Breaking News
Home / Punjab / ਚੰਨੀ ਤੇ ਸਿੱਧੂ ਦੇ ਸੁਰ ਮਿਲਣ ਮਗਰੋਂ ਹੁਣ ਕਾਂਗਰਸ ਚ’ ਪੈ ਗਿਆ ਇਹ ਨਵਾਂ ਪੰਗਾ

ਚੰਨੀ ਤੇ ਸਿੱਧੂ ਦੇ ਸੁਰ ਮਿਲਣ ਮਗਰੋਂ ਹੁਣ ਕਾਂਗਰਸ ਚ’ ਪੈ ਗਿਆ ਇਹ ਨਵਾਂ ਪੰਗਾ

ਪੰਜਾਬ ਕਾਂਗਰਸ ਦਾ ਕਲੇਸ਼ ਹੋਰ ਵਧਦਾ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸੁਰ ਮਿਲਣ ਮਗਰੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਮੈਦਾਨ ਵਿੱਚ ਨਿੱਤਰ ਆਏ ਹਨ। ਦੋਵਾਂ ਲੀਡਰਾਂ ਨੇ ਐਡਵੋਕੇਟ ਜਨਰਲ ਨੂੰ ਹਟਾਉਣ ਦੇ ਫੈਸਲੇ ‘ਤੇ ਮੁੱਖ ਮੰਤਰੀ ਚੰਨੀ ਨੂੰ ਘੇਰਿਆ ਹੈ।

ਐਮਪੀ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਕਿ ਹੁਣ ਪੰਜਾਬ ਸਰਕਾਰ ਨੇ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਅਜਿਹੀ ਸਥਿਤੀ ਵਿੱਚ ਬਾਰ ਕੌਂਸਲ ਆਫ ਇੰਡੀਆ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਵਕੀਲ ਅਦਾਲਤ, ਟ੍ਰਿਬਿਊਨਲ ਅਥਾਰਟੀ ਦੇ ਸਾਹਮਣੇ ਕੋਈ ਵੀ ਕੇਸ ਲੈ ਸਕਦਾ ਹੈ। ਵਕੀਲ ਵੀ ਕੁਝ ਖਾਸ ਹਾਲਤਾਂ ਵਿੱਚ ਕੇਸ ਲੈਣ ਤੋਂ ਇਨਕਾਰ ਕਰ ਸਕਦਾ ਹੈ।

ਤਿਵਾੜੀ ਨੇ ਲਿਖਿਆ ਕਿ ਏਜੀ ਦਫ਼ਤਰ ਦਾ ਸਿਆਸੀਕਰਨ ਇਸ ਦੇ ਸੰਵਿਧਾਨਕ ਕੰਮ ਨੂੰ ਪ੍ਰਭਾਵਿਤ ਕਰਦਾ ਹੈ। ਪੰਜਾਬ ਦੇ ਦੋਵੇਂ ਐਡਵੋਕੇਟ ਜਨਰਲਾਂ ਨੂੰ ਪੰਚਿੰਗ ਬੈਗ ਵੱਲ ਵਰਤਿਆ ਗਿਆ। ਤਿਵਾੜੀ ਨੇ ਕਿਹਾ ਕਿ ਜੋ ਲੋਕ ਐਡਵੋਕੇਟ ਜਨਰਲ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵਕੀਲ ਕਿਸੇ ਮੁਵੱਕਿਲ ਨਾਲ ਨਹੀਂ ਜੁੜਿਆ ਹੁੰਦਾ। ਇਸ ਦੇ ਲਈ ਉਨ੍ਹਾਂ ਨੇ ਵਕੀਲ ਨੂੰ ਲੈ ਕੇ ਬਾਰ ਕੌਂਸਲ ਆਫ ਇੰਡੀਆ ਵੱਲੋਂ ਜਾਰੀ ਨਿਯਮਾਂ ਦੀ ਕਾਪੀ ਵੀ ਟਵੀਟ ਕੀਤੀ ਹੈ।

ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕੀਤਾ ਕਿ ਇਕ ਕਾਬਲ ਪਰ ‘ਕਥਿਤ ਤੌਰ’ ‘ਤੇ ਸਮਝੌਤਾ ਕਰਨ ਵਾਲੇ ਅਧਿਕਾਰੀ ਨੂੰ ਕੱਢੇ ਜਾਣ ਨੇ ‘ਸੱਚਮੁੱਚ’ ਸਮਝੌਤਾ ਕਰਨ ਵਾਲੇ ਮੁੱਖ ਮੰਤਰੀ ਦਾ ਪਰਦਾਫਾਸ਼ ਕੀਤਾ ਹੈ। ਨਾਲ ਹੀ ਇਹ ਸਵਾਲ ਵੀ ਪੈਦਾ ਹੋ ਗਿਆ ਹੈ ਕਿ ਆਖਰ ਕਿਸ ਦੀ ਸਰਕਾਰ ਹੈ।

ਸਰਕਾਰ ਨੇ ਏਜੀ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਇਲਾਵਾ ਡੀਜੀਪੀ ਦੇ ਅਹੁਦੇ ਤੋਂ ਤਾਇਨਾਤ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਹਟਾਉਣ ਦੀ ਸਿੱਧੂ ਦੀ ਮੰਗ ਵੀ ਮੰਨ ਲਈ ਹੈ। ਪੰਜਾਬ ਸਰਕਾਰ ਮੁਤਾਬਕ ਯੂਪੀਐਸਸੀ ਤੋਂ ਪੈਨਲ ਮਿਲਦੇ ਹੀ ਨਵੇਂ ਡੀਜੀਪੀ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਪੰਜਾਬ ਮੰਤਰੀ ਮੰਡਲ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਲਗਾਤਾਰ ਦੂਜੇ ਦਿਨ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਵਿਚਾਲੇ ਸੁਲਾਹ ਦੀ ਮੀਟਿੰਗ ਹੋਈ, ਜਿਸ ਦੇ ਨਤੀਜੇ ਵਜੋਂ ਏਜੀ ਤੇ ਡੀਜੀਪੀ ਬਾਰੇ ਫੈਸਲੇ ਸਾਹਮਣੇ ਆ ਗਏ ਹਨ।

ਪੰਜਾਬ ਕਾਂਗਰਸ ਦਾ ਕਲੇਸ਼ ਹੋਰ ਵਧਦਾ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸੁਰ ਮਿਲਣ ਮਗਰੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਸੰਸਦ …

Leave a Reply

Your email address will not be published. Required fields are marked *