾਹਤ ਦਿੱਤੀ ਹੈ। ਹੁਣ ਲਾਕਡਾਉਨ ਅਤੇ ਬਾਅਦ ਵਿਚ ਐਕਪਾਇਰ ਹੋਏ ਆਰਟੀਓ ਨਾਲ ਸਬੰਧਤ ਸਾਰੇ ਕਾਗਜਾਂ ਦੇ ਨਵੀਨੀਕਰਨ ਦੀ ਮਿਆਦ 30 ਜੂਨ 2021 ਤੱਕ ਵਧਾ ਦਿੱਤੀ ਗਈ ਹੈ।

ਮੰਤਰਾਲੇ ਦੇ ਸਾਬਕਾ ਨਿਰਦੇਸ਼ਾਂ ਅਨੁਸਾਰ ਪਹਿਲਾਂ ਇਹ ਤਾਰੀਖ 31 ਮਾਰਚ ਦੀ ਸੀ। ਇਸ ਆਰਡਰ ਤੋਂ ਬਾਅਦ ਮਿਆਦ ਪੁੱਗਣ ਵਾਲੇ ਕਾਗਜ਼ਾਂ ਦੀ ਵੈਧਤਾ 30 ਮਈ ਤੱਕ ਸਵੀਕਾਰ ਕੀਤੀ ਜਾਏਗੀ।

ਕੋਰੋਨਾ ਕਰਕੇ ਵਾਹਨ ਚਾਲਕਾਂ ਦੇ ਲਾਇਸੈਂਸ ਅਤੇ ਵਾਹਨਾਂ ਦੇ ਤੰਦਰੁਸਤੀ ਸਰਟੀਫਿਕੇਟ, ਆਰਸੀ, ਸੀਐਨਜੀ ਲੀਕੇਜ ਚਾਂਚ ਸਮੇਂ ਉਤੇ ਨਹੀਂ ਹੋ ਸਕੀ ਸੀ, ਇਸ ਕਰਕੇ ਅਜਿਹੇ ਸਾਰੇ ਕਾਗਜ਼ ਐਕਸਪਾਇਰ ਹੋ ਰਹੇ ਸਨ। ਪਰ ਮੰਤਰਾਲੇ ਨੇ ਡਰਾਈਵਰਾਂ ਅਤੇ ਮਾਲਕਾਂ ਨੂੰ ਰਾਹਤ ਵਧਾ ਦਿੱਤੀ ਹੈ।

ਬੱਸ ਅਤੇ ਕਾਰ ਆਪ੍ਰੇਟਰ ਕਨਫੈਡਰੇਸ਼ਨ ਆਫ ਇੰਡੀਆ (ਸੀ.ਐੱਮ.ਆਈ.ਵੀ.) ਦੇ ਚੇਅਰਮੈਨ ਗੁਰਮੁਖੀ ਸਿੰਘ ਤਨੇਜਾ ਨੇ ਕਿਹਾ ਕਿ ਨਵੇਂ ਆਰਡਰ ਤੋਂ ਬਾਅਦ ਮਿਆਦ ਪੁੱਗੇ ਕਾਗਜ਼ ਨੂੰ 1 ਫਰਵਰੀ 2020 ਤੋਂ ਬਾਅਦ ਜਾਇਜ਼ ਮੰਨਿਆ ਜਾਵੇਗਾ। ਸਬੰਧਤ ਏਜੰਸੀ ਅਜਿਹੇ ਵਾਹਨਾਂ ‘ਤੇ ਕੋਈ ਕਾਰਵਾਈ ਨਹੀਂ ਕਰੇਗੀ। ਇਸ ਆਰਡਰ ਵਿੱਚ ਪ੍ਰਦੂਸ਼ਣ ਅਤੇ ਬੀਮਾ ਸ਼ਾਮਲ ਨਹੀਂ ਹਨ। ਵਾਹਨ ਮਾਲਕਾਂ ਇਨ੍ਹਾਂ ਨੂੰ ਸਮੇਂ ਉਤੇ ਰਿਨਿਉ ਕਰਵਾ ਲੈਣ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਰੋਡ ਟ੍ਰਾਂਸਪੋਰਟ ਮੰਤਰਾਲੇ ਨੇ ਰਿਨਿਊ ਨਾਲ ਸਬੰਧਤ ਸਾਰੇ ਕਾਰਜਾਂ ਦੀ ਸੀਮਾ ਵਧਾ ਕੇ ਵਾਹਨ ਡਰਾਈਵਰਾਂ ਅਤੇ ਵਾਹਨ ਦੇ ਮਾਲਕਾਂ ਨੂੰ ਭਾਰੀ ਰਾਹਤ ਦਿੱਤੀ ਹੈ। ਹੁਣ ਲਾਕਡਾਉਨ ਅਤੇ ਬਾਅਦ ਵਿਚ ਐਕਪਾਇਰ …
Wosm News Punjab Latest News