ਰਸੋਈ ਗੈਸ (ਐਲਪੀਜੀ) ਸਿਲੰਡਰ ਦੀਆਂ ਕੀਮਤਾਂ ਪਿਛਲੇ 15 ਦਿਨਾਂ ’ਚ 100 ਰੁਪਏ ਵਧ ਚੁੱਕੀਆਂ ਹਨ। ਸਰਕਾਰੀ ਤੇਲ ਕੰਪਨੀਆਂ ਨੇ ਗੈਸ ਮਹਿੰਗੀ ਕਰਨ ਦਾ ਫ਼ੈਸਲਾ ਲਿਆ ਸੀ। ਬੀਤੀ 16 ਦਸੰਬਰ ਨੂੰ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਵਾਧਾ ਕੀਤਾ ਗਿਆ ਸੀ, ਜੋ 15 ਦਿਨਾਂ ਵਿੱਚ ਦੂਜਾ ਵਾਧਾ ਸੀ।

ਇੰਝ ਹੁਣ ਰਸੋਈ ’ਚ ਖਾਣਾ ਬਣਾਉਣਾ ਵੀ ਆਮ ਲੋਕਾਂ ਲਈ ਮਹਿੰਗਾ ਹੋ ਗਿਆ ਹੈ। ਇਸ ਨਾਲ ਲੋਕਾਂ ਦੇ ਘਰੇਲੂ ਬਜਟ ਵੀ ਹਿੱਲ ਕੇ ਰਹਿ ਗਏ ਹਨ। ਦਿੱਲੀ ’ਚ ਹੁਣ ਬਿਨਾ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ LPG ਸਿਲੰਡਰ ਦੀ ਕੀਮਤ 644 ਰੁਪਏ ਤੋਂ ਵਧ ਕੇ 694 ਰੁਪਏ ਹੋ ਗਈ ਹੈ। ਇੰਝ ਸਿਰਫ਼ ਦਸੰਬਰ ਦੇ ਮਹੀਨੇ ਹੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦਾ ਵਾਧਾ ਹੋ ਗਿਆ ਹੈ।

ਦਰਅਸਲ, ਇਸ ਤੋਂ ਪਹਿਲਾਂ ਪਿਛਲੇ ਪੰਜ ਮਹੀਨਿਆਂ ਤੱਕ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਜੁਲਾਈ ਮਹੀਨੇ ਤੋਂ ਸਿਲੰਡਰ ਦੀ ਕੀਮਤ 594 ਰੁਪਏ ਉੱਤੇ ਕਾਇਮ ਸੀ।

ਦੇਸ਼ ਵਿੱਚ ਇੱਕ ਪਰਿਵਾਰ ਨੂੰ ਹਰ ਸਾਲ 12 ਐਲਪੀਜੀ ਸਿਲੰਡਰ ਸਬਸਿਡੀ ਨਾਲ ਮਿਲਦੇ ਹਨ। ਖਪਤਕਾਰ ਨੂੰ ਸਿਲੰਡਰ ਲੈਂਦੇ ਸਮੇਂ ਪੂਰੀ ਕੀਮਤ ਅਦਾ ਕਰਨੀ ਪੈਂਦੀ ਹੈ ਅਤੇ ਸਬਸਿਡੀ ਦੀ ਰਕਮ ਸਿੱਧੀ ਉਸ ਦੇ ਖਾਤੇ ਵਿੱਚ ਪੁੱਜ ਜਾਂਦੀ ਹੈ।

ਸਰਕਾਰ ਨੇ ਇਸ ਵਰ੍ਹੇ ਸਤੰਬਰ ਤੋਂ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਤੇ ਰਸੋਈ ਗੈਸ ਮਹਿੰਗੀ ਹੋਣ ਕਾਰਣ ਬਾਜ਼ਾਰ ਵਿੱਚ ਸਮਾਨਤਾ ਲਈ ਰਸੋਈ ਗੈਸ ਸਬਸਿਡੀ ਨੂੰ ਖ਼ਤਮ ਕਰ ਦਿੱਤਾ ਸੀ। ਕੋਲਕਾਤਾ ਵਿੱਚ ਗ਼ੈਰ-ਸਬਸਿਡੀ ਵਾਲਾ ਸਿਲੰਡਰ 720.50 ਰੁਪਏ, ਮੁੰਬਈ ’ਚ 694 ਰੁਪਏ, ਚੇਨਈ ’ਚ 710 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ।
The post ਗੈਸ ਸਿਲੰਡਰ ਹੋਇਆ ਸਿੱਧਾ ਏਨਾਂ ਮਹਿੰਗਾ-ਆਮ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਅੱਜ ਦੇ ਤਾਜ਼ਾ ਰੇਟ appeared first on Sanjhi Sath.
ਰਸੋਈ ਗੈਸ (ਐਲਪੀਜੀ) ਸਿਲੰਡਰ ਦੀਆਂ ਕੀਮਤਾਂ ਪਿਛਲੇ 15 ਦਿਨਾਂ ’ਚ 100 ਰੁਪਏ ਵਧ ਚੁੱਕੀਆਂ ਹਨ। ਸਰਕਾਰੀ ਤੇਲ ਕੰਪਨੀਆਂ ਨੇ ਗੈਸ ਮਹਿੰਗੀ ਕਰਨ ਦਾ ਫ਼ੈਸਲਾ ਲਿਆ ਸੀ। ਬੀਤੀ 16 ਦਸੰਬਰ ਨੂੰ …
The post ਗੈਸ ਸਿਲੰਡਰ ਹੋਇਆ ਸਿੱਧਾ ਏਨਾਂ ਮਹਿੰਗਾ-ਆਮ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਅੱਜ ਦੇ ਤਾਜ਼ਾ ਰੇਟ appeared first on Sanjhi Sath.
Wosm News Punjab Latest News