ਜਿਆਦਾਤਰ ਇਲਾਕਿਆਂ ਵਿੱਚ ਝੋਨਾ ਲੱਗ ਚੁੱਕਿਆ ਹੈਂ ਤੇ ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਝੋਨੇ ਨੂੰ ਲੈਕੇ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਝੋਨੇ ਵਿੱਚ ਸਿਉਂਕ ਕੀੜੀ। ਜਿਆਦਾਤਰ ਕਿਸਾਨ ਇਸ ਸਮੱਸਿਆ ਦੇ ਹੱਲ ਲਈ ਝੋਨੇ ਵਿੱਚ ਕਲੋਰੋ ਦੀ ਵਰਤੋਂ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਝੋਨੇ ਵਿੱਚ ਸਿਉਂਕ ਕੀੜੀ ਦਾ 100 ਪ੍ਰਤੀਸ਼ਤ ਪੱਕਾ ਦੇਸੀ ਹੱਲ ਦੱਸਣ ਜਾ ਰਹੇ ਹਾਂ।
ਇਸ ਫਾਰਮੂਲੇ ਅੱਗੇ ਕਲੋਰੋ ਵੀ ਫੇਲ੍ਹ ਹੈ ਅਤੇ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਇਸਦਾ 100 ਪ੍ਰਤੀਸ਼ਤ ਨਤੀਜਾ ਦੇਖਣ ਨੂੰ ਮਿਲੇਗਾ। ਹਰ ਸਾਲ ਪੰਜਾਬ ਦੇ ਕਿਸਾਨ ਝੋਨੇ ਵਿੱਚ ਵੱਡੀ ਮਾਤਰਾ ਵਿੱਚ ਕਲੋਰੋ ਪੈਰੀਫਾਸ ਦੀ ਵਰਤੋਂ ਕਰਦੇ ਹਨ। ਝੋਨੇ ਦਾ ਬੂਟਾ ਬਣਨ ਤੋਂ ਬਾਅਦ ਪਹਿਲਾ ਡਰ ਕਿਸਾਨਾਂ ਨੂੰ ਇਹੀ ਹੁੰਦਾ ਹੈ ਕਿ ਇਸ ਵਿੱਚ ਹੁਣ ਸਿਉਂਕ ਜਾਂ ਕੀੜੀ ਨਾ ਆ ਜਾਵੇ।
ਵੈਸੇ ਤਾਂ ਸਿਉਂਕ ਉੱਥੇ ਹੀ ਆਉਂਦੀ ਹੈ ਜੱਥੇ ਪਾਣੀ ਦੀ ਕਮੀ ਹੁੰਦੀ ਹੈ। ਕਿਸਾਨ ਪਾਣੀ ਦੀ ਕਮੀ ਅਤੇ ਸਿਉਂਕ ਦੇ ਡਰ ਤੋਂ ਹੀ ਕਲੋਰੋ ਦੀ ਵਰਤੋਂ ਕਰਦੇ ਹਨ। ਪਰ ਕਲੋਰੋ ਦੀ ਥਾਂ ‘ਤੇ ਅਸੀਂ ਅੱਜ ਤੁਹਾਨੂੰ ਦੇਸੀ ਅਤੇ ਸਸਤਾ ਫਾਰਮੂਲਾ ਦੱਸਾਂਗੇ ਜਿਸਦੀ ਵਰਤੋਂ ਨਾਲ ਤੁਹਾਡੇ ਝੋਨੇ ਵਿੱਚ ਸਿਉਂਕ ਜਾਂ ਕੀੜੀ ਬਿਲਕੁਲ ਵੀ ਨਜ਼ਰ ਨਹੀਂ ਆਵੇਗੀ। ਇਸਦੇ ਤੁਹਾਨੂੰ ਬਹੁਤ ਚੰਗੇ ਰਿਜ਼ਲਟ ਦੇਖਣ ਨੂੰ ਮਿਲਣਗੇ।
ਇਹ ਧਿਆਨ ਜਰੂਰ ਰੱਖੋਂ ਕਿ ਜਦੋਂ ਤੱਕ ਝੋਨੇ ਵਿਚ ਤੁਹਾਨੂੰ ਕਿਸੇ ਤਰਾਂ ਦਾ ਕੀਤਾ ਦਿਖਾਈ ਨਾ ਦੇਵੇ ਉਦੋਂ ਤੱਕ ਇਸ ਤਰਾਂ ਦੀ ਕਿਸੇ ਵੀ ਚੀਜ ਦੀ ਵਰਤੋਂ ਨਾ ਕਰੋ। ਇਸ ਨਾਲ ਫਸਲ ਨੂੰ ਉਲਟਾ ਨੁਕਸਾਨ ਹੋ ਸਕਦਾ ਹੈਂ ਤੇ ਝਾੜ ਘਟਣ ਕਾਰਨ ਕਿਸਾਨਾਂ ਦਾ ਮੁਨਾਫ਼ਾ ਵੀ ਘਟੇਗਾ। ਜੇਕਰ ਸਿਉਂਕ ਜਾਂ ਕੀੜੀ ਦੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਕਲੋਰੋ ਦੀ ਥਾਂ ‘ਤੇ ਮਿੱਟੀ ਦਾ ਤੇਲ ਵਰਤ ਸਕਦੇ ਹੋ।
ਤੁਸੀਂ ਡੇਢ ਤੋਂ ਪੌਣੇ 2 ਲੀਟਰ ਮਿੱਟੀ ਦਾ ਤੇਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਝੋਨੇ ਵਿੱਚ ਸਪਰੇਅ ਕਰਨਾ ਹੈ। ਇਹ ਸਿਉਂਕ ਅਤੇ ਕੀੜੀ ਦਾ ਸਭਤੋਂ ਸਸਤਾ ਅਤੇ ਅਸਰਦਾਰ ਫਾਰਮੂਲਾ ਹੈ ਕਲੋਰੋ ਨਾਲੋਂ ਬਹੁਤ ਚੰਗੇ ਨਤੀਜੇ ਦੇਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਜਿਆਦਾਤਰ ਇਲਾਕਿਆਂ ਵਿੱਚ ਝੋਨਾ ਲੱਗ ਚੁੱਕਿਆ ਹੈਂ ਤੇ ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਝੋਨੇ ਨੂੰ ਲੈਕੇ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਝੋਨੇ ਵਿੱਚ …
Wosm News Punjab Latest News