ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਸਮੇਂ ‘ਚ ਹਰ ਵਿਅਕਤੀ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਲੋਕਾਂ ਨੂੰ ਜ਼ਰੂਰਤ ਪੈਣ ‘ਤੇ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਬੇ-ਵਜ੍ਹਾ ਸੜਕਾਂ ‘ਤੇ ਘੁੰਮਣ ਤੋਂ ਬਚਣਾ ਚਾਹੀਦਾ ਹੈ। ਇਹ ਉਸ ਸਮੇਂ ਸੰਭਵ ਹੈ, ਜਦੋਂ ਅਸੀਂ ਆਪਣੇ ਪ੍ਰਤੀਦਿਨ ਦੇ ਕਾਰਜਾਂ ਦੀ ਲਿਸਟ ਬਣਾ ਕੇ ਰੱਖਾਂਗੇ ਅਤੇ ਪਹਿਲੀ ਤਿਆਰੀ ਦੇ ਨਾਲ ਉਨ੍ਹਾਂ ਕਾਰਜਾਂ ਨੂੰ ਖ਼ਤਮ ਕਰਾਂਗੇ।
ਬੈਂਕਿੰਗ ਕਾਰਜਾਂ ਸਬੰਧੀ ਵੀ ਇਹ ਗੱਲ ਲਾਗੂ ਹੁੰਦੀ ਹੈ। ਜੇਕਰ ਸਾਨੂੰ ਕੋਈ ਬੈਂਕਿੰਗ ਕਾਰਜ ਬੈਂਕ ਬ੍ਰਾਂਚ ‘ਚ ਜਾ ਕੇ ਕਰਨਾ ਹੈ, ਤਾਂ ਸਾਨੂੰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਉਸ ਦਿਨ ਦੀ ਛੁੱਟੀ ਨਹੀਂ ਹੋਵੇ।ਆਰਬੀਆਈ ਨੇ ਸਤੰਬਰ 2020 ‘ਚ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਸਤੰਬਰ ‘ਚ ਬੈਂਕਾਂ ਦੀ ਬਹੁਤ ਜ਼ਿਆਦਾ ਛੁੱਟੀਆਂ ਨਹੀਂ ਹਨ। ਆਓ ਜਾਣਦੇ ਹਾਂ ਕਿ ਸਤੰਬਰ ਮਹੀਨੇ ‘ਚ ਕਿਹੜੀਆਂ-ਕਿਹੜੀਆਂ ਤਾਰੀਕਾਂ ਨੂੰ ਬੈਂਕਾਂ ਦੀ ਛੁੱਟੀ ਰਹਿਣ ਵਾਲੀ ਹੈ।
ਹੁਣ ਜਨਤਾ ਤੈਅ ਕਰੇਗੀ ਕਿਵੇਂ ਦੇ ਹੋਣੇ ਚਾਹੀਦੇ ਹਨ ਨੋਟ ਤੇ ਸਿੱਕੇ, ਆਰਬੀਆਈ ਕਰਵਾਏਗਾ ਸਰਵੇ, ਜਾਣੋ ਕੀ ਹੈ ਯੋਜਨਾ
ਸਤੰਬਰ ਮਹੀਨੇ ‘ਚ ਕੁਝ ਖੇਤਰੀ ਤਿਉਹਾਰ ਵੀ ਆ ਰਹੇ ਹਨ। ਇਨ੍ਹਾਂ ਤਿਉਹਾਰਾਂ ‘ਤੇ ਦੇਸ਼ ਦੇ ਕੁਝ ਰਾਜਾਂ ‘ਚ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ। ਇਥੇ ਦੱਸ ਦੇਈਏ ਕਿ ਖੇਤਰੀ ਛੁੱਟੀਆਂ ਸਬੰਧੀ ਰਾਜ ਸਰਕਾਰਾਂ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਦੋ ਸਤੰਬਰ, ਬੁੱਧਵਾਰ ਨੂੰ ਸ਼੍ਰੀ ਨਾਰਾਇਣ ਗੁਰੂ ਜੈਅੰਤੀ ਮਨਾਈ ਜਾਵੇਗੀ। ਇਸ ਦਿਨ ਗੰਗਟੋਕ, ਕੋਚੀ ਅਤੇ ਤਿਰੁਵਨੰਤਪੁਰਮ ‘ਚ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ।
ਸਤੰਬਰ ਮਹੀਨੇ ਦਾ ਦੂਸਰਾ ਸ਼ਨੀਵਾਰ 12 ਤਾਰੀਕ ਨੂੰ ਪੈ ਰਿਹਾ ਹੈ। ਇਸ ਦਿਨ ਸਾਰੇ ਰਾਜਾਂ ‘ਚ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ। ਇਸਤੋਂ ਬਾਅਦ 13 ਸਤੰਬਰ, ਐਤਵਾਰ ਨੂੰ ਵੀ ਸਾਰੇ ਰਾਜਾਂ ‘ਚ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ। 17 ਸਤੰਬਰ, ਵੀਰਵਾਰ ਨੂੰ ਅਗਰਤਲਾ, ਕੋਲਕਾਤਾ ਅਤੇ ਬੈਂਗਲੁਰੂ ‘ਚ ਬੈਂਕਾਂ ਦੀ ਛੁੱਟੀ ਰਹੇਗੀ।
ਅਡਾਣੀ ਸਮੂਹ ਕੋਲ ਹੋਵੇਗੀ ਮੁੰਬਈ ਹਵਾਈ ਅੱਡੇ ਦੀ ਕਮਾਨ, 74 ਫ਼ੀਸਦੀ ਹਿੱਸੇਦਾਰੀ ਲਈ ਕਰਾਰ – 21 ਸਤੰਬਰ ਨੂੰ ਸ਼੍ਰੀ ਨਾਰਾਇਣ ਗੁਰੂ ਸਮਾਧੀ ਦਿਵਸ ਹੈ। ਇਸ ਦਿਨ ਕੋਚੀ ਅਤੇ ਤਿਰੂਵਨੰਤਪੁਰਮ ‘ਚ ਬੈਂਕਾਂ ਦੀ ਛੁੱਟੀ ਰਹੇਗੀ। ਇਸਤੋਂ ਬਾਅਦ 26 ਸਤੰਬਰ ਨੂੰ ਚੌਥਾ ਸ਼ਨੀਵਾਰ ਅਤੇ 27 ਸਤੰਬਰ ਨੂੰ ਐਤਵਾਰ ਹੋਣ ਦੇ ਚੱਲਦਿਆਂ ਸਾਰੇ ਰਾਜਾਂ ‘ਚ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ। ਇਨ੍ਹਾਂ ਛੁੱਟੀਆਂ ਦੇ ਦਿਨ ਬੈਂਕਾਂ ਦੇ ਸਾਰੇ ਨਿਯਮਿਤ ਕੰਮਕਾਰ ਬੰਦ ਰਹਿਣਗੇ। news source: punjabijagran
The post ਜਲਦ ਤੋਂ ਜਲਦ ਨਬੇੜ ਲਵੋ ਜਰੂਰੀ ਕੰਮ ਕਿਉਂਕਿ ਹੋਣ ਜਾ ਰਹੀਆਂ ਹਨ ਸਰਕਾਰੀ ਛੁੱਟੀਆਂ-ਦੇਖੋ ਪੂਰੀ ਖ਼ਬਰ appeared first on Sanjhi Sath.
ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਸਮੇਂ ‘ਚ ਹਰ ਵਿਅਕਤੀ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਲੋਕਾਂ ਨੂੰ ਜ਼ਰੂਰਤ ਪੈਣ ‘ਤੇ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ …
The post ਜਲਦ ਤੋਂ ਜਲਦ ਨਬੇੜ ਲਵੋ ਜਰੂਰੀ ਕੰਮ ਕਿਉਂਕਿ ਹੋਣ ਜਾ ਰਹੀਆਂ ਹਨ ਸਰਕਾਰੀ ਛੁੱਟੀਆਂ-ਦੇਖੋ ਪੂਰੀ ਖ਼ਬਰ appeared first on Sanjhi Sath.