ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਦਾ ਸਾਰਾ ਧਿਆਨ ਝੋਨੇ ਉੱਤੇ ਹੁੰਦਾ ਹੈ। ਕਿਸਾਨ ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਖੇਤ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਕਿਸਾਨ ਕਈ ਅਲਗ ਅਲਗ ਤਰੀਕਿਆਂ ਨਾਲ ਪਨੀਰੀ ਦੀ ਬਿਜਾਈ ਕਰਦੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਨੀਰੀ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ। ਪਰ ਕਿਸਾਨ ਪਨੀਰੀ ਬੀਜਣ ਸਮੇਂ ਇੱਕ ਸਭਤੋਂ ਵੱਡੀ ਗਲਤੀ ਕਰਦੇ ਹਨ।
ਜਿਸ ਗਲਤੀ ਕਾਰਨ ਤੁਹਾਡੀ ਪਨੀਰੀ ਖਰਾਬ ਵੀ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਫਸਲ ਦਾ ਝਾੜ ਉਸਦੇ ਬੀਜ ਉੱਤੇ ਨਿਰਧਾਰਿਤ ਹੁੰਦਾ ਹੈ। ਜੇਕਰ ਬੀਜ ਸਹੀ ਮਾਤਰਾ ਵਿੱਚ ਪਾਇਆ ਜਾਵੇ ਅਤੇ ਬਿਜਾਈ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਫਸਲ ਦਾ ਝਾੜ ਬਹੁਤ ਚੰਗਾ ਮਿਲੇਗਾ। ਇਸੇ ਤਰਾਂ ਜਿਆਦਾਤਰ ਕਿਸਾਨਾਂ ਨੂੰ ਇਸਦੀ ਸਹੀ ਜਾਣਕਾਰੀ ਨਹੀਂ ਹੁੰਦੀ ਕਿ ਪਨੀਰੀ ਬੀਜਣ ਸਮੇਂ ਬੀਜ ਦੀ ਮਾਤਰਾ ਕਿੰਨੀ ਪਾਈਏ।
ਜੇਕਰ ਬੀਜ ਸਹੀ ਮਾਤਰਾ ਵਿਚ ਨਾ ਪਾਇਆ ਤਾਂ ਤੁਹਾਨੂੰ ਅੱਗੇ ਜਾਕੇ ਝੋਨੇ ਦੇ ਝਾੜ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਲਈ ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਪਨੀਰੀ ਲਈ ਮਰਲੇ ਦਾ ਕਿੰਨਾ ਬੀਜ ਪਾਉਣਾ ਹੈ ਜਿਸ ਨਾਲ ਚੰਗਾ ਝਾੜ ਮਿਲ ਸਕੇ। ਜਿਆਦਾਤਰ ਕਿਸਾਨ ਬੀਜ ਪਾਉਣ ਲੱਗਿਆਂ ਅਣਗਹਿਲੀ ਕਰ ਜਾਂਦੇ ਹਨ ਅਤੇ ਸਾਰੀਆਂ ਕਿਸਮਾਂ ਦਾ ਇੱਕੋ ਜਿਹਾ ਬੀਜ ਪਾਉਂਦੇ ਹਨ।
ਪਰ ਤੁਹਾਨੂੰ ਦੱਸ ਦੇਈਏ ਕਿ ਅਲਗ ਅਲਗ ਕਿਸਮਾਂ ਦੇ ਹਿਸਾਬ ਨਾਲ ਅਲਗ ਅਲਗ ਮਾਤਰਾ ਵਿੱਚ ਬੀਜ ਪੈਂਦਾ ਹੈ। ਸਬਤੋਂ ਪਹਿਲਾਂ ਬਾਸਮਤੀ ਦੀ ਗੱਲ ਕਰੀਏ ਤਾਂ ਬਾਸਮਤੀ ਦੀ ਕਿਸੇ ਵੀ ਕਿਸਮ ਦੀ ਪਨੀਰੀ ਬੀਜਣ ਲੱਗਿਆਂ ਡੇਢ ਤੋਂ ਲੈਕੇ 2 ਕਿੱਲੋ ਤੱਕ ਇੱਕ ਮਰਲੇ ਵਿੱਚ ਬੀਜ ਪਾਉਣਾ ਹੈ। ਜੇਕਰ ਜਿਆਦਾ ਬੀਜ ਪਾ ਦਿੱਤਾ ਜਾਂਦਾ ਹੈ ਤਾਂ ਪਨੀਰੀ ਜਿਆਦਾ ਸੰਘਣੀ ਹੋ ਜਾਂਦੀ ਹੈ ਅਤੇ ਪਤਲੀ ਰਹਿ ਜਾਂਦੀ ਹੈ।
ਜਿਸ ਕਾਰਨ ਬਾਅਦ ਵਿੱਚ ਝਾੜ ਬਹੁਤ ਘਟ ਜਾਂਦਾ ਹੈ ਅਤੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ। ਇਸੇ ਲਈ ਬੀਜ ਦੀ ਮਾਤਰਾਂ ਹਮੇਸ਼ਾ ਇੰਨੀ ਹੀ ਪਾਓ ਅਤੇ ਇਸਤੋਂ ਜਿਆਦਾ ਨਾ ਪਾਓ। ਇਸੇ ਤਰਾਂ ਬਾਕੀ ਕਿਸਮਾਂ ਦੇ ਬੀਜ ਦੀ ਪ੍ਰਤੀ ਮਰਲਾ ਮਾਤਰਾ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ
ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਦਾ ਸਾਰਾ ਧਿਆਨ ਝੋਨੇ ਉੱਤੇ ਹੁੰਦਾ ਹੈ। ਕਿਸਾਨ ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਖੇਤ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਕਿਸਾਨ ਕਈ ਅਲਗ …