Breaking News
Home / Punjab / ਜੇ ਪੈਟਰੋਲ ਹੋਇਆ ਮਹਿੰਗਾ ਤਾਂ ਚਿੰਤਾ ਨਾ ਕਰੋ, ਇਨ੍ਹਾਂ ਪੰਜਾਬੀ ਮੁੰਡਿਆਂ ਨੇ ਕੱਢ ਲਿਆ ਹੱਲ

ਜੇ ਪੈਟਰੋਲ ਹੋਇਆ ਮਹਿੰਗਾ ਤਾਂ ਚਿੰਤਾ ਨਾ ਕਰੋ, ਇਨ੍ਹਾਂ ਪੰਜਾਬੀ ਮੁੰਡਿਆਂ ਨੇ ਕੱਢ ਲਿਆ ਹੱਲ

ਸਰਕਾਰ ਭਾਵੇਂ ਜਿਹੜੀ ਮਰਜ਼ੀ ਪਾਰਟੀ ਦੀ ਆਵੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਮੇਸ਼ਾ ਵੱਧਦੀਆਂ ਹੀ ਰਹਿੰਦੀਆਂ ਹਨ। ਚੋਣਾਂ ਤੋਂ ਪਹਿਲਾਂ ਤੇਲ ਡੀਜ਼ਲ ਦੀਆਂ ਕੀਮਤਾਂ ਨੂੰ ਮੁੱਖ ਰੱਖ ਕੇ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਹਨ ਪਰ ਚੋਣਾਂ ਜਿੱਤਣ ਤੋਂ ਬਾਅਦ ਇਨ੍ਹਾਂ ਗੱਲਾਂ ਤੇ ਕੋਈ ਸਰਕਾਰ ਗੌ-ਰ ਨਹੀਂ ਕਰਦੀ। ਜੇਕਰ ਮੌਜੂਦਾ ਸਮੇਂ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ

ਤਾਂ ਇਸ ਸਮੇਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਅਜਿਹੇ ਵਿੱਚ ਆਮ ਆਦਮੀ ਦਾ ਜੀਵਨ ਸੌ-ਖਾ ਨਹੀਂ ਰਿਹਾ। ਗ਼ਰੀਬ ਦਿਹਾੜੀਦਾਰ ਇਨਸਾਨ ਦੀ ਦਿਹਾੜੀ ਤਾਂ ਆਪਣੇ 2 ਪਹੀਆ ਵਾਹਨ ਦੇ ਪੈਟਰੋਲ ਵਿੱਚ ਹੀ ਖ਼ਰਚ ਹੋ ਜਾਂਦੀ ਹੈ। ਹੁਣ ਸਰਕਾਰਾਂ ਤਾਂ ਡੀਜ਼ਲ ਪੈਟਰੋਲ ਦੇ ਇਸ ਵਾਧੇ ਦਾ ਕੋਈ ਹੱਲ ਨਹੀਂ ਕਰ ਰਹੀਆਂ ਪਰ

ਇਸ ਦਾ ਹੱਲ ਸਾਡੇ ਪੰਜਾਬੀਆਂ ਨੇ ਕੱਢ ਲਿਆ ਹੈ। ਜੀ ਹਾਂ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਨੇ ਇਕ ਸਕੂਟਰ ਤਿਆਰ ਕੀਤਾ ਹੈ। ਜਿਸ ਦਾ ਨਾਮ ਇਨ੍ਹਾਂ ਵਿਦਿਆਰਥੀਆਂ ਨੇ ਸਕੂਟ-ਈ ਭਾਵ ਸਕੂਟੀ ਰੱਖਿਆ ਹੈ। ਇਸ ਸਕੂਟਰ ਦੀ ਖਾ-ਸੀ-ਅ-ਤ ਇਹ ਹੈ ਕਿ ਇਹ ਪੈਟਰੋਲ ਨਾਲ ਨਹੀਂ ਚੱਲਦਾ। ਬਲਕਿ ਇਹ ਬੈਟਰੀ ਨਾਲ ਚੱਲਦਾ ਹੈ।

ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਸ ਨਾਲ ਪੈਸੇ ਦੀ ਬੱ-ਚ-ਤ ਹੁੰਦੀ ਹੈ, ਕਿਉਂ ਕਿ ਦੱਸਿਆ ਜਾ ਰਿਹਾ ਹੈ 16 ਰੁਪਏ ਵਿਚ ਇਸ ਸਕੂਟ-ਈ ਨੂੰ 80 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਵਾਤਾਵਰਨ ਵੀ ਗੰ-ਦਾ ਨਹੀਂ ਹੋਵੇਗਾ, ਕਿਉਂ ਕਿ ਇਸ ਨਾਲ ਪ੍ਰ-ਦੂ-ਸ਼-ਣ ਨਹੀਂ ਹੁੰਦਾ। ਇਨ੍ਹਾਂ ਵਿਦਿਆਰਥੀਆਂ ਦੇ ਪ੍ਰੋਫ਼ੈਸਰ ਵੀ ਇਨ੍ਹਾਂ ਦੀ ਖੋਜ ਦੇਖ ਕੇ ਖੁਸ਼ ਹਨ।

 

 

ਸਰਕਾਰ ਭਾਵੇਂ ਜਿਹੜੀ ਮਰਜ਼ੀ ਪਾਰਟੀ ਦੀ ਆਵੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਮੇਸ਼ਾ ਵੱਧਦੀਆਂ ਹੀ ਰਹਿੰਦੀਆਂ ਹਨ। ਚੋਣਾਂ ਤੋਂ ਪਹਿਲਾਂ ਤੇਲ ਡੀਜ਼ਲ ਦੀਆਂ ਕੀਮਤਾਂ ਨੂੰ ਮੁੱਖ ਰੱਖ ਕੇ ਵੱਡੇ ਵੱਡੇ …

Leave a Reply

Your email address will not be published. Required fields are marked *