Breaking News
Home / Punjab / ਚਲਦੇ ਭਾਸ਼ਣ ਚ’ ਸਟੇਜ਼ ਤੇ ਆਪਸ ਚ’ ਭਿੜੇ ਕਾਂਗਰਸੀ-ਖੋਹਿਆ ਮਾਇਕ ਤੇ ਚੱਲੇ ਥੱਪੜ

ਚਲਦੇ ਭਾਸ਼ਣ ਚ’ ਸਟੇਜ਼ ਤੇ ਆਪਸ ਚ’ ਭਿੜੇ ਕਾਂਗਰਸੀ-ਖੋਹਿਆ ਮਾਇਕ ਤੇ ਚੱਲੇ ਥੱਪੜ

ਛੱਤੀਸਗੜ੍ਹ ਵਿਚ ਕਾਂਗਰਸ ਦੇ ਦਿਗਜ ਨੇਤਾਵਾਂ ਦੀ ਗੁਟਬੰਦੀ ਦਾ ਸਿੱਧਾ ਅਸਰ ਸੂਬੇ ਵਿਚ ਪਾਰਟੀ ਦੇ ਸੰਗਠਨ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ ਹੈ ਤੇ ਸਰੇਆਮ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਦਰਮਿਆਨ ਹੱਥੋਪਾਈ ਹੁੰਦੇ ਹੋਏ ਦੇਖੀ ਜਾ ਰਹੀ ਹੈ। ਤਾਜ਼ਾ ਵਾਕਿਆ ਸੂਬੇ ਦੇ ਜਸ਼ਪੁਰ ਦਾ ਹੈ, ਜਿਥੇ ਵੀਡੀਓ ਸਾਹਮਣੇ ਆਇਆ ਹੈ।

ਜਸ਼ਪੁਰ ਵਿਚ ਪਾਰਟੀ ਵਰਕਰਾਂ ਦੇ ਸੰਮੇਲਨ ਵਿਚ ਸਥਾਨਕ ਕਾਂਗਰਸ ਨੇਤਾਵਾਂ ਤੇ ਵਰਕਰਾਂ ਵਿਚ ਉਦੋਂ ਵਿਵਾਦ ਹੋ ਗਿਆ, ਜਦੋਂ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਨ ਅਗਰਵਾਲ ਨੂੰ ਮੰਚ ਤੋਂ ਧੱਕਾ ਦੇ ਦਿੱਤਾ ਗਿਆ ਤੇ ਬੋਲਣ ਤੋਂ ਰੋਕ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਉਨ੍ਹਾਂ ਨੇ ਮੰਤਰੀ ਟੀਐੱਸ ਸਿੰਘ ਦੇਵ ਦੇ ਪੱਖ ਵਿਚ ਬੋਲਣਾ ਸ਼ੁਰੂ ਕੀਤਾ ਹੈ।

ਦਰਅਸਲ, ਪਵਨ ਅਗਰਵਾਲ ਨੇ ਕਿਹਾ, ਜਦੋਂ ਹਾਈਕਮਾਨ ਦੇ ਸਾਹਮਣੇ ਢਾਈ-ਢਾਈ ਸਾਲ ਦੀ ਗੱਲ ਹੋਈ ਹੈ। ਸ਼ੁਰੂਆਤੀ ਢਾਈ ਸਾਲ ਟੀਐੱਸ ਸਿੰਘਦੇਵ ਨੇ ਕੁਝ ਨਹੀਂ ਕਿਹਾ ਤਾਂ ਹੁਣ ਸਿੰਘਦੇਵ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਭੂਪੇਸ਼ ਬਘੇਲ ਤੇ ਟੀਐੱਸ ਸਿੰਘਦੇਵ ਨੇ ਨਾਲ ਮਿਲ ਕੇ ਕੰਮ ਕੀਤਾ ਤੇ ਇਸੇ ਕਰ ਕੇ ਛੱਤੀਸਗੜ੍ਹ ਵਿਚ ਕਾਂਗਰਸ ਦੀ ਸਰਕਾਰ ਬਣੀ।

ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਪਵਨ ਅਗਰਵਾਲ ਨੇ ਘਟਨਾ ਤੋਂ ਬਾਅਦ ਕਿਹਾ, ਟੀਐੱਸ ਸਿੰਘਦੇਵ ਨੇ 2.5 ਸਾਲ (ਸੀਐੱਮ ਬਣਨ ਲਈ) ਇੰਤਜ਼ਾਰ ਕੀਤਾ ਤੇ ਹੁਣ ਭੂਪੇਸ਼ ਬਘੇਲ ਨੂੰ ਆਪਣੀ ਸੀਟ ਖਾਲੀ ਕਰਨੀ ਹੋਵੇਗੀ। ਜਦੋਂ ਇਥੇ ਕਾਂਗਰਸ ਦੀ ਸਰਕਾਰ ਨਹੀਂ ਸੀ, ਉਦੋਂ ਦੇਵ ਤੇ ਬਘੇਲ ਨੇ ਨਾਲ ਕੰਮ ਕੀਤਾ ਸੀ। ਉਨ੍ਹਾਂ ਦੀ ਹੀ ਬਦੌਲਤ ਕਾਂਗਰਸ ਦੀ ਸਰਕਾਰ ਸੱਤਾ ਵਿਚ ਆਈ ਹੈ। ਜਦੋਂ ਮੈਂ ਇਹ ਕਹਿ ਰਿਹਾ ਸੀ ਤਾਂ ਕੁਨਕੁਰੀ ਵਿਧਾਇਕ ਦੇ ਲੋਕਾਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ।

ਜਸ਼ਪੁਰ ਜ਼ਿਲ੍ਹਾ ਦੇ ਸਾਬਕਾ ਪ੍ਰਧਾਨ ਤੇ ਕੇਂਦਰੀ ਸਿੱਖਿਆ ਮੰਡਲ ਦੇ ਮੈਂਬਰ ਪਵਨ ਅਗਰਵਾਲ ਐਤਵਾਰ ਨੂੰ ਜਸ਼ਪੁਰ ਜ਼ਿਲ੍ਹੇ ਵਿਚ ਵਰਕਰ ਸੰਮੇਲਨ ਵਿਚ ਮੰਚ ’ਤੇ ਜਦੋ ਮੰਤਰੀ ਟੀਐੱਸ ਸਿੰਘਦੇਵ ਨੂੰ ਲੈ ਕੇ ਗੱਲ ਸ਼ੁਰੂ ਕੀਤੀ, ਤਾਂ ਮੰਚ ’ਤੇ ਹੀ ਕਾਂਗਰਸ ਦੇ ਇਕ ਸਥਾਨਕ ਨੇਤਾ ਨੇ ਆ ਕੇ ਪਵਨ ਗੁਪਤਾ ਤੋਂ ਮਾਈਕ ਖੋਹ ਲਿਆ, ਧੱਕੇ ਮਾਰੇ ਤੇ ਥੱਪੜ ਵੀ ਰਸੀਦ ਕੀਤੇ। ਇਹ ਦੇਖ ਕੇ ਪੁਲਿਸ ਮੁਲਾਜ਼ਮਾਂ ਨੇ ਬਚਾਅ ਕੀਤਾ। ਕਰੀਬ 15-20 ਮਿੰਟ ਤਕ ਇਹ ਹੰਗਾਮਾ ਉਦੋਂ ਹੁੰਦਾ ਰਿਹਾ ਹੈ, ਜਦੋਂ ਜਸ਼ਪੁਰ ਜ਼ਿਲ੍ਹੇ ਦੇ ਵਰਕਰ ਸੰਮੇਲਨ ਦੌਰਾਨ ਮੰਚ ’ਤੇ ਕਾਂਗਰਸ ਦੇ ਇੰਚਾਰਜ ਸਕੱਤਰ ਸਪਤਗਿਰੀ ਸ਼ੰਕਰ ਉਲਕਾ ਵੀ ਮੌਜੂਦ ਸਨ।

ਛੱਤੀਸਗੜ੍ਹ ਵਿਚ ਕਾਂਗਰਸ ਦੇ ਦਿਗਜ ਨੇਤਾਵਾਂ ਦੀ ਗੁਟਬੰਦੀ ਦਾ ਸਿੱਧਾ ਅਸਰ ਸੂਬੇ ਵਿਚ ਪਾਰਟੀ ਦੇ ਸੰਗਠਨ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ ਹੈ ਤੇ ਸਰੇਆਮ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ …

Leave a Reply

Your email address will not be published. Required fields are marked *