ਪੰਜਾਬ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਪਿਛਲੇ 2-3 ਸਾਲਾਂ ਵਿੱਚ ਪੰਜਾਬ ਵਿੱਚ ਝੋਨਾ ਲਾਉਣ ਵਾਲੀ ਲੇਬਰ ਦੀ ਕਾਫੀ ਜਿਆਦਾ ਸਮੱਸਿਆ ਦੇਖਣ ਨੂੰ ਮਿਲੀ ਹੈ। ਪਰਵਾਸੀ ਮਜਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਦੇ ਰੇਟ ਲਗਾਤਾਰ ਹਰ ਸਾਲ ਵੱਧ ਰਹੇ ਹਨ। ਇਸ ਵਾਰ ਵੀ ਪੰਜਾਬ ਵਿੱਚ ਝੋਨੇ ਦੀ ਲੇਬਰ ਦਾ ਰੇਟ ਤੈਅ ਕੀਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਪੰਜਾਬ ਵਿੱਚ ਇਸ ਵਾਰ ਲੇਬਰ ਦਾ ਕੀ ਰੇਟ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਪੰਜਾਬ ਵਿੱਚ ਲੇਬਰ ਦੀ ਘਾਟ ਨਹੀਂ ਹੈ ਸਗੋਂ ਇਸ ਵਾਰ ਪੰਜਾਬ ਵਿੱਚ ਲੇਬਰ ਬਹੁਤ ਜਿਆਦਾ ਹੈ। ਵੱਖ ਵੱਖ ਜਿਲ੍ਹਿਆਂ ਦੇ ਰੇਲਵੇ ਸਟੇਸ਼ਨ ਯੂਪੀ ਬਿਹਾਰ ਦੇ ਮਜਦੂਰਾਂ ਨਾਲ ਭਰੇ ਪਏ ਹਨ। ਦੂਸਰਾ ਕਾਰਨ ਇਹ ਵੀ ਹੈ ਕਿ ਇਸ ਵਾਰ ਪੰਜਾਬ ਵਿੱਚ ਮੱਕੀ ਦਾ ਰਕਬਾ ਕਾਫੀ ਜਿਆਦਾ ਵਧਿਆ ਹੈ ਅਤੇ ਉਹ ਕਿਸਾਨ ਬਾਅਦ ਵਿੱਚ ਬਾਸਮਤੀ ਲਗਾਉਣਗੇ।
ਤੀਸਰਾ ਕਾਰਨ ਇਹ ਹੈ ਕਿ ਇਸ ਵਾਰ ਝੋਨੇ ਦੀ ਲਵਾਈ ਲਈ ਪੰਜਾਬ ਨੂੰ ਅਲਗ ਅਲਗ ਜ਼ੋਨਾਂ ਵਿੱਚ ਵੰਡ ਦਿੱਤਾ ਗਿਆ ਹੈ। ਯਾਨੀ ਅਲਗ ਅਲਗ ਜਿਲ੍ਹਿਆਂ ਵਿੱਚ ਝੋਨਾ ਲਾਉਣ ਦੀ ਤਰੀਕ ਵੱਖ ਵੱਖ ਰੱਖੀ ਗਈ ਹੈ। ਜਿਸ ਕਾਰਨ ਲੇਬਰ ਇੱਕ ਜਗ੍ਹਾ ਝੋਨਾ ਲਗਾ ਕੇ ਨਾਲ ਦੀ ਨਾਲ ਅਗਲੇ ਇਲਾਕਿਆਂ ਵਿੱਚ ਜਾਣ ਲਈ ਵੇਹਲੀ ਹੋ ਜਾਂਦੀ ਹੈ।
ਇਸ ਵਾਰ ਹਾਲੇ ਤੱਕ ਸੂਬੇ ਵਿੱਚ ਕੀਤੇ ਵੀ ਚੰਗਾ ਮੀਂਹ ਵੀ ਨਹੀਂ ਪਿਆ ਹੈ ਜਿਸ ਕਾਰਨ ਜਿਆਦਾਤਰ ਇਲਾਕੇ ਹਾਲੇ ਤੱਕ ਕੱਦੂ ਨਹੀਂ ਕੀਤੇ ਗਏ। ਇਨ੍ਹਾਂ ਕਾਰਨਾਂ ਕਰਕੇ ਇਸ ਵਾਰ ਲੇਬਰ ਦੀ ਘਾਟ ਦੀ ਸਮੱਸਿਆ ਬਿਲਕੁਲ ਵੀ ਨਹੀਂ ਆਵੇਗੀ ਅਤੇ ਲੇਬਰ ਦੇ ਰੇਟ ਵੀ ਵਾਜਬ ਰਹਿਣਗੇ। ਰੇਟ ਦੀ ਗੱਲ ਕਰੀਏ ਇਸ ਵਾਰ ਹੁਣ ਤੱਕ 2500 ਤੋਂ ਲੈਕੇ 3000 ਰੁਪਏ ਤੱਕ ਕਿੱਲੇ ਦੀ ਝੋਨੇ ਦੀ ਲਵਾਈ ਚੱਲ ਰਹੀ ਹੈ।
ਜਿਆਦਾ ਤੋਂ ਜਿਆਦਾ ਰੇਟ 3200 ਰੁਪਏ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਰੇਟ ਇਸ ਵਾਰ ਇਸਤੋਂ ਉੱਪਰ ਜਾਂਦੇ ਦਿਖਾਈ ਨਹੀਂ ਦੇ ਰਹੇ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਪੰਜਾਬ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਪਿਛਲੇ 2-3 ਸਾਲਾਂ ਵਿੱਚ ਪੰਜਾਬ ਵਿੱਚ ਝੋਨਾ ਲਾਉਣ ਵਾਲੀ ਲੇਬਰ ਦੀ ਕਾਫੀ ਜਿਆਦਾ ਸਮੱਸਿਆ ਦੇਖਣ ਨੂੰ ਮਿਲੀ ਹੈ। ਪਰਵਾਸੀ ਮਜਦੂਰਾਂ …