Breaking News
Home / Punjab / ਗੋਰਿਆਂ ਦੀ ਪੁਲਸ ਦੀਆਂ ਤਾਂ ਅੱਖਾਂ ਅੱਡੀਆਂ ਰਹਿ ਗਈਆਂ ਜੋ ਕੰਮ ਪੰਜਾਬੀ ਕੁੜੀਆਂ ਨੇ ਕਰਤਾ-ਦੇਖੋ ਤਾਜਾ ਵੱਡੀ ਖਬਰ

ਗੋਰਿਆਂ ਦੀ ਪੁਲਸ ਦੀਆਂ ਤਾਂ ਅੱਖਾਂ ਅੱਡੀਆਂ ਰਹਿ ਗਈਆਂ ਜੋ ਕੰਮ ਪੰਜਾਬੀ ਕੁੜੀਆਂ ਨੇ ਕਰਤਾ-ਦੇਖੋ ਤਾਜਾ ਵੱਡੀ ਖਬਰ

ਔਕਲੈਂਡ, 6 ਅਗਸਤ 2020 – ਅੱਜ ਦੇ ਯੁੱਗ ਵਿਚ ਲੋਕ ਲੱਭੀ ਲਭਾਈ ਚੀਜ਼ ਮੋੜਨ ਦੀ ਥਾਂ ਤਰੀਕੇ ਨਾਲ ਵਰਤਣ ਵਿਚ ਸਿਆਣਪ ਸਮਝਦੇ ਹਨ। ਜੇਕਰ ਇਹ ਚੀਜ਼ ਪੈਸਿਆਂ ਜਾਂ ਡਾਲਰਾਂ ਦੇ ਰੂਪ ਵਿਚ ਹੋਵੇ ਤਾਂ ਆਮ ਇਨਸਾਨ ਦਾ ਦਿਲ ਜਰੂਰ ਕਰੇਗਾ ਕਿ ਕਿਉਂ ਨਾ ਇਹ ਰਕਮ ਵਰਤ ਕੇ ਕੁਝ ਅਮੀਰ ਬਣਿਆ ਜਾਵੇ ? ਪਰ ਅਮੀਰੀ ਦੇ ਅਰਥ ਬੇਗਾਨਾ ਧਨ ਮੋੜਨ ਦੇ ਵਿਚ ਵੀ ਲੁਕੇ ਹੁੰਦੇ ਹਨ ਜਿਨ੍ਹਾਂ ਦੀ ਉਦਾਹਰਣ ਪੰਜਾਬ ਦੀਆਂ ਦੋ ਕੁੜੀਆਂ ਰਾਜਬੀਰ ਕੌਰ ਪਿੰਡ ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਅਤੇ ਸੁਹਜਵੀਰ ਕੌਰ ਪਿੰਡ ਦਿੜਬਾ (ਸੰਗਰੂਰ) ਨੇ ਇਥੋਂ ਦੇ ਇਕ ਸ਼ਹਿਰ ਹਮਿਲਟਨ ਵਿਖੇ ਪੇਸ਼ ਕੀਤੀ।

ਬੀਤੇ ਦਿਨੀਂ ਜਦੋਂ ਉਹ ਬਾਅਦ ਦੁਪਹਿਰ ਆਪਣੇ ਕਾਲਜ ‘ਵਿਨਟੈਕ’ ਜਾ ਰਹੀਆਂ ਸਨ ਤਾਂ ਰਸਤੇ ਦੇ ਵਿਚ ਉਨ੍ਹਾਂ ਨੂੰ ਇਕ ਲਿਫਾਫਾ ਮਿਲਿਆ ਜਿਸ ਉਤੇ ਏ. ਐਨ. ਜ਼ੈਡ. ਬੈਂਕ ਦਾ ਨਾਂਅ ਲਿਖਿਆ ਸੀ। ਕੁੜੀਆਂ ਨੇ ਜਦੋਂ ਚੈਕ ਕੀਤਾ ਤਾਂ ਉਸ ਵਿਚ ਕੁਝ ਹਜ਼ਾਰ ਡਾਲਰ ਸਨ।

ਉਨ੍ਹਾਂ ਦੇ ਮਨ ਵਿਚ ਆਇਆ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਪਰ ਫਿਰ ਖਿਆਲ ਆਇਆ ਕਿ ਕਲਾਸ ਲਗਾਉਣ ਦਾ ਵੀ ਸਮਾਂ ਹੋ ਚੱਲਾ ਹੈ ਤੇ ਉਹ ਨਵੀਂਆਂ-ਨਵੀਂਆਂ ਆਈਆਂ ਹਨ, ਜਿਆਦਾ ਜਾਣਕਾਰੀ ਵੀ ਨਹੀਂ ਹੈ ਕਿ ਕਿੱਥੇ ਰਿਪੋਰਟ ਕਰਨ, ਇਸ ਕਰਕੇ ਉਨ੍ਹਾਂ ਸੋਚਿਆ ਕਿ ਉਹ ਇਸ ਨੂੰ ਆਪਣੇ ਪ੍ਰੋਫੈਸਰ ਨੂੰ ਦੇ ਦੇਣਗੀਆਂ। ਉਨ੍ਹਾਂ ਇਹ ਲਿਫਾਫਾ ਆਪਣੇ ਪ੍ਰੋਫੈਸਰ ਨੂੰ ਦੇ ਦਿੱਤਾ ਅਤੇ ਕਲਾਸ ਲਾ ਲਾਈ।

ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਉਹ ਇਹ ਰਕਮ ਕੱਲ੍ਹ ਨੂੰ ਖੁਦ ਉਨ੍ਹਾਂ ਨਾਲ ਪੁਲਿਸ ਸਟੇਸ਼ਨ ਜਾ ਕੇ ਦੇ ਆਉਣਗੇ। ਅਗਲੇ ਦਿਨ ਇਹ ਰਕਮ ਪੁਲਿਸ ਦੇ ਸਪੁੱਰਦ ਕਰ ਦਿੱਤੀ ਗਈ। ਪੁਲਿਸ ਨੇ ਉਸ ਰਕਮ ਦੇ ਮਾਲਕਾਂ ਨੂੰ ਲੱਭ ਲਿਆ। ਮਾਲਕ ਜਦੋਂ ਇਹ ਗਵਾਚਿਆ ਲਿਫਾਫਾ ਵਾਪਿਸ ਲੈਣ ਆਏ ਤਾਂ ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਪੈਸੇ ਮੋੜੇ ਹਨ ਅਸੀਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।


ਪ੍ਰੋਫੈਸਰ ਅਤੇ ਇਹ ਦੋਵੇਂ ਕੁੜੀਆਂ ਪੁਲਿਸ ਸਟੇਸ਼ਨ ਗਈਆਂ ਤਾਂ ਰਕਮ ਦੇ ਅਸਲ ਮਾਲਕਾਂ ਨੇ ਇਨ੍ਹਾਂ ਕੁੜੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਨ੍ਹਾਂ ਕੁੜੀਆਂ ਲਈ ਦੋ ਥੈਂਕਸ ਕਾਰਡ ਅਤੇ 100-100 ਡਾਲਰ ਇਨਾਮ ਇਮਾਨਦਾਰੀ ਜਿੰਦਾ ਰੱਖਣ ਦੀ ਉਦਾਹਰਣ ਪੇਸ਼ ਕਰਨ ਲਈ ਸਤਿਕਾਰ ਵਜੋਂ ਦਿੱਤਾ। ਇਸ ਤੋਂ ਬਾਅਦ ਹਮਿਲਟਨ ਪੁਲਿਸ ਨੇ ਵੀ ਆਪਣੀ ਫੇਸ ਬੁੱਕ ਉਤੇ ਇਨ੍ਹਾਂ ਅੰਤਰਾਰਾਸ਼ਟਰੀ ਕੁੜੀਆਂ ਬਾਬਤ ਬਹੁਤ ਸੋਹਣਾ ਲਿਖ ਕੇ ਪਾਇਆ ਅਤੇ ਮਾਣ ਮਹਿਸੂਸ ਕੀਤਾ।

The post ਗੋਰਿਆਂ ਦੀ ਪੁਲਸ ਦੀਆਂ ਤਾਂ ਅੱਖਾਂ ਅੱਡੀਆਂ ਰਹਿ ਗਈਆਂ ਜੋ ਕੰਮ ਪੰਜਾਬੀ ਕੁੜੀਆਂ ਨੇ ਕਰਤਾ-ਦੇਖੋ ਤਾਜਾ ਵੱਡੀ ਖਬਰ appeared first on Sanjhi Sath.

ਔਕਲੈਂਡ, 6 ਅਗਸਤ 2020 – ਅੱਜ ਦੇ ਯੁੱਗ ਵਿਚ ਲੋਕ ਲੱਭੀ ਲਭਾਈ ਚੀਜ਼ ਮੋੜਨ ਦੀ ਥਾਂ ਤਰੀਕੇ ਨਾਲ ਵਰਤਣ ਵਿਚ ਸਿਆਣਪ ਸਮਝਦੇ ਹਨ। ਜੇਕਰ ਇਹ ਚੀਜ਼ ਪੈਸਿਆਂ ਜਾਂ ਡਾਲਰਾਂ ਦੇ …
The post ਗੋਰਿਆਂ ਦੀ ਪੁਲਸ ਦੀਆਂ ਤਾਂ ਅੱਖਾਂ ਅੱਡੀਆਂ ਰਹਿ ਗਈਆਂ ਜੋ ਕੰਮ ਪੰਜਾਬੀ ਕੁੜੀਆਂ ਨੇ ਕਰਤਾ-ਦੇਖੋ ਤਾਜਾ ਵੱਡੀ ਖਬਰ appeared first on Sanjhi Sath.

Leave a Reply

Your email address will not be published. Required fields are marked *