Breaking News
Home / Punjab / ਗੁਰਦੁਆਰੇ ਸਾਹਿਬ ਚ’ ਸੇਵਾ ਕਰਦੇ ਕਰਦੇ ਬੰਦੇ ਨੂੰ ਇੰਝ ਮੌਤ ਨੇ ਪਾਇਆ ਘੇਰਾ-ਪਲਾਂ ਚ’ ਛਾਈ ਸੋਗ ਦੀ ਲਹਿਰ

ਗੁਰਦੁਆਰੇ ਸਾਹਿਬ ਚ’ ਸੇਵਾ ਕਰਦੇ ਕਰਦੇ ਬੰਦੇ ਨੂੰ ਇੰਝ ਮੌਤ ਨੇ ਪਾਇਆ ਘੇਰਾ-ਪਲਾਂ ਚ’ ਛਾਈ ਸੋਗ ਦੀ ਲਹਿਰ

ਨਜ਼ਦੀਕੀ ਪਿੰਡ ਲੋਹਾਰਾ (ਮਾਣਕਰਾਏ) ਵਿਖੇ ਗੁਰਦਵਾਰਾ ਸਾਹਿਬ ਵਿੱਚ ਸੇਵਾ ਕਰਦੇ ਇਕ ਵਿਅਕਤੀ ਦੀ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਕਤ ਵਿਅਕਤੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੋਹਾਰਾ ਦੇ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਅੱਜ ਸਵੇਰੇ ਨੌਜਵਾਨ ਨਰਿੰਦਰ ਸਿੰਘ (42) ਸਪੁੱਤਰ ਜਸਵੀਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਪ੍ਰਭਾਤ ਫੇਰੀ ਦੌਰਾਨ ਸੰਗਤ ਦੀ ਲੰਗਰ ਦੀ ਸੇਵਾ ਕਰ ਰਹੇ ਸਨ।

ਸੰਗਤ ਦੀ ਸੇਵਾ ਸਮਾਪਤ ਹੋਣ ਉਪਰੰਤ ਜਿਵੇਂ ਹੀ ਵਿਅਕਤੀ ਨਰਿੰਦਰ ਸਿੰਘ ਆਪਣੇ ਲਈ ਪਲੇਟ ਵਿਚ ਚਾਹ ਪਕੌੜੇ ਲੈ ਕੇ ਹਾਲ ਵੱਲ ਹੋਇਆ ਤਾਂ ਉਹ ਅਚਾਨਕ ਡਿੱਗ ਪਿਆ। ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਸੇਵਾਦਾਰਾਂ ਵੱਲੋਂ ਉਕਤ ਨੌਜਵਾਨ ਨੂੰ ਚੁੱਕ ਕੇ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵਿਅਕਤੀ ਨਰਿੰਦਰ ਸਿੰਘ ਦੀ ਹੋਈ ਇਸ ਬੇਵਕਤੀ ਮੌਤ ਕਾਰਨ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਵਿਅਕਤੀ ਦਾ ਵੱਡਾ ਭਰਾ ਹਰਜਿੰਦਰ ਸਿੰਘ ਵਿਦੇਸ਼ ਰਹਿੰਦਾ ਹੈ ਉਸ ਦੇ ਆਉਣ ‘ਤੇ 15 ਨਵੰਬਰ ਨੂੰ ਬਾਅਦ ਦੁਪਹਿਰ ਪਿੰਡ ਲੋਹਾਰਾ ਵਿਖੇ ਨਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨਰਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਨਜ਼ਦੀਕੀ ਪਿੰਡ ਲੋਹਾਰਾ (ਮਾਣਕਰਾਏ) ਵਿਖੇ ਗੁਰਦਵਾਰਾ ਸਾਹਿਬ ਵਿੱਚ ਸੇਵਾ ਕਰਦੇ ਇਕ ਵਿਅਕਤੀ ਦੀ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਕਤ ਵਿਅਕਤੀ ਦੀ ਮੌਤ ਦੀ ਖ਼ਬਰ ਸੁਣਦੇ …

Leave a Reply

Your email address will not be published. Required fields are marked *