ਅਗਸਤ ਦਾ ਮਹੀਨਾ ਲੰਘ ਗਿਆ ਤੇ ਸਤੰਬਰ ਨੇ ਦਸਤਕ ਦੇ ਦਿੱਤੀ ਹੈ। ਅੱਜ ਪਹਿਲੀ ਸਤੰਬਰ ਹੈ। ਅੱਜ ਜਦੋਂ ਨਵਾਂ ਮਹੀਨਾ ਸ਼ੁਰੂ ਹੋ ਰਿਹਾ ਹੈ ਤਾਂ ਕਈ ਨਵੀਆਂ ਚੀਜ਼ਾਂ ਵੀ ਸ਼ੁਰੂ ਹੋਣਗੀਆਂ। ਇਨ੍ਹਾਂ ‘ਚੋਂ ਕੁਝ ਚੀਜ਼ਾਂ ਅਜਿਹੀਆਂ ਹੋਣਗੀਆਂ, ਜਿਸ ਨਾਲ ਰਾਹਤ ਮਿਲੇਗੀ ਅਤੇ ਕੁਝ ਅਜਿਹੀਆਂ ਵੀ ਹੋਣਗੀਆਂ, ਜਿਸ ਨਾਲ ਤੁਸੀਂ ਕਿਸੇ ਨਾ ਕਿਸੇ ਰੂਪ ‘ਚ ਪ੍ਰਭਾਵਿਤ ਹੋਵੋਗੇ ਅਤੇ ਤੁਹਾਡੀ ਜੇਬ ‘ਤੇ ਵੀ ਅਸਰ ਪੈ ਸਕਦਾ ਹੈ। ਆਓ ਜਾਣਦੇ ਹਾਂ ਅੱਜ ਤੋਂ ਕੀ ਬਦਲ ਰਿਹਾ ਹੈ।
ਯਮੁਨਾ ਐਕਸਪ੍ਰੈਸ ਵੇਅ ‘ਤੇ ਸਫ਼ਰ ਕਰਨਾ ਹੋਵੇਗਾ ਮਹਿੰਗਾ – ਉੱਤਰ ਪ੍ਰਦੇਸ਼ ‘ਚ ਯਮੁਨਾ ਐਕਸਪ੍ਰੈੱਸ ਵੇਅ ‘ਤੇ ਸਫਰ ਕਰਨਾ ਅੱਜ ਤੋਂ ਮਹਿੰਗਾ ਹੋ ਜਾਵੇਗਾ। ਟੋਲ ਦੀਆਂ ਨਵੀਆਂ ਦਰਾਂ ਬੁੱਧਵਾਰ ਅੱਧੀ ਰਾਤ ਯਾਨੀ 1 ਸਤੰਬਰ ਤੋਂ ਸ਼ੁਰੂ ਹੁੰਦੇ ਹੀ ਲਾਗੂ ਹੋ ਗਈਆਂ ਹਨ। ਹਾਲ ਹੀ ਵਿੱਚ, ਜੇਪੀ ਇੰਫਰਾਟੈਕ ਪ੍ਰਾਈਵੇਟ ਲਿਮਟਿਡ ਤੋਂ ਵਧੀਆਂ ਦਰਾਂ ਦਾ ਪ੍ਰਸਤਾਵ ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ, ਜਿਸ ਨੂੰ ਅਥਾਰਟੀ ਨੇ ਆਪਣੀ ਬੋਰਡ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਦੋ ਪਹੀਆ ਵਾਹਨਾਂ, ਤਿੰਨ ਪਹੀਆ ਵਾਹਨਾਂ ਅਤੇ ਕਿਸਾਨਾਂ ਦੇ ਟਰੈਕਟਰਾਂ ਲਈ ਟੋਲ ਦਰਾਂ ਨਹੀਂ ਵਧਾਈਆਂ ਜਾਣਗੀਆਂ।ਨਵੀਂਆਂ ਦਰਾਂ ਮੁਤਾਬਕ ਹੁਣ ਕਾਰ ਮਾਲਕਾਂ ਨੂੰ ਗ੍ਰੇਟਰ ਨੋਇਡਾ ਤੋਂ ਆਗਰਾ ਤਕ 165 ਕਿਲੋਮੀਟਰ ਦੀ ਇਕ ਤਰਫਾ ਯਾਤਰਾ ਲਈ 415 ਰੁਪਏ ਦੀ ਬਜਾਏ 437 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ ਹਲਕੇ ਮਾਲ ਵਾਲੇ ਵਾਹਨ ਨੂੰ 635 ਦੀ ਬਜਾਏ 684 ਰੁਪਏ, ‘ਸਿਕਸ ਐਕਸਲ’ ਵਾਹਨ ਨੂੰ 1295 ਦੀ ਬਜਾਏ 1394 ਰੁਪਏ, ਬਹੁਤ ਭਾਰੀ ਵਾਹਨ ਨੂੰ 2250 ਦੀ ਬਜਾਏ 2729 ਰੁਪਏ ਦੇਣੇ ਪੈਣਗੇ।
2. ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ KYC ਨਾ ਹੋਣ ‘ਤੇ ਪੈਸਾ ਨਹੀਂ ਮਿਲੇਗਾ – ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਹੋ ਅਤੇ ਤੁਸੀਂ 31 ਅਗਸਤ ਤਕ E-KYC ਨਹੀਂ ਕਰਵਾਇਆ ਹੈ, ਤਾਂ ਤੁਹਾਨੂੰ ਹੁਣ ਅਗਲੀ ਕਿਸ਼ਤ ਨਹੀਂ ਮਿਲੇਗੀ। ਯਾਨੀ ਅੱਜ ਤੋਂ ਇਸ ਸਬੰਧੀ ਨਵਾਂ ਨਿਯਮ ਲਾਗੂ ਹੋ ਗਿਆ ਹੈ। ਸਰਕਾਰ ਨੇ ਇਸ ਯੋਜਨਾ ਲਈ ਕੇਵਾਈਸੀ ਲਾਜ਼ਮੀ ਕਰ ਦਿੱਤਾ ਹੈ। ਅਜਿਹੇ ‘ਚ ਤੁਰੰਤ ਆਪਣਾ ਕੇਵਾਈ ਕਰਵਾ ਲਓ। ਤੁਸੀਂ ਇਹ ਆਨਲਾਈਨ ਵੀ ਕਰ ਸਕਦੇ ਹੋ।
3. ਗੈਸ ਸਿਲੰਡਰ ਮਹਿੰਗਾ ਹੋ ਸਕਦਾ ਹੈ – ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਮਹੀਨੇ ਦੀ ਪਹਿਲੀ ਤਰੀਕ ਨੂੰ ਕੀਤੀ ਜਾਂਦੀ ਹੈ। ਅਜਿਹੇ ‘ਚ ਕੁਦਰਤੀ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਇਸ ਵਾਰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਪਿਛਲੇ ਕੁਝ ਮਹੀਨਿਆਂ ‘ਚ ਜਿਸ ਤਰ੍ਹਾਂ ਨਾਲ ਕੀਮਤਾਂ ਵਧੀਆਂ ਹਨ, ਉਸ ਤੋਂ ਲੱਗਦਾ ਹੈ ਕਿ ਅੱਜ ਇਕ ਵਾਰ ਫਿਰ ਕੀਮਤਾਂ ਵਧ ਸਕਦੀਆਂ ਹਨ।
4. PNB ਵਿੱਚ ਖਾਤਾ ਧਾਰਕਾਂ ਲਈ KYC ਲਾਜ਼ਮੀ ਹੈ
ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਕੇਵਾਈਸੀ ਲਾਜ਼ਮੀ ਕਰ ਦਿੱਤਾ ਗਿਆ ਹੈ। ਬੈਂਕ ਨੇ ਕਿਹਾ ਸੀ ਕਿ ਸਾਰੇ ਗਾਹਕ 31 ਅਗਸਤ ਤੋਂ ਪਹਿਲਾਂ ਆਪਣਾ ਕੇਵਾਈਸੀ ਕਰਵਾ ਲੈਣ। ਇਸਦੇ ਲਈ ਤੁਸੀਂ ਬੈਂਕ ਸ਼ਾਖਾ ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ 31 ਅਗਸਤ ਤੱਕ ਆਪਣਾ ਖਾਤਾ ਅਪਡੇਟ ਨਹੀਂ ਕੀਤਾ, ਤਾਂ ਤੁਸੀਂ ਆਪਣੇ ਖਾਤੇ ਤੋਂ ਪੈਸੇ ਟ੍ਰਾਂਸਫਰ ਨਹੀਂ ਕਰ ਸਕੋਗੇ।
5. ਬੀਮਾ ਏਜੰਟ ਦਾ ਕਮਿਸ਼ਨ-ਬੀਮਾ ਰੈਗੂਲੇਟਰ IRDAI ਨੇ ਵੀ ਅੱਜ ਤੋਂ ਜਨਰਲ ਇੰਸ਼ੋਰੈਂਸ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ। ਇਸ ਬਦਲਾਅ ਦੇ ਤਹਿਤ ਹੁਣ ਬੀਮਾ ਏਜੰਟ ਨੂੰ 30-35 ਫੀਸਦੀ ਦੀ ਬਜਾਏ ਸਿਰਫ 20 ਫੀਸਦੀ ਕਮਿਸ਼ਨ ਮਿਲੇਗਾ। ਇਸ ਨਾਲ ਬੀਮਾ ਲੈਣ ਵਾਲੇ ਲੋਕਾਂ ਦੀ ਪ੍ਰੀਮੀਅਮ ਰਕਮ ਘੱਟ ਜਾਵੇਗੀ।
6. ਔਡੀ ਨੇ ਕਾਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ – ਜੇਕਰ ਤੁਸੀਂ ਔਡੀ ਕਾਰ ਖਰੀਦਣ ਜਾ ਰਹੇ ਹੋ ਤਾਂ ਅੱਜ ਤੋਂ ਤੁਹਾਨੂੰ ਇਸ ‘ਤੇ ਵਾਧੂ ਚਾਰਜ ਦੇਣਾ ਪਵੇਗਾ। ਦਰਅਸਲ, ਸਤੰਬਰ ਮਹੀਨੇ ਤੋਂ ਔਡੀ ਨੇ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਔਡੀ ਕਾਰਾਂ ਦੀਆਂ ਕੀਮਤਾਂ 2.5 ਫੀਸਦੀ ਵਧਣ ਜਾ ਰਹੀਆਂ ਹਨ। ਇਸ ਕਾਰ ਦੀਆਂ ਨਵੀਆਂ ਕੀਮਤਾਂ 20 ਸਤੰਬਰ ਤੋਂ ਲਾਗੂ ਹੋਣਗੀਆਂ।
ਅਗਸਤ ਦਾ ਮਹੀਨਾ ਲੰਘ ਗਿਆ ਤੇ ਸਤੰਬਰ ਨੇ ਦਸਤਕ ਦੇ ਦਿੱਤੀ ਹੈ। ਅੱਜ ਪਹਿਲੀ ਸਤੰਬਰ ਹੈ। ਅੱਜ ਜਦੋਂ ਨਵਾਂ ਮਹੀਨਾ ਸ਼ੁਰੂ ਹੋ ਰਿਹਾ ਹੈ ਤਾਂ ਕਈ ਨਵੀਆਂ ਚੀਜ਼ਾਂ ਵੀ ਸ਼ੁਰੂ …