Breaking News
Home / Punjab / ਚਲਦੇ ਮੈਚ ਵਿਚ ਵਿਰਾਟ ਕੋਹਲੀ ਨੇ ਮੂਸੇਵਾਲੇ ਲਈ ਕੀਤਾ ਅਜਿਹਾ ਕੰਮ-ਪੂਰੀ ਦੁਨੀਆਂ ਰਹਿ ਗਈ ਹੈਰਾਨ

ਚਲਦੇ ਮੈਚ ਵਿਚ ਵਿਰਾਟ ਕੋਹਲੀ ਨੇ ਮੂਸੇਵਾਲੇ ਲਈ ਕੀਤਾ ਅਜਿਹਾ ਕੰਮ-ਪੂਰੀ ਦੁਨੀਆਂ ਰਹਿ ਗਈ ਹੈਰਾਨ

ਸਿੱਧੂ ਮੂਸੇਵਾਲਾ ਦੀ ਮੌਤ ਨੇ ਪੂਰੀ ਦੁਨੀਆ `ਚ ਰਹਿੰਦੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਡੂੰਘਾ ਸਦਮਾ ਦੇ ਦਿਤਾ ਹੈ। ਲੋਕ ਹਾਲੇ ਤੱਕ ਉਨ੍ਹਾਂ ਦੀ ਦਰਦਨਾਕ ਮੌਤ ਨੂੰ ਭੁਲਾ ਨਹੀਂ ਸਕੇ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੇ ਸੁਪਰਹਿੱਟ ਗੀਤਾਂ ਦਾ ਜਾਦੂ ਪੂਰੀ ਦੁਨੀਆ `ਚ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਦੇ ਨਾਲ ਹੀ ਪਜਾਬੀ ਗੀਤਾਂ ਦੀ ਦੀਵਾਨਗੀ ਪੂਰੀ ਦੁਨੀਆ `ਚ ਦੇਖਣ ਨੂੰ ਮਿਲਦੀ ਹੈ।

ਹੁਣ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ਼ ਮੈਚ ਦੌਰਾਨ ਕ੍ਰਿਕੇਟ ਦੇ ਮੈਦਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿਤੀ ਹੈ। ਇਹੀ ਨਹੀਂ ਉਨ੍ਹਾਂ ਨੇ ਮੂਸੇਵਾਲਾ ਦਾ ਸਿਗਨੇਚਰ ਪੋਜ਼ ਵੀ ਬਣਾਇਆ, ਯਾਨਿ ਕਿ ਕੋਹਲੀ ਨੇ ਆਪਣੇ ਪੱਟ `ਤੇ ਥਾਪੀ ਮਾਰ ਕੇ ਮੂਸੇਵਾਲਾ ਨੂੰ ਆਪਣੇ ਅੰਦਾਜ਼ `ਚ ਸ਼ਰਧਾਂਜਲੀ ਦਿਤੀ।

ਦਸ ਦਈਏ ਕਿ ਪੰਜਾਬ ਤੇ ਪੰਜਾਬੀ ਗੀਤਾਂ ਲਈ ਵਿਰਾਟ ਕੋਹਲੀ ਦਾ ਪਿਆਰ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਆਪਣੇ ਇੱਕ ਇੰਟਰਵਿਊ `ਚ ਕੋਹਲੀ ਇਹ ਕਹਿ ਵੀ ਚੁੱਕੇ ਹਨ ਕਿ ਉਹ ਪੰਜਾਬੀ ਗੀਤਾਂ ਦੇ ਦੀਵਾਨੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਬਹੁਤ ਪਸੰਦ ਹਨ। ਤਾਂ ਜ਼ਾਹਰ ਜਿਹੀ ਗੱਲ ਹੈ ਕਿ ਕੋਹਲੀ ਦਾ ਆਪਣੇ ਚਹੇਤੇ ਸਿੰਗਰ ਨੂੰ ਸ਼ਰਧਾਂਜਲੀ ਦੇਣਾ ਤਾਂ ਬਣਦਾ ਸੀ।

ਇਸ ਦੇ ਨਾਲ ਹੀ ਇਹ ਵੀ ਦਸ ਦਈਏ ਕਿ ਵਿਰਾਟ ਕੋਹਲੀ ਦਾ ਇਹ ਕੁੱਝ ਸਕਿੰਟਾਂ ਦਾ ਵੀਡੀਓ ਇੰਟਰਨੈੱਟ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੋਕ ਨਾ ਸਿਰਫ਼ ਦੇਖ ਰਹੇ ਹਨ, ਬਲਕਿ ਜ਼ੋਰ ਸ਼ੋਰ ਨਾਲ ਸ਼ੇਅਰ ਵੀ ਕਰ ਰਹੇ ਹਨ। ਦੂਜੇ ਪਾਸੇ, ਮੂਸੇਵਾਲਾ ਦੇ ਫ਼ੈਨਜ਼ ਇਸ ਵੀਡੀਓ ਨੂੰ ਦੇਖ ਕਾਫ਼ੀ ਇਮੋਸ਼ਨਲ ਨਜ਼ਰ ਆ ਰਹੇ ਹਨ।

ਕਾਬਿਲੇਗ਼ੌਰ ਹੈ ਕਿ ਇੰਡੀਅਨ ਕ੍ਰਿਕੇਟ ਟੀਮ ਇੰਨੀਂ ਦਿਨੀਂ ਇੰਗਲੈਂਡ ਖਿਲਾਫ਼ ਸੀਰੀਜ਼ ਖੇਡ ਰਹੀ ਹੈ। ਇਸ ਦੌਰਾਨ ਵਿਰਾਟ ਕੋਹਲੀ ਖਰਾਬ ਫਾਰਮ ਦਾ ਸਾਹਮਣਾ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

View this post on Instagram

 

A post shared by Aman Dhankhar (@doctor.perfectt)

ਸਿੱਧੂ ਮੂਸੇਵਾਲਾ ਦੀ ਮੌਤ ਨੇ ਪੂਰੀ ਦੁਨੀਆ `ਚ ਰਹਿੰਦੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਡੂੰਘਾ ਸਦਮਾ ਦੇ ਦਿਤਾ ਹੈ। ਲੋਕ ਹਾਲੇ ਤੱਕ ਉਨ੍ਹਾਂ ਦੀ ਦਰਦਨਾਕ ਮੌਤ ਨੂੰ ਭੁਲਾ ਨਹੀਂ ਸਕੇ …

Leave a Reply

Your email address will not be published. Required fields are marked *