ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾ ਰਹੇ ਸਨ ਪਰ ਕਰੋਨਾ ਦੇ ਕਾਰਨ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਚਿੰਤਾ ਵਿੱਚ ਸਨ ਕੇ ਉਹਨਾਂ ਨੂੰ ਭਵਿੱਖ ਵਿੱਚ ਕੈਨੇਡਾ ਦਾ ਵੀਜਾ ਮਿਲ ਜਾਵੇਗਾ ਜਾ ਨਹੀਂ । ਉਨ੍ਹਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ।ਜਸਟਿਨ ਟਰੂਡੋ ਨੇ ਸਾਫ ਕਰ ਦਿੱਤਾ ਹੈ ਕੇ ਭਵਿੱਖ ਵਿੱਚ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਹੋਰ ਖੁਲ ਦਿੱਤੀ ਜਾਵੇਗੀ ਤੇ ਆਸਾਨੀ ਨਾਲ ਵੀਜਾ ਮਿਲ ਸਕੇਗਾ |

ਕੈਨੇਡਾ ਇਮੀਗ੍ਰਾਂਟਾਂ ਦਾ ਦੇਸ਼ ਹੈ ਤੇ ਇਮੀਗ੍ਰੇਸ਼ਨ ਕਰਕੇ ਹੀ ਕੈਨੇਡਾ ਵਿਕਸਤ ਹੋਇਆ | ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ‘ਚ ਹਰੇਕ ਪਾਰਟੀ ਦੇ ਆਗੂ ਲਗਾਤਾਰ ਕਰਦੇ ਹਨ | ਬੀਤੇ ਕੱਲ੍ਹ 16 ਜਨਵਰੀ 2021 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਲਿਖੀ ਆਪਣੀ ਚਿੱਠੀ ਵਿਚ ਟਰੂਡੋ ਨੇ ਲਿਖਿਆ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ 2021-2023 ਦੇ ਮਿੱਥੇ ਟੀਚੇ ਮੁਤਾਬਿਕ ਕੈਨੇਡਾ ਵਿਚ ਵਿਦੇਸ਼ਾਂ ਤੋਂ ਇਮੀਗ੍ਰਾਂਟ ਲਿਆਉਣੇ ਜਾਰੀ ਰੱਖਿਆ ਜਾਵੇ |

ਇਮੀਗ੍ਰਾਂਟਾਂ ਦੇ ਪਰਿਵਾਰਾਂ ਨੂੰ ਇਕੱਠੇ ਕਰਨਾ ਜਾਰੀ ਰੱਖਿਆ ਜਾਵੇ ਤੇ ਕਿਸੇ ਕਿੱਤੇ ਦੀ ਮੁਹਾਰਤ ਰੱਖਣ ਵਾਲੇ ਸ਼ਰਨਾਰਥੀਆਂ ਨੂੰ ਵੀ ਪਹਿਲ ਦੇ ਆਧਾਰ ‘ਤੇ ਪੱਕੀ ਇਮੀਗ੍ਰੇਸ਼ਨ ਦੇਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ | ਇਹ ਵੀ ਕਿ ਦੇਸ਼ ‘ਚ ਖੇਤਰੀ ਲੋੜਾਂ ਮੁਤਾਬਿਕ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਢਾਲਿਆ ਜਾਵੇ |

ਟਰੂਡੋ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਇਹ ਵੀ ਲਿਖਿਆ ਹੈ ਕਿ ਕੋਰੋਨਾ ਦੌਰਾਨ ਹਸਪਤਾਲਾਂ ਅਤੇ ਬਜੁਰਗਾਂ ਦੇ ਆਸਰਾ ਘਰਾਂ ਵਿਚ ਕੰਮ ਕਰਨ ਵਾਲੇ (ਵਰਕ ਪਰਮਿਟ ਧਾਰਕ) ਵਿਦੇਸ਼ੀ ਨਾਗਰਿਕਾਂ ਨੂੰ ਪੱਕੇ ਕਰਨ ਦੀ ਨੀਤੀ ਨੂੰ ਅੱਗੇ ਤੋਰਿਆ ਜਾਵੇ |ਮਹੱਤਵਪੂਰਨ ਹਦਾਇਤ ‘ਚ ਟਰੂਡੋ ਨੇ ਇਮੀਗ੍ਰੇਸ਼ਨ ਮੰਤਰੀ ਮੈਂਡੀਚੀਨੋ ਨੂੰ ਆਖਿਆ ਹੈ ਕਿ ਦੇਸ਼ ਵਿਚ ਆਰਜੀ ਵਰਕ ਪਰਮਿਟ ਨਾਲ ਕੰਮ ਕਰ ਰਹੇ ਕਾਮਿਆਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਨਾਗਰਿਕਤਾ ਦੇਣ ਦੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਜਾਰੀ ਰੱਖੀਆਂ ਜਾਣ |

ਦੇਸ਼ ਦੇ ਖੇਤੀ ਤੇ ਖੁਰਾਕ ਸੈਕਟਰਾਂ ਵਿਚ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਵਿਦੇਸ਼ਾਂ ਤੋਂ ਆਰਜੀ ਵੀਜਾ/ਪਰਮਿਟ ‘ਤੇ ਕਾਮੇ ਦੇਸ਼ ਵਿਚ ਲਿਆਉਣ ਲਈ ਕਿਰਤ ਮੰਤਰਾਲੇ ਨਾਲ ਸਹਿਯੋਗ ਕਰਨ ਲਈ ਵੀ ਟਰੂਡੋ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਲਿਖਿਆ ਹੈ | ਇਸ ਲਈ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ 2023 ਤੱਕ ਵੀਜ਼ੇ ਖੁੱਲੇ ਹਨ |ਉਸਤੋਂ ਬਾਅਦ ਹੋ ਸਕਦਾ ਹੈ ਸਰਕਾਰ ਜਾ ਪਾਲਿਸੀ ਬਦਲ ਜਾਵੇ ਇਸ ਲਈ ਜਲਦ ਤੋਂ ਜਲਦ ਅਪਲਾਈ ਕਰੋ
The post ਟਰੂਡੋ ਨੇ ਪੰਜਾਬੀਆਂ ਨੂੰ ਕੈਨੇਡਾ ਵੀਜ਼ੇ ਤੇ ਦੇ ਦਿੱਤੀ ਇਹ ਵੱਡੀ ਖੁੱਲ੍ਹ,ਬੱਲੇ ਬੱਲੇ ਕਰਾਤੀ-ਦੇਖੋ ਪੂਰੀ ਖ਼ਬਰ appeared first on Sanjhi Sath.
ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾ ਰਹੇ ਸਨ ਪਰ ਕਰੋਨਾ ਦੇ ਕਾਰਨ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਚਿੰਤਾ ਵਿੱਚ ਸਨ …
The post ਟਰੂਡੋ ਨੇ ਪੰਜਾਬੀਆਂ ਨੂੰ ਕੈਨੇਡਾ ਵੀਜ਼ੇ ਤੇ ਦੇ ਦਿੱਤੀ ਇਹ ਵੱਡੀ ਖੁੱਲ੍ਹ,ਬੱਲੇ ਬੱਲੇ ਕਰਾਤੀ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News