29 ਮਈ ਦਿਨ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਹਮਲਾ ਕਰ ਦਿੱਤਾ ਗਿਆ ਅਤੇ ਜਿਸਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਘਟਨਾ ਨੇ ਉਨ੍ਹਾਂ ਦੇ ਫੈਨਸ ਨੂੰ ਸਦਮੇ ਵਿੱਚ ਪਾ ਦਿੱਤਾ ਹੈ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਮਾਨਸਾ ਦੇ ਹੀ ਪਿੰਡ ਜਵਾਹਰਕੇ ਵਾਲਾ ਵਿੱਚ ਇਹ ਸਾਰੀ ਘਟਨਾ ਵਾਪਰੀ।
ਛੋਟੀ ਉਮਰ ਵਿੱਚ ਹੀ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਦੁਨੀਆ ਭਰ ਵਿੱਚ ਆਪਣੀ ਗਾਇਕੀ ਨਾਲ ਬਹੁਤ ਨਾਮ ਕਮਾਇਆ ਅਤੇ ਸਿਰਫ 28 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ 2017 ਵਿੱਚ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਸਿਰਫ 5 ਸਾਲ ਵਿੱਚ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ।
ਸਿੱਧੂ ਮੂਸੇਵਾਲਾ ਨੇ ਅਣਥੱਕ ਮਿਹਨਤ ਨਾਲ ਆਪਣੇ ਦਮ ‘ਤੇ ਨਾਮ ਕਮਾਇਆ ਅਤੇ ਚੰਗੀ ਜਾਇਦਾਦ ਵੀ ਬਣਾਈ। ਜਿੱਥੇ ਬਾਕੀ ਕਲਾਕਾਰ ਇੱਕ ਗਾਣਾ ਚੱਲਣ ‘ਤੇ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਜਾਕੇ ਰਹਿਣ ਲੱਗ ਜਾਂਦੇ ਹਨ, ਉੱਥੇ ਹੀ ਸਿੱਧੂ ਮੂਸੇਵਾਲਾ ਨੇ ਪਿੰਡ ਵਿੱਚ ਹੀ ਸ਼ੌਂਕ ਨਾਲ ਹਵੇਲੀ ਬਣਵਾਈ। ਪਰ ਉਹ ਆਪਣੀ ਮਿਹਨਤ ਅਤੇ ਸ਼ੌਂਕ ਨਾਲ ਤਿਆਰ ਕੀਤੀ ਗਈ ਹਵੇਲੀ ਵਿੱਚ ਆਪ ਹੀ ਨਹੀਂ ਰਹਿ ਸਕੇ।
ਅੱਜ ਅਸੀਂ ਤੁਹਾਨੂੰ ਸਿੱਧੇ ਮੂਸੇਵਾਲਾ ਦੀ ਹਵੇਲੀ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਤੇ ਹਵੇਲੀ ਦਾ ਹਰ ਇੱਕ ਭਾਗ ਦਿਖਾਵਾਂਗੇ। ਦੱਸ ਦੇਈਏ ਕਿ ਇਸ ਹਵੇਲੀ ਨੂੰ ਤਿਆਰ ਕਰਨ ਵਿੱਚ ਲਗਭਗ 3 ਸਾਲ ਲੱਗੇ ਸਨ ਪਰ ਉਹ ਇੱਕ ਮਹੀਨਾ ਵੀ ਇਸ ਹਵੇਲੀ ਵਿੱਚ ਨਹੀਂ ਰਹਿ ਸਕੇ। ਇਸ ਹਵੇਲੀ ਦੇ ਮੇਨ ਗੇਟ ਨੂੰ ਵੀ ਕਿਸੇ ਕਿਲੇ ਦੇ ਗੇਟ ਵਾਂਗੂ ਪੂਰੇ ਸ਼ੌਂਕ ਨਾਲ ਤਿਆਰ ਕਰਵਾਇਆ ਗਿਆ ਹੈ ਅਤੇ ਇਸ ਗੇਟ ਨੂੰ ਤਿਆਰ ਕਰਨ ਵਿੱਚ ਹੀ ਲਗਭਗ 5 ਲੱਖ ਰੁਪਏ ਦਾ ਖਰਚਾ ਆਇਆ ਹੈ।
ਇਸ ਹਵੇਲੀ ਦੀ ਇੱਕ ਇੱਕ ਚੀਜ ਸਿੱਧੂ ਮੂਸੇਵਾਲਾ ਨੇ ਆਪ ਸ਼ੌਂਕ ਨਾਲ ਤਿਆਰ ਕਰਵਾਈ ਸੀ ਅਤੇ ਉਨ੍ਹਾਂ ਨੇ ਮਿਸਤਰੀਆਂ ਦੇ ਨਾਲ ਬੈਠਕੇ ਗਾਣੇ ਵੀ ਗਾਏ। ਇਸ ਕੋਠੀ ਨੂੰ ਅੰਦਰ ਤੋਂ ਦੇਖਣ ਲਈ ਅਤੇ ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
29 ਮਈ ਦਿਨ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਹਮਲਾ ਕਰ ਦਿੱਤਾ ਗਿਆ ਅਤੇ ਜਿਸਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਘਟਨਾ …