ਜੇਕਰ ਤੁਸੀ ਇਸ ਸਮੇਂ ਘਰ ਬਣਾ ਰਹੇ ਹੋ ਜਾਂ ਫਿਰ ਘਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਵੱਧ ਰਹੇ ਸੀਮੇਂਟ ਅਤੇ ਸਰੀਏ ਦੇ ਰੇਟਾਂ ਵਿੱਚ ਹੁਣ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 15 ਦਿਨਾਂ ਦੇ ਵਿੱਚ ਇਨ੍ਹਾਂ ਦੀਆਂ ਕੀਮਤਾਂ ਵਿੱਚ ਦੂਜੀ ਵਾਰ ਗਿਰਾਵਟ ਦੇਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਰੀਏ ਦੀ ਕੀਮਤ 5 ਰੁਪਏ ਪ੍ਰਤੀ ਕਿੱਲੋ ਘੱਟਕੇ 70 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।
ਇਸੇ ਤਰਾਂ ਸੀਮੇਂਟ ਦੇ ਗੱਟੇ ਦੀ ਕੀਮਤ ਵਿੱਚ ਵੀ 20 ਰੁਪਏ ਦੀ ਕਮੀ ਆਈ ਹੈ। ਹਾਲਾਂਕਿ, ਰੇਤੇ ਅਤੇ ਬੱਜਰੀ ਦੀਆਂ ਕੀਮਤਾਂ ਵਧੀਆਂ ਹਨ। ਸਰੀਏ ਦੀ ਕੀਮਤ 85 ਰੁਪਏ ਪ੍ਰਤੀ ਕਿੱਲੋ ਸੀ। 10 ਦਿਨ ਪਹਿਲਾਂ ਇਸ ਵਿੱਚ 10 ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਆਈ ਸੀ। ਹੁਣ ਇੱਕ ਵਾਰ ਫਿਰ ਇਸਦੀ ਕੀਮਤ ਵਿੱਚ 5 ਰੁਪਏ ਦੀ ਕਮੀ ਆਈ ਹੈ।
ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇੱਟਾਂ ਦੀ ਕੀਮਤ ਵਿੱਚ 500 ਰੁਪਏ ਪ੍ਰਤੀ ਟ੍ਰਾਲੀ ਦਾ ਵਾਧਾ ਕੀਤਾ ਗਿਆ ਹੈ। ਲਗਭਗ ਦੋ ਮਹੀਨੇ ਪਹਿਲਾਂ ਇੱਟ ਦੀ ਕੀਮਤ 16,500 ਰੁਪਏ ਪ੍ਰਤੀ ਟ੍ਰਾਲੀ ਸੀ ਜਿਸ ਵਿੱਚ 1500 ਇੱਟਾਂ ਹੁੰਦੀਆਂ ਹਨ। ਬੱਜਰੀ ਦੀ ਕੀਮਤ ਵਿੱਚ 2000 ਰੁਪਏ ਪ੍ਰਤੀ 100 cft ਦਾ ਵਾਧਾ ਹੋਇਆ ਹੈ।
ਇਸੇ ਤਰਾਂ ਰੇਤੇ ਦੇ ਭਾਅ ਵਿੱਚ ਵੀ 1000 ਰੁਪਏ ਪ੍ਰਤੀ 150 ਸੀਐਫਟੀ ਦਾ ਵਾਧਾ ਹੋਇਆ ਹੈ। ਇਹ ਵਾਧਾ ਇੱਕ ਹਫਤੇ ਦੇ ਅੰਦਰ ਅੰਦਰ ਹੋਇਆ ਹੈ। ਸੀਮੇਂਟ ਦੀ ਕੀਮਤ 420 ਰੁਪਏ ਤੋਂ ਘਟਕੇ 400 ਰੁਪਏ ਹੋ ਗਈ ਹੈ। ਇਸ ਲਈ ਜੇਕਰ ਤੁਸੀਂ ਘਰ ਬਣਾ ਰਹੇ ਹੋ ਜਾਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਸੀਮੇਂਟ ਅਤੇ ਸਰੀਆ ਖਰੀਦਣ ਦਾ ਸਭਤੋਂ ਸਹੀ ਸਮਾਂ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਜੇਕਰ ਤੁਸੀ ਇਸ ਸਮੇਂ ਘਰ ਬਣਾ ਰਹੇ ਹੋ ਜਾਂ ਫਿਰ ਘਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਵੱਧ …