ਕਣਕ ਦੀ ਵਾਢੀ ਤੋਂ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਹੁਣ ਜਿਆਦਾਤਰ ਕਿਸਾਨ ਕਣਕ ਕੱਢ ਕੇ ਤੂੜੀ ਬਣਾ ਕੇ ਝੋਨੇ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਇਸ ਵਾਰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਪਰ ਜਿਆਦਾਤਰ ਕਿਸਾਨ ਕੱਦੂ ਕਰਕੇ ਝੋਨਾ ਲਾਉਂਦੇ ਹਨ।
ਕੱਦੂ ਕਰਕੇ ਝੋਨਾ ਲਾਉਣ ਵਿੱਚ ਕਿਸਾਨਾਂ ਦਾ ਖਰਚਾ ਵੀ ਜਿਆਦਾ ਹੁੰਦਾ ਹੈ ਅਤੇ ਪਾਣੀ ਦੀ ਖਪਤ ਵੀ ਬਹੁਤ ਜਿਆਦਾ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੱਦੂ ਕੀਤੇ ਬਗੈਰ ਝੋਨਾ ਲਾਉਣ ਦੇ 5 ਤਰੀਕਿਆਂ ਬਾਰੇ ਜਾਣਕਾਰੀ ਦੇਵਾਂਗੇ। ਜੇਕਰ ਕਿਸਾਨ ਇਨ੍ਹਾਂ ਵਿੱਚੋਂ ਤਰੀਕਾ ਵਰਤ ਕੇ ਝੋਨੇ ਲਾਉਣ ਤਾਂ ਪਾਣੀ ਦੀ ਬੱਚਤ ਵੀ ਹੋਵੇਗੀ ਅਤੇ ਨਾਲ ਹੀ ਕਿਸਾਨਾਂ ਦੀ ਕਮਾਈ ਵੀ ਦੁੱਗਣੀ ਹੋਵੇਗੀ।
ਸਭਤੋਂ ਪਹਿਲੇ ਤਰੀਕੇ ਦੀ ਗੱਲ ਕਰੀਏ ਤਾਂ ਕਿਸਾਨ ਖੇਤ ਵਿੱਚ ਪਾਣੀ ਛੱਡ ਕੇ ਛਿੱਟਾ ਦੇ ਸਕਦੇ ਹਨ। ਦੂਸਰਾ ਤਰੀਕਾ ਹੈ ਪੁੰਗਰੇ ਹੋਏ ਬੀਜ ਦਾ ਛਿੱਟਾ ਦੇਣਾ, ਤੀਸਰਾ ਤਰੀਕਾ ਹੈ DSR ਯਾਨੀ ਝੋਨੇ ਦੀ ਸਿੱਧੀ ਬਿਜਾਈ, ਚੌਥਾ ਤਰੀਕਾ ਹੈ ਵੱਟਾਂ ਉੱਤੇ ਝੋਨਾ ਲਾਉਣਾ ਅਤੇ ਪੰਜਵਾਂ ਤਰੀਕਾ ਹੈ ਛਿੱਟਾ ਮਾਰਕੇ ਵੱਟਾਂ ਕੱਢ ਦੇਣਾ। ਇਹ ਸਾਰੇ ਤਰੀਕੇ ਸਭਤੋਂ ਜਿਆਦਾ ਕਾਮਯਾਬ ਹਨ।
ਇਨ੍ਹਾਂ ਤਰੀਕਿਆਂ ਨਾਲ ਕਿਸਾਨ ਬਹੁਤ ਘੱਟ ਪਾਣੀ ਅਤੇ ਘੱਟ ਲੇਬਰ ਦੇ ਖਰਚੇ ਵਿੱਚ ਝੋਨਾ ਲਗਾ ਸਕਦਾ ਹਨ ਅਤੇ ਚੰਗਾ ਝਾੜ ਮਿਲੇਗਾ ਜਿਸ ਨਾਲ ਕਿਸਾਨਾਂ ਦੀ ਕਮਾਈ ਵੀ ਕਾਫੀ ਜਿਆਦਾ ਵੱਧ ਜਾਵੇਗੀ। ਬਿਨਾ ਕੱਦੂ ਕੀਤੇ ਝੋਨਾ ਲਾਉਣ ਦੇ ਇੰਨ੍ਹਾ ਸਾਰੇ ਤਰੀਕਿਆਂ ਦੀ ਵਿਸਥਾਰ ਵਿੱਚ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਕਣਕ ਦੀ ਵਾਢੀ ਤੋਂ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਹੁਣ ਜਿਆਦਾਤਰ ਕਿਸਾਨ ਕਣਕ ਕੱਢ ਕੇ ਤੂੜੀ ਬਣਾ ਕੇ ਝੋਨੇ ਦੀਆਂ ਤਿਆਰੀਆਂ ਵਿੱਚ ਲੱਗੇ …