Breaking News
Home / Punjab / ਟਿਕਰੀ ਬਾਰਡਰ ਤੇ ਜਾ ਰਹੇ ਕਿਸਾਨਾਂ ਨਾਲ ਵਾਪਰਿਆ ਕਹਿਰ,20 ਫੁੱਟ ਤੱਕ ਟਰੱਕ ਨਾਲ ਘਸੀਟੇ ਗਏ ਕਿਸਾਨ,ਹੋਈਆਂ ਮੌਤਾਂ

ਟਿਕਰੀ ਬਾਰਡਰ ਤੇ ਜਾ ਰਹੇ ਕਿਸਾਨਾਂ ਨਾਲ ਵਾਪਰਿਆ ਕਹਿਰ,20 ਫੁੱਟ ਤੱਕ ਟਰੱਕ ਨਾਲ ਘਸੀਟੇ ਗਏ ਕਿਸਾਨ,ਹੋਈਆਂ ਮੌਤਾਂ

ਰੋਹਤਕ-ਪਾਣੀਪਤ ਹਾਈਵੇਅ ‘ਤੇ ਬੁੱਧਵਾਰ ਰਾਤ ਪਿੰਡ ਮਹਾਰਾ ਨੇੜੇ ਇਕ ਟਰੱਕ ਨੇ ਪੰਜਾਬ ਤੋਂ ਦਿੱਲੀ ਧਰਨੇ ਤੇ ਜਾ ਰਹੇ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੱਕ ਦੋ ਕਿਸਾਨਾਂ ਨੂੰ ਕਰੀਬ 20 ਫੁੱਟ ਤੱਕ ਘਸੀਟਦਾ ਲੈ ਗਿਆ। ਹਾਦਸੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸ ਘਟਨਾ ਤੋਂ ਗੁੱਸੇ ‘ਚ ਆਏ ਕਿਸਾਨਾਂ ਨੇ ਕਰੀਬ ਦੋ ਘੰਟੇ ਹਾਈਵੇਅ ‘ਤੇ ਜਾਮ ਲਗਾ ਕੇ ਸੜਕ ਜਾਮ ਕਰ ਦਿੱਤੀ। ਮ੍ਰਿਤਕ ਕਿਸਾਨ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਸਾਨਾਂ ਨੂੰ ਸ਼ਾਂਤ ਕਰਕੇ ਜਾਮ ਖੁਲ੍ਹਵਾਇਆ ਅਤੇ ਲਾਸ਼ ਨੂੰ ਗੋਹਾਨਾ ਦੇ ਸਿਵਲ ਹਸਪਤਾਲ ‘ਚ ਰਖਵਾਇਆ|

ਬੁੱਧਵਾਰ ਰਾਤ ਨੂੰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਡੇਲਵਾ ਦੇ 35 ਕਿਸਾਨ ਟਰੈਕਟਰ ਟਰਾਲੀਆਂ ਵਿੱਚ ਟਿੱਕਰੀ ਸਰਹੱਦ ‘ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।ਜਦੋਂ ਉਹ ਰੋਹਤਕ-ਪਾਣੀਪਤ ਹਾਈਵੇਅ ‘ਤੇ ਗੋਹਾਨਾ ਨੇੜੇ ਪੈਂਦੇ ਪਿੰਡ ਮਾਹਰਾ ਕੋਲ ਪਹੁੰਚੇ ਤਾਂ ਉਹ ਇਕ ਢਾਬੇ ਕੋਲ ਖਾਣਾ ਖਾਣ ਲਈ ਰੁਕੇ ਜਿੱਥੇ ਕਿਸਾਨ ਬਲਜੀਤ ਸਿੰਘ ਟਰਾਲੀ ਦੇ ਪਿੱਛੇ ਖੜ੍ਹਾ ਸੀ।

ਇਸੇ ਦੌਰਾਨ ਪਿੱਛੇ ਤੋਂ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਕਿਸਾਨ ਟਰਾਲੀ ਅਤੇ ਟਰੱਕ ਵਿਚਕਾਰ ਆ ਗਿਆ। ਇਸ ਦੌਰਾਨ ਟਰਾਲੀ ਵਿੱਚ ਬੈਠਾ ਬਲਵੰਤ ਸਿੰਘ ਵੀ ਸਿਲੰਡਰ ਨਾਲ ਟਕਰਾ ਕੇ ਜ਼ਖ਼ਮੀ ਹੋ ਗਿਆ।ਟਰੱਕ ਚਾਲਕ ਬਲਜੀਤ ਸਿੰਘ ਨੂੰ ਕਰੀਬ 20 ਫੁੱਟ ਤੱਕ ਘਸੀਟਦਾ ਲੈ ਗਿਆ ਅਤੇ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ। ਗੁੱਸੇ ਵਿੱਚ ਆਏ ਕਿਸਾਨਾਂ ਨੇ ਹਾਈਵੇਅ ਜਾਮ ਕਰ ਦਿੱਤਾ।

ਮੌਕੇ ‘ਤੇ ਪਹੁੰਚੀ ਥਾਣਾ ਬੜੌਦਾ ਦੀ ਪੁਲਿਸ ਨੇ ਕਰੀਬ 2 ਘੰਟੇ ਬਾਅਦ ਜਾਮ ਖੁਲ੍ਹਵਾਇਆ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਗੋਹਾਨਾ ਦੇ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਮ੍ਰਿਤਕ ਕਿਸਾਨ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦੀ ਮੰਗ ਕੀਤੀ ਹੈ।

ਰੋਹਤਕ-ਪਾਣੀਪਤ ਹਾਈਵੇਅ ‘ਤੇ ਬੁੱਧਵਾਰ ਰਾਤ ਪਿੰਡ ਮਹਾਰਾ ਨੇੜੇ ਇਕ ਟਰੱਕ ਨੇ ਪੰਜਾਬ ਤੋਂ ਦਿੱਲੀ ਧਰਨੇ ਤੇ ਜਾ ਰਹੇ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੱਕ ਦੋ ਕਿਸਾਨਾਂ ਨੂੰ ਕਰੀਬ …

Leave a Reply

Your email address will not be published. Required fields are marked *