Breaking News
Home / Punjab / ਡਰਾਇਵਿੰਗ ਲਾਈਸੰਸ ਬਣਾਉਣ ਵਾਲਿਆਂ ਲਈ ਆਈ ਜਰੂਰੀ ਖ਼ਬਰ-ਜੇ ਇਹ ਗਲਤੀ ਹੋਈ ਤਾਂ ਫੀਸ ਜ਼ਬਤ

ਡਰਾਇਵਿੰਗ ਲਾਈਸੰਸ ਬਣਾਉਣ ਵਾਲਿਆਂ ਲਈ ਆਈ ਜਰੂਰੀ ਖ਼ਬਰ-ਜੇ ਇਹ ਗਲਤੀ ਹੋਈ ਤਾਂ ਫੀਸ ਜ਼ਬਤ

ਡ੍ਰਾਈਵਿੰਗ ਲਾਇਸੈਂਸ ਬਣਵਾਉਣ ਨੂੰ ਲੈ ਕੇ ਅਕਸਰ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸੁਆਲ ਤੇ ਖ਼ਦਸ਼ੇ ਹੁੰਦੇ ਹਨ। ਇਹ ਲਾਇਸੈਂਸ ਇੱਕ ਤੈਅ ਪ੍ਰਕਿਰਿਆ ਅਧੀਨ ਹੀ ਜਾਰੀ ਕੀਤਾ ਜਾਂਦਾ ਹੈ। ਲਾਇਸੈਂਸ ਜਾਰੀ ਹੋਣ ਦਾ ਮਤਲਬ ਹੁੰਦਾ ਹੈ ਕਿ ਟ੍ਰਾਂਸਪੋਰਟ ਵਿਭਾਗ ਵਾਹਨ ਚਲਾਉਣ ਲਈ ਤੁਹਾਨੂੰ ਯੋਗ ਮੰਨਦਾ ਹੈ। ਸਭ ਤੋਂ ਪਹਿਲਾਂ ਲਰਨਿੰਗ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਇਹ ਲਾਇਸੈਂਸ ਬਣਾਉਣ ਲਈ ਕੋਈ ਡ੍ਰਾਈਵਿੰਗ ਟੈਸਟ ਨਹੀਂ ਲਿਆ ਜਾਂਦਾ। ਇਸ ਦਾ ਟੈਸਟ ਆਨਲਾਈਨ ਹੁੰਦਾ ਹੈ।

ਇਸ ਲਈ ਕੰਪਿਊਟਰ ਉੱਤੇ ਹੀ ਇੱਕ ਟੈਸਟ ਦਿੱਤਾ ਜਾਂਦਾ ਹੈ। ਜੇ ਤੁਸੀਂ ਪਾਸ ਹੋ ਜਾਂਦੇ ਹੋ, ਤਾਂ ਤੁਹਾਨੂੰ ਲਰਨਿੰਗ ਡ੍ਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ। ਜੇ ਤੁਸੀਂ ਇਸ ਟੈਸਟ ’ਚੋਂ ਫ਼ੇਲ੍ਹ ਹੋ ਜਾਂਦੇ ਹੋ, ਤਾਂ ਫ਼ੀਸ ਜ਼ਬਤ ਹੋ ਜਾਂਦੀ ਹੈ। ਟੈਸਟ ਵਿੱਚ ਤੁਹਾਡੇ ਤੋਂ ਅੱਠ ਤੋਂ 10 ਸੁਆਲ ਪੁੱਛੇ ਜਾ ਸਕਦੇ ਹਨ; ਜਿਨ੍ਹਾਂ ਵਿੱਚੋਂ ਸੱਤ ਸੁਆਲਾਂ ਦਾ ਜੁਆਬ ਦੇਣਾ ਲਾਜ਼ਮੀ ਹੁੰਦਾ ਹੈ। ਲਰਨਿੰਗ ਲਾਇਸੈਂਸ ਦੀ ਵੈਧਤਾ 6 ਮਹੀਨੇ ਹੁੰਦੀ ਹੈ। ਉਸ ਤੋਂ ਬਾਅਦ ਪਰਮਾਨੈਂਟ ਲਾਇਸੈਂਸ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਲਰਨਰ’ਜ਼ ਲਾਇਸੈਂਸ ਬਣਵਾਉਣ ਲਈ ਫ਼ੀਸ ਸਿਰਫ਼ 200 ਰੁਪਏ ਹੈ।

ਲਰਨਰ’ਜ਼ ਲਾਇਸੈਂਸ ਬਣਵਾਉਣ ਲਈ ਹਾਈਵੇਅਜ਼ ਮੰਤਰਾਲੇ ਦੀ ਵੈੱਬਸਾਈਟ -https://parivahan.gov.in/sarathiservice10/stateSelection.do ਉੱਤੇ ਜਾ ਕੇ ਅਰਜ਼ੀ ਦਿੱਤੀ ਜਾ ਸਕਦੀ ਹੈ। ਇੱਥੇ ਸੁਬਿਆਂ ਦੀ ਸੂਚੀ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਆਪਣੇ ਸੂਬੇ ਦਾ ਨਾਂਅ ਚੁਣੋ। ਉਸ ਤੋਂ ਬਾਅਦ ਲਰਨਰ ਲਈ ਆਪਸ਼ਨ ਹੁੰਦੀ ਹੈ। ਉੱਥੇ ਕਲਿੱਕ ਕਰਨ ਨਾਲ ਫ਼ਾਰਮ ਖੁੱਲ੍ਹ ਜਾਵੇਗਾ। ਉਸ ਨੂੰ ਭਰਨ ਤੋਂ ਬਾਅਦ ਇੱਕ ਨੰਬਰ ਜੈਨਰੇਟ ਹੋਵੇਗਾ। ਉਸ ਨੂੰ ਸੇਵ ਕਰ ਲਵੋ।

ਇਸ ਪੜਾਅ ਉੱਤੇ ਤੁਹਾਨੂੰ ਉਮਰ ਦਾ ਸਰਟੀਫ਼ਿਕੇਟ, ਰਿਹਾਇਸ਼ੀ ਪਤੇ ਦਾ ਸਬੂਤ, ਫ਼ੋਟੋ ਸ਼ਨਾਖ਼ਤ ਦਾ ਸਬੂਤ ਨਾਲ ਨੱਥੀ ਕਰਨੇ ਹੋਣਗੇ। ਤੁਹਾਨੂੰ ਆਪਣੀ ਤਸਵੀਰ ਤੇ ਡਿਜੀਟਲ ਸਿਗਨੇਚਰ ਅਪਲੋਡ ਕਰਨੇ ਹੋਣਗੇ। ਡ੍ਰਾਈਵਿੰਗ ਟੈਸਟ ਲਈ ਸਲਾੱਟ ਬੁੱਕ ਕਰਨਾ ਪੈਂਦਾ ਹੈ। ਸਲਾਟ ਚੁਣਨ ਦੌਰਾਨ ਫ਼ੀਸ ਭਰਨੀ ਹੁੰਦੀ ਹੈ। ਫਿਰ ਰਜਿਸਟਰਡ ਫ਼ੋਨ ਨੰਬਰ ਉੱਤੇ ਇੱਕ ਮੈਸੇਜ ਆਵੇਗਾ, ਉਸ ਨੂੰ ਸੇਵ ਕਰ ਲਵੋ। ਉਸ ਤੋਂ ਬਾਅਦ ਮਿਲੇ ਸਲਾਟ ਭਾਵ ਉਸੇ ਮਿਤੀ ਤੇ ਸਮੇਂ ਮੁਤਾਬਕ ਆਰਟੀਓ ਦਫ਼ਤਰ ਵਿੱਚ ਜਾ ਕੇ ਆੱਨਲਾਈਨ ਟੈਸਟ ਦੇਣਾ ਹੋਵੇਗਾ।

ਇਸ ਟੈਸਟ ਵਿੱਚ ਆਵਾਜਾਈ ਦੇ ਨਿਯਮਾਂ ਤੇ ਟ੍ਰੈਫ਼ਿਕ ਦੇ ਚਿੰਨ੍ਹਾਂ ਬਾਰੇ ਸੁਆਲ ਪੁੱਛੇ ਜਾਂਦੇ ਹਨ। ਇੱਕ ਪ੍ਰਸ਼ਨ ਦੇ ਚਾਰ ਵਿਕਲਪ ਦਿੱਤੇ ਜਾਂਦੇ ਹਨ। ਸਹੀ ਉੱਤਰ ਉੱਤੇ ਕਲਿੱਕ ਕਰਨਾ ਹੁੰਦਾ ਹੈ। ਫਿਰ ਦੂਜਾ ਪ੍ਰਸ਼ਨ ਸਕ੍ਰੀਨ ਉੱਤੇ ਆ ਜਾਂਦਾ ਹੈ। ਤੁਹਾਨੂੰ ਨਾਲ ਦੀ ਨਾਲ ਇਹ ਵੀ ਪਤਾ ਲੱਗਦਾ ਰਹਿੰਦਾ ਹੈ ਕਿ ਤੁਹਾਡਾ ਉੱਤਰ ਗ਼ਲਤ ਹੈ ਜਾਂ ਠੀਕ। ਟੈਸਟ ਮੁਕੰਮਲ ਹੁੰਦਿਆਂ ਹੀ ਤੁਹਾਡੇ ਸਾਹਮਣੇ ਨਤੀਜਾ ਵੀ ਆ ਜਾਂਦਾ ਹੈ ਕਿ ਤੁਸੀਂ ਪਾਸ ਹੋਏ ਜਾਂ ਫ਼ੇਲ੍ਹ।

ਡ੍ਰਾਈਵਿੰਗ ਲਾਇਸੈਂਸ ਬਣਵਾਉਣ ਨੂੰ ਲੈ ਕੇ ਅਕਸਰ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸੁਆਲ ਤੇ ਖ਼ਦਸ਼ੇ ਹੁੰਦੇ ਹਨ। ਇਹ ਲਾਇਸੈਂਸ ਇੱਕ ਤੈਅ ਪ੍ਰਕਿਰਿਆ ਅਧੀਨ ਹੀ ਜਾਰੀ ਕੀਤਾ ਜਾਂਦਾ ਹੈ। …

Leave a Reply

Your email address will not be published. Required fields are marked *