ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨ ਝੋਨੇ ਦੇ ਉਤਪਾਦਨ ਨੂੰ ਵਧਾਉਣ ਦੇ ਨਵੇਂ ਨਵੇਂ ਤਰੀਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਪਰ ਕਈ ਵਾਰ ਬਹੁਤ ਸਾਰੇ ਤਰੀਕੇ ਅਪਨਾਉਣ ਤੋਂ ਬਾਅਦ ਵੀ ਝੋਨੇ ਦਾ ਝਾੜ ਨਹੀਂ ਵਧਦਾ ਅਤੇ ਕਿਸਾਨਾਂ ਦਾ ਮੁਨਾਫਾ ਸੀਮਿਤ ਹੀ ਰਹਿ ਜਾਂਦਾ ਹੈ। ਪਰ ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਝੋਨੇ ਦਾ ਝਾੜ ਵਧਾਉਣ ਦਾ ਇੱਕ ਬਹੁਤ ਹੀ ਸ਼ਾਨਦਾਰ ਉਪਾਅ ਦੱਸਾਂਗੇ ਜਿਸਦੇ ਨਾਲ ਝੋਨੇ ਦਾ ਝਾੜ ਦੋ ਗੁਣਾ ਤੱਕ ਵਧ ਸਕਦਾ ਹੈ।
ਝੋਨੇ ਵਾਲੇ ਕਿਸਾਨ ਅਗਲੇ 5 ਦਿਨਾਂ ‘ਚ ਸਿਰਫ ਇੱਕ ਕੰਮ ਕਰਕੇ ਇੱਕ ਕਿੱਲੇ ਮਗਰ 5000 ਰੁਪਏ ਵੱਧ ਕਮਾਈ ਕਰ ਸਕਦੇ ਹਨ। ਖਾਦਾਂ ਪਾਉਣ ਤੋਂ ਬਾਅਦ ਜਦੋਂ ਝੋਨੇ ਦਾ ਬੂਟਾ ਬੱਝ ਜਾਂਦਾ ਹੈ ਤਾਂ ਬਹੁਤ ਜਿਆਦਾ ਕਿਸਾਨ ਉਸ ਸਮੇਂ ਆਪਣੇ ਆਪ ਨੂੰ ਵਿਹਲਾ ਸਮਝਣ ਲੱਗ ਜਾਂਦੇ ਹਨ। ਪਰ ਅਸਲ ਵਿੱਚ ਇਨ੍ਹਾਂ ਦਿਨਾਂ ਵਿੱਚ ਹੀ ਝਾੜ ਵਧਾਉਣ ਦਾ ਸਭਤੋਂ ਵਧੀਆ ਮੌਕਾ ਹੁੰਦਾ ਹੈ।
ਜਿਹੜੇ ਕਿਸਾਨ ਚੰਗਾ ਝਾੜ ਲੈਂਦੇ ਹਨ ਉਹ ਇਸ ਸਮੇਂ ਵਿੱਚ ਹੀ ਅਸਲੀ ਮੇਹਨਤ ਸ਼ੁਰੂ ਕਰਦੇ ਹਨ। ਜਦੋਂ ਕਿਸਾਨ ਝੋਨੇ ਵਿੱਚ ਖਾਦਾਂ ਪਾਕੇ ਵੇਹਲੇ ਹੋ ਜਾਂਦੇ ਹਨ ਤਾਂ ਦੋ ਚੀਜਾਂ ਝੋਨੇ ‘ਤੇ ਹਮਲਾ ਕਰਨ ਨੂੰ ਤਿਆਰ ਰਹਿੰਦੀਆਂ ਹਨ। ਸਭਤੋਂ ਪਹਿਲੇ ਨੰਬਰ ‘ਤੇ ਹਨ ਕੀਟ ਜਿਵੇਂ ਕਿ ਪੱਤਾ ਲਪੇਟ ਜਾਂ ਗੋਭ ਦੀ ਸੁੰਡੀ। ਦੂਸਰੇ ਨੰਬਰ ‘ਤੇ ਆਉਂਦੀਆਂ ਹਨ ਉੱਲੀਆਂ, ਜਿਨ੍ਹਾਂ ਨੂੰ ਫੰਗਸ ਕਿਹਾ ਜਾਂਦਾ ਹੈ।
ਫਸਲਾਂ ਨੂੰ ਸਭਤੋਂ ਵੱਡਾ ਖਤਰਾ ਉੱਲੀਆਂ ਤੋਂ ਹੀ ਹੁੰਦਾ ਹੈ। ਇਸੇ ਤਰਾਂ ਜਿੰਨੀਆਂ ਵੀ ਉੱਲੀਆਂ ਝੋਨੇ ਦੀ ਫਸਲ ਉੱਤੇ ਹਮਲਾ ਕਰਦਿਆਂ ਹਨ ਉਨ੍ਹਾਂ ਵਿੱਚੋਂ 90% ਉੱਲੀਆਂ ਉਸੇ ਜ਼ਮੀਨ ਵਿੱਚੋਂ ਜਾਂ ਫਿਰ ਉਸ ਦੀਆਂ ਵੱਟਾਂ ਦੇ ਉੱਤੋਂ ਜਾਂ ਫਿਰ ਚਾਰ ਚੁਫੇਰੇ ਲੱਗੇ ਰੁੱਖਾਂ ਵਿੱਚੋਂ ਹੀ ਪੈਦਾ ਹੁੰਦੀਆਂ ਹਨ। ਇਸੇ ਤਰਾਂ ਸੁੱਕਿਆ ਘਾਹ ਵੀ ਇਨ੍ਹਾਂ ਉੱਲੀਆਂ ਦਾ ਕਾਰਨ ਬਣਦਾ ਹੈ।
ਉੱਲੀਆਂ ਦੀ ਰੋਕਥਾਮ ਲਈ ਜਿਆਦਾਤਰ ਕਿਸਾਨ ਮਹਿੰਗੀਆਂ ਸਪਰੇਆਂ ਕਰਦੇ ਹਨ। ਪਰ ਤੁਸੀਂ ਬਿਨਾ ਕਿਸੇ ਖਰਚੇ ਦੇ ਆਪਣੀ ਫਸਲ ਨੂੰ ਉੱਲੀਆਂ ਤੋਂ ਬਚਾ ਸਕਦੇ ਹੋ ਅਤੇ ਝਾੜ ਨੂੰ ਵਧਾ ਸਕਦੇ ਹੋ। ਤੁਸੀਂ ਸਿਰਫ ਵੱਟਾਂ ‘ਤੇ ਪਏ ਸੁੱਕੇ ਘਾਹ ਨੂੰ ਸਾਫ ਰੱਖਣਾ ਹੈ ਅਤੇ ਇਸ ਨਾਲ ਉੱਲੀਆਂ ਤੋਂ ਵੀ ਛੁਟਕਾਰਾ ਮਿਲ਼ੇਗਾ ਅਤੇ ਝਾੜ ਵੀ ਵਧੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨ ਝੋਨੇ ਦੇ ਉਤਪਾਦਨ ਨੂੰ ਵਧਾਉਣ ਦੇ ਨਵੇਂ ਨਵੇਂ ਤਰੀਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਪਰ ਕਈ ਵਾਰ ਬਹੁਤ ਸਾਰੇ …