ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਕਿਸਾਨ ਜ਼ਿਆਦਾ ਉਤਪਾਦਨ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰ ਰਹੇ ਹਨ। ਅਜਿਹੇ ਵਿੱਚ ਕੀਟਨਾਸ਼ਕ ਬਣਾਉਣ ਵਾਲੀਆਂ ਬਹੁਤ ਸਾਰੀਆਂ ਅਨਰਜਿਸਟਰਡ ਕੰਪਨਿਆ ਇਸਦਾ ਫਾਇਦਾ ਚੁੱਕਦੇ ਹੋਏ ਕੀਟਨਾਸ਼ਕਾਂ ਦੇ ਨਾਮ ਉੱਤੇ ਜ਼ਹਿਰ ਵੇਚ ਰਹੀਆਂ ਹਨ। ਪਰ ਇਸ ਤਰਾਂ ਦੀ ਖੇਤੀ ਕਦੋਂ ਤੱਕ ਚੱਲੇਗੀ?
ਕਿਉਂਕਿ ਇਹ ਜ਼ਹਿਰੀਲੀ ਖੇਤੀ ਸਾਡੀਆਂ ਜ਼ਮੀਨਾਂ ਦੀ ਕਾਤਿਲ ਬਣਦੀ ਜਾ ਰਹੀ ਹੈ ਅਤੇ ਬਹੁਤੇ ਕਿਸਾਨਾਂ ਦੀਆਂ ਜ਼ਮੀਨਾਂ ਕੈਮੀਕਲਾਂ ਦੇ ਇਸੇਮਲ ਦੇ ਕਾਰਨ ਖਰਾਬ ਹੋ ਚੁੱਕੀਆਂ ਹਨ ਅਤੇ ਬਹੁਤ ਘੱਟ ਉਤਪਾਦਨ ਦਿੰਦਿੰਆਂ ਹਨ। ਕੈਮੀਕਲਾਂ ਨਾਲ ਉਗਾਈਆਂ ਗਈਆਂ ਫ਼ਸਲਾਂ ਨਾਲ ਜ਼ਮੀਨਾਂ ਦੇ ਨਾਲ ਨਾਲ ਸਾਡੀ ਸਿਹਤ ‘ਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ।
ਕਿਸਾਨ ਜਿਆਦਾ ਉਤਪਾਦਨ ਲੈਣ ਲਈ ਤਰਾਂ ਤਰਾਂ ਦੇ ਕੈਮੀਕਲ ਦੀਆਂ ਸਪਰੇਆਂ ਕਰਦੇ ਹਨ ਅਤੇ ਇਸ ਨਾਲ ਜ਼ਮੀਨਾਂ ਦੀ ਉਪਜਾਊ ਸ਼ਕਤੀ ਬਿਲਕੁਲ ਖਤਮ ਹੋ ਰਹੀ ਹੈ। ਜੇਕਰ ਇਸੇ ਤਰਾਂ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਆਉਣ ਬਿਲਕੁਲ ਖਤਮ ਹੋ ਜਾਵੇਗੀ ਅਤੇ ਖੇਤੀ ਕਰਨਾ ਲਗਭਗ ਅਸੰਭਵ ਹੋ ਜਾਵੇਗਾ।
ਇਸ ਲਈ ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ ਅਤੇ ਕੈਮੀਕਲ ਵਾਲੀ ਖੇਤੀ ਨੂੰ ਛੱਡ ਕੇ ਜੈਵਿਕ ਖੇਤੀ ਨੂੰ ਅਪਨਾਉਣ ਅਤੇ ਜ਼ਮੀਨਾਂ ਦੇ ਨਾਲ ਨਾਲ ਆਪਣੀ ਅਤੇ ਲੋਕਾਂ ਦੀ ਸਿਹਤ ਨੂੰ ਵੀ ਸੁਰੱਖਿਅਤ ਰੱਖਣ। ਜੇਕਰ ਤੁਸੀਂ ਚਾਹੁੰਦੇ ਹੋ ਕਿ ਧਰਤੀ ਆਉਣ ਵਾਲੇ ਸਮੇਂ ਵਿੱਚ ਸਾਡਾ ਢਿੱਡ ਭਰਦੀ ਰਹੇ ਤਾਂ ਸਾਨੂੰ ਵੀ ਹੁਣ ਤੋਂ ਹੀ ਧਰਤੀ ਦੇ ਢਿੱਡ ਦਾ ਧਿਆਨ ਵੀ ਰੱਖਣਾ ਪਵੇਗਾ।
ਯਾਨੀ ਕਿ ਸਾਨੂ ਕੈਮੀਕਲ ਵਾਲੀ ਖੇਤੀ ਛੱਡ ਕੇ ਜੈਵਿਕ ਖੇਤੀ ਵੱਲ ਆਉਣਾ ਚਾਹੀਦਾ ਹੈ ਅਤੇ ਧਰਤੀ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਆਉਣ ਵਾਲਿਆਂ ਪੀੜ੍ਹੀਆਂ ਵੀ ਖੇਤੀ ਕਰ ਸਕਣ ਅਤੇ ਆਪਣੇ ਨਾਲ ਨਾਲ ਪੂਰੇ ਦੇਸ਼ ਦਾ ਢਿੱਡ ਭਰ ਸਕਣ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਕਿਸਾਨ ਜ਼ਿਆਦਾ ਉਤਪਾਦਨ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰ ਰਹੇ ਹਨ। ਅਜਿਹੇ ਵਿੱਚ ਕੀਟਨਾਸ਼ਕ …
Wosm News Punjab Latest News