ਖੇਤੀ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਬੋਰ ਵਿੱਚ ਪਾਣੀ ਘੱਟ ਆਉਣਾ। ਕਿਸਾਨ ਲੱਖਾਂ ਰੁਪਏ ਦਾ ਖਰਚਾ ਕਰਕੇ ਬੋਰ ਕਰਵਾਉਂਦੇ ਹਨ ਪਰ ਇਸ ਵਿੱਚ ਕਈ ਵਾਰ ਪਾਣੀ ਬਹੁਤ ਘੱਟ ਆਉਂਦਾ ਹੈ ਜਿਸ ਕਾਰਨ ਕਿਸਾਨਾਂ ਦਾ ਡੀਜ਼ਲ ਦਾ ਖਰਚਾ ਵੀ ਕਾਫ਼ੀ ਜ਼ਿਆਦਾ ਵਧਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਬੋਰਵੈਲ ਵਿੱਚ ਪਾਣੀ ਵਧਾਉਣ ਦਾ ਬਹੁਤ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।
ਇਸ ਤਰੀਕੇ ਨੂੰ ਵਰਤ ਕੇ ਤੁਸੀ ਬਹੁਤ ਆਸਾਨੀ ਨਾਲ ਬੋਰਵੈੱਲ ਵਿੱਚ ਪਾਣੀ ਵਧਾ ਸਕਦੇ ਹੋ ਅਤੇ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਡਾ ਬਿਲਕੁਲ ਕੋਈ ਖਰਚਾ ਨਹੀਂ ਹੋਵੇਗਾ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਬੋਰ ਕਰਵਾਉਂਦੇ ਸਮੇਂ ਉਸ ਵਿੱਚ ਫਿਲਟਰ ਪਾਏ ਜਾਂਦੇ ਹਨ ਜਿਸ ਨਾਲ ਪਾਣੀ ਸਾਫ਼ ਆਉਂਦਾ ਹੈ। ਪਰ ਸਮੇਂ ਦੇ ਨਾਲ ਇਹ ਫਿਲਟਰ ਬੰਦ ਹੋ ਜਾਂਦੇ ਹਨ ਜਿਸ ਕਾਰਨ ਪਾਣੀ ਘੱਟ ਆਉਣ ਲਗਦਾ ਹੈ।
ਕਈ ਵਾਰ ਤਾਂ ਇਸ ਕਾਰਨ ਬੋਰਵੈਲ ਤੋਂ ਪਾਣੀ ਆਉਣਾ ਬਿਲਕੁਲ ਬੰਦ ਹੋ ਜਾਂਦਾ ਹੈ ਅਤੇ ਕਿਸਾਨਾਂ ਨੂੰ ਨਵਾਂ ਬੋਰ ਕਰਵਾਉਣਾ ਪੈਂਦਾ ਹੈ ਜਿਸ ਵਿੱਚ ਕਾਫ਼ੀ ਜ਼ਿਆਦਾ ਖਰਚਾ ਹੁੰਦਾ ਹੈ। ਅਜਿਹੀ ਹਾਲਤ ਵਿੱਚ ਤੁਸੀਂ ਐਸਿਡ ਯਾਨੀ ਤੇਜ਼ਾਬ ਦਾ ਇਸਤੇਮਾਲ ਕਰਨਾ ਹੈ ਅਤੇ ਤੁਸੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਜਿਸਤੋਂ ਬਾਅਦ ਤੁਹਾਡੇ ਬੋਰਵੇਲ ਵਿੱਚ ਪੂਰਾ ਪਾਣੀ ਆਵੇਗਾ।
ਤੁਸੀਂ 10 – 12 ਲੀਟਰ ਐਸਿਡ ਲੈਣਾ ਹੈ ਅਤੇ ਨਾਲ ਸਰਫ ਅਤੇ ਇੱਕ ਗੱਟਾ ਯੂਰੀਆ ਲੈ ਲੈਣਾ ਹੈ। ਇਨ੍ਹਾਂ ਤਿੰਨਾਂ ਚੀਜਾਂ ਨੂੰ ਇਕੱਠੇ ਤੁਸੀਂ ਬੋਰਵੇਲ ਵਿੱਚ ਪਾ ਦੇਣਾ ਹੈ। ਧਿਆਨ ਰਹੇ ਕਿ ਪਹਿਲਾਂ ਮੋਟਰ ਨੂੰ ਕੱਢ ਲਵੋ ਉਸਤੋਂ ਬਾਅਦ ਹੀ ਇਨ੍ਹਾਂ ਚੀਜਾਂ ਨੂੰ ਬੋਰਵੇਲ ਵਿੱਚ ਪਾਓ। ਇਸ ਤਰਾਂ ਤੁਹਾਡੇ ਬੋਰਵੇਲ ਵਿੱਚ ਫਿਲਟਰ ਵੀ ਸਾਫ਼ ਹੋ ਜਾਣਗੇ ਅਤੇ ਪਾਣੀ ਵੀ ਪੂਰਾ ਆਵੇਗਾ। ਇਹ ਸਾਰੇ ਸਾਮਾਨ ਦੀ ਕਿੰਨੀ ਮਾਤਰਾ ਪਾਉਣੀ ਹੈ ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਖੇਤੀ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਬੋਰ ਵਿੱਚ ਪਾਣੀ ਘੱਟ ਆਉਣਾ। ਕਿਸਾਨ ਲੱਖਾਂ ਰੁਪਏ ਦਾ ਖਰਚਾ ਕਰਕੇ ਬੋਰ …