ਸਾਰੇ ਕਿਸਾਨ ਖੇਤੀ ਵਿੱਚ ਯੂਰੀਆ ਖਾਦ ਦਾ ਇਸਤੇਮਾਲ ਜਰੂਰ ਕਰਦੇ ਹਨ ਅਤੇ ਯੂਰੀਆ ਸਭਤੋਂ ਜ਼ਿਆਦਾ ਇਸਤਮਾਲ ਹੋਣ ਵਾਲੀ ਖਾਦ ਹੈ। ਇਹ ਫਸਲਾਂ ਲਈ ਬਹੁਤ ਜ਼ਿਆਦਾ ਲਾਭਦਇਕ ਹੈ ਅਤੇ ਇਸ ਖਾਦ ਦੇ ਇਸਤਮਾਲ ਨਾਲ ਬੂਟੇ ਬਹੁਤ ਚੰਗੀ ਗ੍ਰੋਥ ਦਿਖਾਉਂਦੇ ਹਨ ਇਸੇ ਲਈ ਹਰ ਕਿਸਾਨ ਇਸਦਾ ਇਸਤੇਮਾਲ ਕਰਦਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਯੂਰੀਆ ਦੀ ਕਮੀ ਪੰਜਾਬ ਦੇ ਕਿਸਾਨਾਂ ਲਈ ਸਭਤੋਂ ਵੱਡੀ ਸਮੱਸਿਆ ਬਣੀ ਹੋਈ ਹੈ।
ਮਾਲ ਗੱਡੀਆਂ ਬੰਦ ਹੋਣ ਕਾਰਨ ਖਾਦ ਨਹੀਂ ਆ ਰਹੀ ਅਤੇ ਖਾਦ ਨਾ ਆਉਣ ਕਾਰਨ ਕਿਸਾਨਾਂ ਲਈ ਕਣਕ ਦੀ ਬੀਜਾਈ ਦਾ ਸਮਾਂ ਗੁਜ਼ਰਦਾ ਜਾ ਰਿਹਾ ਹੈ। ਵਪਾਰੀਆਂ ਵੱਲੋਂ ਇਸ ਮੌਕੇ ਦਾ ਚੰਗਾ ਫਾਇਦਾ ਲਿਆ ਜਾ ਰਿਹਾ ਹੈ ਅਤੇ ਉਹ ਆਪਣੀ ਮਰਜੀ ਦੇ ਰੇਟਾਂ ਤੇ ਕਿਸਾਨਾਂ ਨੂੰ ਯੂਰੀਆ ਵੇਚ ਰਹੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਯੂਰੀਆ ਖਾਦ ਨੂੰ ਬਹੁਤ ਆਸਾਨੀ ਨਾਲ ਘਰ ਵਿੱਚ ਹੀ ਤਿਆਰ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਯੂਰੀਆ ਯਾਨੀ ਨਾਈਟ੍ਰੋਜਨ ਇੱਕ ਆਮ ਤੱਤ ਹੈ ਜਿਸਦੀ ਪੂਰਤੀ ਦੇ ਬਹੁਤ ਸਾਰੇ ਘਰੇਲੂ ਤਰੀਕੇ ਉਪਲਬਧ ਹਨ। ਅਸੀਂ ਤੁਹਾਨੂੰ ਨਾਈਟ੍ਰੋਜਨ ਦੀ ਪੂਰਤੀ ਯਾਨੀ ਘਰ ਵਿੱਚ ਹੀ ਯੂਰੀਆ ਖਾਦ ਤਿਆਰ ਕਰਨ ਦੇ ਦੋ ਸਭਤੋਂ ਆਸਾਂ ਅਤੇ ਸਸਤੇ ਤਰੀਕੇ ਦੱਸਾਂਗੇ। ਸਭਤੋਂ ਪਹਿਲਾ ਤਰੀਕਾ ਇਹ ਹੈ ਕਿ ਤੁਸੀਂ 2 ਕਿੱਲੋ ਤਾਜ਼ਾ ਦਹੀਂ ਲੈਣਾ ਹੈ। ਇਹ ਦਹੀਂ ਤਿੰਨ ਜਾਂ ਚਾਰ ਦਿਨਾਂ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ।
ਇਸਦੀ ਪ੍ਰਤੀ ਏਕੜ 100 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਸਪਰੇਅ ਕਰ ਦੇਣੀ ਹੈ। ਇਸ ਨਾਲ ਨਾਈਟ੍ਰੋਜਨ ਦੀ ਘਾਟ ਪੂਰੀ ਹੋ ਜਾਵੇਗੀ। ਧਿਆਨ ਰਹੇ ਕਿ 21 ਦਿਨ ਤੋਂ ਛੋਟੀ ਕਣਕ ਅਤੇ 30 ਦਿਨ ਤੋਂ ਛੋਟੇ ਬਰਸੀਮ ਉੱਤੇ ਤੁਸੀਂ ਇਹ ਸਪਰੇਅ ਨਹੀਂ ਕਰਨੀ। ਇਸੇ ਤਰਾਂ ਯੂਰੀਆ ਦੀ ਘਾਟ ਪੂਰੀ ਕਰਨ ਦੇ ਹੋਰ ਘਰੇਲੂ ਨੁਸਖੇ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਸਾਰੇ ਕਿਸਾਨ ਖੇਤੀ ਵਿੱਚ ਯੂਰੀਆ ਖਾਦ ਦਾ ਇਸਤੇਮਾਲ ਜਰੂਰ ਕਰਦੇ ਹਨ ਅਤੇ ਯੂਰੀਆ ਸਭਤੋਂ ਜ਼ਿਆਦਾ ਇਸਤਮਾਲ ਹੋਣ ਵਾਲੀ ਖਾਦ ਹੈ। ਇਹ ਫਸਲਾਂ ਲਈ ਬਹੁਤ ਜ਼ਿਆਦਾ ਲਾਭਦਇਕ ਹੈ ਅਤੇ ਇਸ ਖਾਦ …