ਇਲੈਕਟ੍ਰਿਕਲ ਵ੍ਹੀਕਲਸ ’ਚ ਅੱਗ ਲੱਗਣ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਬੈਟਰੀ ਦੇ ਸਖ਼ਤ ਨਿਯਮ ਤੈਅ ਕਰਨ ਜਾ ਰਹੀ ਹੈ। ਸਡ਼ਕ, ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਇਸ ਸਬੰਧੀ ਛੇਤੀ ਹੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਤਿਆਰੀ ’ਚ ਹੈ ਜਿਨ੍ਹਾਂ ਦੀ ਪਾਲਣਾ ਸਾਰੇ ਈਵੀ ਤੇ ਬੈਟਰੀ ਨਿਰਮਾਤਾਵਾਂ ਲਈ ਲਾਜ਼ਮੀ ਹੋਵੇਗੀ। ਧਿਆਨ ਦੇਣ ਦੀ ਗੱਲ ਹੈ ਕਿ ਇਸ ਸਾਲ ਚਾਰ ਮਹੀਨਿਆਂ ’ਚ 38 ਤੋਂ ਜ਼ਿਆਦਾ ਈਵੀ ’ਚ ਅੱਗ ਲੱਗਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਡ਼ਕ, ਟਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਨੇ ਈਵੀ ’ਚ ਲੱਗਣ ਵਾਲੀ ਅੱਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਸੀ।
ਸਰਕਾਰ ਦੇ ਸਖ਼ਤ ਰੁਖ਼ ਨੂੰ ਦੇਖਦੇ ਹੋਏ ਈਵੀ ਨਿਰਮਾਤਾਵਾਂ ਨੇ ਸੱਤ ਹਜ਼ਾਰ ਤੋਂ ਜ਼ਿਆਦਾ ਵਾਹਨਾਂ ਨੂੰ ਵਾਪਸ ਵੀ ਮੰਗਾਇਆ ਤਾਂ ਜੋ ਉਸ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ। ਉੱਥੇ ਮਾਹਿਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਅੱਗ ਦੀਆਂ ਘਟਨਾਵਾਂ ਲਈ ਬੈਟਰੀ ਦੀ ਗੁਣਵੱਤਾ ਤੇ ਸਟੈਂਡਰਡ ਤੈਅ ਕਰਨ ਦੇ ਨਿਯਮ ਤੇ ਉਨ੍ਹਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ।
ਸੀਨੀਅਰ ਅਧਿਕਾਰੀ ਮੁਤਾਬਕ, ਫ਼ਿਲਹਾਲ ਦੇਸ਼ ’ਚ ਬੈਟਰੀ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਟੈਸਟਿੰਗ ਦੀ ਪੁਖ਼ਤਾ ਪ੍ਰਣਾਲੀ ਨਹੀਂ ਹੈ। ਬੈਟਰੀ ਦੀ ਟੈਸਟਿੰਗ ਕਰਨ ਲਈ ਆਟੋਮੇਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਤੇ ਇੰਟਰਨੈਸ਼ਨਲ ਸੈਂਟਰ ਫਾਰ ਆਟੋਮੇਟਿਵ ਟੈਕਨਾਲੋਜੀ ਨਾਂ ਦੀਆਂ ਦੋ ਏਜੰਸੀਆਂ ਹਨ। ਬੈਟਰੀ ਨਿਰਮਾਤਾ ਆਪਣੀ ਬੈਟਰੀ ਦੀ ਜਾਂਚ ਲਈ ਇਨ੍ਹਾਂ ’ਚੋਂ ਕਿਸੇ ਇਕ ਏਜੰਸੀ ਕੋਲ ਭੇਜਦੇ ਹਨ।
ਪਰ ਬੈਟਰੀ ਦਾ ਨਿਰਮਾਣ ਵੀ ਉਸੇ ਗੁਣਵੱਤਾ ਦਾ ਹੋ ਰਿਹਾ ਹੈ, ਜਿਹਡ਼ੀ ਟੈਸਟ ਲਈ ਭੇਜੀ ਗਈ ਸੀ, ਇਸ ਦੀ ਜਾਂਚ ਲਈ ਕੋਈ ਪ੍ਰਣਾਲੀ ਨਹੀਂ ਹੈ। ਨਵੇਂ ਦਿਸ਼ਾ-ਨਿਰਦੇਸ਼ ’ਚ ਨਿਰਮਾਣ ਸਥਾਨ ’ਤੇ ਜਾ ਕੇ ਬੈਟਰੀ ਦੀ ਗੁਣਵੱਤਾ ਦੀ ਟੈਸਟਿੰਗ ਦੀ ਲਾਜ਼ਮੀਅਤਾ ਕੀਤੀ ਜਾ ਸਕਦੀ ਹੈ। ਤਾਂ ਜੋ ਤੈਅ ਸਟੈਂਡਰਡ ਮੁਤਾਬਕ ਹੀ ਬੈਟਰੀ ਦਾ ਉਤਪਾਦਨ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਬੈਟਰੀ ਦੀ ਟੈਸਟਿੰਗ ਦੇ ਸਟੈਂਡਰਡ ਦੇ ਪੱਧਰ ਨੂੰ ਵੀ ਵਧਾਉਣ ਦੀ ਤਿਆਰੀ ਹੈ। ਫ਼ਿਲਹਾਲ ਦੇਸ਼ ’ਚ ਬੈਟਰੀ ਦੀ ਟੈਸਟਿੰਗ ਦੇ ਦੋ ਸਟੈਂਡਰਡ ਹਨ।
ਇਕ ਏਆਈਐੱਸ-048 ਟੈਸਟ ਹੈ, ਜਿਸ ਵਿਚ ਓਵਰ ਚਾਰਜ, ਕੰਬਣੀ ਤੇ ਝਟਕਾ ਬਰਦਾਸ਼ਤ ਕਰਨ ਦੀ ਸਮਰੱਥਾ ਦੀ ਜਾਂਚ ਕੀਤੀ ਜਾਂਦੀ ਹੈ। ਪਰ ਇਹ ਪੁਰਾਣਾ ਸਟੈਂਡਰਡ ਹੈ। ਦੁਨੀਆ ’ਚ ਬੈਟਰੀ ਟੈਸਟਿੰਗ ਦਾ ਨਵਾਂ ਸਟੈਂਡਰਡ ਏਆਈਐੱਸ-156 ਆ ਗਿਆ ਹੈ- ਜਿਸ ਵਿਚ ਆਵਰ ਚਾਰਜ, ਕੰਬਣੀ ਤੇ ਝਟਕਾ ਬਰਦਾਸ਼ਤ ਕਰਨ ਦੀ ਸਮਰੱਥਾ ਦੇ ਨਾਲ ਨਾਲ ਬੈਟਰੀ ਦੀ ਮਕੈਨਿਕਲ ਡਰਾਪ, ਮਕੈਨਿਕਲ ਸ਼ਾਕ, ਫਾਇਰ ਰਜ਼ਿਸਟੈਂਸ, ਐਕਸਟਰਨਲ ਸ਼ਾਰਟ ਸਰਕਟ ਪ੍ਰੋਟੈਕਸ਼ਨ, ਓਵਰ ਡਿਸਚਾਰਜ ਪ੍ਰੋਟੈਕਸ਼ਨ, ਓਵਰ ਟੈਂਪਰੇਚਰ ਪ੍ਰੋਟੈਕਸ਼ਨ, ਥਰਮਲ ਸ਼ਾਕ ਵਰਗੇ ਸਟੈਂਡਰਡਾਂ ’ਤੇ ਜਾਂਚ ਕੀਤੀ ਜਾਂਦੀ ਹੈ। ਭਾਰਤ ’ਚ ਵੀ ਕਈ ਕੰਪਨੀਆਂ ਨਵੇਂ ਸਟੈਂਡਰਡ ਮੁਤਾਬਕ ਬੈਟਰੀ ਬਣਾ ਰਹੀਆਂ ਹਨ। ਸਰਕਾਰ ਹੁਣ ਸਾਰੀਆਂ ਬੈਟਰੀਆਂ ਨੂੰ ਏਆਈਐੱਸ-156 ਸਟੈਂਡਰਡ ਮੁਤਾਬਕ ਬਣਾਉਣ ਦੇ ਦਿਸ਼ਾਨਿਰਦੇਸ਼ ’ਚ ਸ਼ਾਮਲ ਕਰ ਸਕਦੀ ਹੈ। ਸਾਰੇ ਬੈਟਰੀ ਨਿਰਮਾਤਾਵਾਂ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਹੋਵੇਗੀ।
ਇਲੈਕਟ੍ਰਿਕਲ ਵ੍ਹੀਕਲਸ ’ਚ ਅੱਗ ਲੱਗਣ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਬੈਟਰੀ ਦੇ ਸਖ਼ਤ ਨਿਯਮ ਤੈਅ ਕਰਨ ਜਾ ਰਹੀ ਹੈ। ਸਡ਼ਕ, ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਇਸ ਸਬੰਧੀ ਛੇਤੀ …