ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅਤੇ ਬੱਬੂ ਮਾਨ ਸਬੰਧੀ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਸਾਥੀ ਯਾਦੀ ਰਾਣਾ (ਯਾਦੀ ਰੰਗੜ) ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਦੋਵੇਂ ਗਾਇਕਾਂ ਦੇ ਸਮਰਥਕਾਂ ਨੂੰ ਗਾਇਕਾਂ ਪਿੱਛੇ ਨਾ ਲੜਨ ਦੀ ਨਸੀਹਤ ਦੇ ਦਿੱਤੀ।

ਉਸ ਨੇ ਇਨ੍ਹਾਂ ਦੋਵੇਂ ਗਾਇਕਾਂ ਨੂੰ ਧਮਕੀ ਦਿੰਦਿਆਂ ਲਿਖਿਆ ਹੈ ਕਿ ਉੁਹ ਆਪਣੀ ਦੁਸ਼ਮਣੀ ਤੋਂ ਬਾਜ਼ ਆਉਣ ਤੇ ਉਸ ਨੂੰ ਪਰਮੀਸ਼ ਵਰਮਾ ਵਾਲੀ ਕਹਾਣੀ ਦੁਹਰਾਉਣ ਲਈ ਮਜਬੂਰ ਨਾ ਕਰਨ।ਉਸ ਨੇ ਲਿਖਿਆ ਹੈ ਕਿ ਇਹ ਗਾਇਕ ਤਾਂ ਇਕ ਦੂਜੇ ਨੂੰ ਸਿੱਧੇ ਤੌਰ ‘ਤੇ ਟਾਰਗੇਟ ਨਹੀਂ ਕਰਦੇ ਜਦਕਿ ਇਨ੍ਹਾਂ ਦੇ ਹਮਾਇਤੀ ਆਪਸ ‘ਚ ਇਨ੍ਹਾਂ ਪਿੱਛੇ ਲੜਦੇ ਹਨ।

ਇਨ੍ਹਾਂ ਗਾਇਕਾਂ ਕਾਰਨ ਦੋਵੇਂ ਪਾਸਿਓਂ ਨੌਜਵਾਨ ਆਪਸ ‘ਚ ਲੜ ਰਹੇ ਹਨ ਤੇ ਇਨ੍ਹਾਂ ਪਿੱਛੇ ਕਤਲ ਹੋ ਰਹੇ ਹਨ। ਇਹ ਗਾਇਕ ਤਾਂ ਆਪਣੀ ਰੋਟੀ ਕਮਾ ਰਹੇ ਹਨ ਤੇ ਨੌਜਵਾਨ ਇਨ੍ਹਾਂ ਪਿੱਛੇ ਲੱਗ ਕੇ ਆਪਣਾ ਭਵਿੱਖ ਖ਼ਰਾਬ ਨਾ ਕਰਨ। ਰਾਣਾ ਨੇ ਇਨ੍ਹਾਂ ਗਾਇਕਾਂ ਦੇ ਕੱਟੜ ਹਮਾਇਤੀਆਂ ਨੂੰ ਨਸੀਹਤ ਦਿੱਤੀ ਕਿ ਜੇ ਜ਼ਿਆਦਾ ਹੀ ਖ਼ੂਨ ਖੌਲਦਾ ਹੈ ਤਾਂ ਧਰਮ ਪਿੱਛੇ ਲੜੋ ਤੇ ਫ਼ੌਜ ‘ਚ ਭਰਤੀ ਹੋ ਜਾਓ ਨਾ ਕਿ ਇਨ੍ਹਾਂ ਗਾਇਕਾਂ ਪਿੱਛੇ ਆਪਣੀ ਜਾਨ ਗਵਾਓ।

ਜ਼ਿਕਰਯੋਗ ਹੈ ਕਿ ਯਾਦੀ ਰਾਣਾ ਨੇ ਆਪਣੀ ਫੇਸਬੁੱਕ ਆਈਡੀ ‘ਤੇ ਹਥਿਆਰ ਨਾਲ ਆਪਣੀ ਤਸਵੀਰ ਅਪਲੋਡ ਕੀਤੀ ਹੈ ਤੇ ਉਸ ਨੇ ਆਪਣੀ ਬਾਂਹ ‘ਤੇ ਏਕੇ 47 ਦਾ ਟੈਟੂ ਵੀ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਇਕ ਤਸਵੀਰ ‘ਚ ਉਸ ਨੂੰ ਰੋਪੜ ਪੁਲਿਸ ਗਿ੍ਫ਼ਤਾਰ ਕਰ ਕੇ ਲਿਜਾਂਦੀ ਦਿਸ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ | news source: punjabijagran
The post ਗਾਇਕ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਨੂੰ ਇਸ ਬੰਦੇ ਨੇ ਦਿੱਤੀ ਵੱਡੀ ਧਮਕੀ-ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅਤੇ ਬੱਬੂ ਮਾਨ ਸਬੰਧੀ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਸਾਥੀ ਯਾਦੀ …
The post ਗਾਇਕ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਨੂੰ ਇਸ ਬੰਦੇ ਨੇ ਦਿੱਤੀ ਵੱਡੀ ਧਮਕੀ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News