ਦੋਸਤੋ ਗਰਮੀ ਦਾ ਸੀਜ਼ਨ ਲਗਭਗ ਸ਼ੁਰੂ ਹੋ ਚੁੱਕਿਆ ਹੈ ਅਤੇ ਗਰਮੀ ਵਿੱਚ ਅਸੀਂ ਘਰ ਅਤੇ ਗੱਡੀਆਂ ਵਿੱਚ ਸੀ AC ਦੀ ਵਰਤੋਂ ਕਰਦੇ ਹਾਂ। ਦਿਨ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਲਗਭਗ ਹਰ ਕਾਰ ਵਿੱਚ AC ਚੱਲ ਚੁੱਕੇ ਹਨ। ਗਰਮੀਆਂ ਵਿੱਚ AC ਚਲਾਉਣ ਕਾਰਨ ਕਾਰ ਦੀ ਐਵਰੇਜ ਕਾਫੀ ਜਿਆਦਾ ਘਰ ਜਾਂਦੀ ਹੈ।
ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਗਰਮੀਆਂ ਵਿੱਚ ਕਾਰ ਦੀ ਜਿਆਦਾ ਐਵਰੇਜ ਲੈ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਜੇਕਰ ਗਰਮੀ ਦਾ ਸੀਜ਼ਨ ਸ਼ੁਰੂ ਹੋਣ ‘ਤੇ ਤੁਹਾਡੀ ਕਾਰ ਦਾ AC ਸਹੀ ਤਰਾਂ ਨਹੀਂ ਚੱਲ ਰਿਹਾ ਅਤੇ ਪੂਰੀ ਕੂਲਿੰਗ ਨਹੀਂ ਦੇ ਰਿਹਾ ਤਾਂ ਤੁਹਾਨੂੰ ਗਰਮੀ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਕਾਰ ਦੇ AC ਦੀ ਫੁੱਲ ਸਰਵਿਸ ਕਰਵਾ ਲੈਣੀ ਚਾਹੀਦੀ ਹੈ।
ਧਿਆਨ ਰਹੇ ਕਿ ਸਰਵਿਸ ਕਰਵਾਉਣ ਸਮੇਂ ਕਾਰ ਦੇ AC ਦਾ ਅੰਦਰਲਾ ਕੋਇਲ ਬਾਹਰ ਕੱਢ ਕੇ ਉਸਦੀ ਚੰਗੀ ਤਰਾਂ ਸਰਵਿਸ ਕਰਵਾਓ। ਜਿਆਦਾਤਰ ਮਕੈਨਿਕ ਜਲਦੀ ਦੇ ਚੱਕਰ ਵਿੱਚ ਕਾਰ ਦੇ AC ਦੀ ਪੂਰੀ ਚੰਗੀ ਤਰਾਂ ਸਰਵਿਸ ਨਹੀਂ ਕਰਦੇ ਜਿਸ ਕਾਰਨ AC ਕੂਲਿੰਗ ਵੀ ਪੂਰੀ ਨਹੀਂ ਦਿੰਦਾ ਅਤੇ ਕਾਰ ਦੀ ਐਵਰੇਜ ਵੀ ਬਹੁਤ ਜਿਆਦਾ ਘਟ ਜਾਂਦੀ ਹੈ।
ਇਸ ਲਈ ਕੋਲ ਖੜਕੇ ਧਿਆਨ ਜਰੂਰ ਦਿਓ ਕਿ ਮਕੈਨਿਕ ਕਿਸ ਤਰੀਕੇ ਨਾਲ ਕਾਰ ac ਦੀ ਸਰਵਿਸ ਕਰ ਰਿਹਾ ਹੈ ਅਤੇ ਜੇਕਰ ਉਹ ਠੀਕ ਤਰਾਂ ਸਰਵਿਸ ਨਹੀਂ ਕਰ ਰਿਹਾ ਤਾਂ ਤੁਹਾਨੂੰ ਉਸ ਸਰਵਿਸ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ ਸਗੋਂ ਤੁਹਾਡਾ ਵਾਰ ਵਾਰ ਖਰਚਾ ਹੋਵੇਗਾ। ਕਾਰ ਨੇ ਬਾਹਰ ਮਿੱਟੀ ਦੇ ਵਿੱਚ ਚੱਲਣਾ ਹੁੰਦਾ ਹੈ ਅਤੇ ਸਾਰੀ ਮਿੱਟੀ ਜਾਕੇ ਕਾਰ ਦੇ Ac ਦੀ ਕੂਲਿੰਗ ਕੋਇਲ ਦੇ ਉੱਤੇ ਜੰਮ ਜਾਂਦੀ ਹੈ।
ਯਾਨੀ ਕਿ ਕੂਲਿੰਗ ਕੋਇਲ ਦੀ ਚੰਗੀ ਤਰਾਂ ਸਰਵਿਸ ਕਰਵਾਉਣਾ ਸਭਤੋਂ ਜਰੂਰੀ ਹੈ ਅਤੇ ਇਸ ਨਾਲ Ac ਦੀ ਕੂਲਿੰਗ ਵੀ ਵਧੇਗੀ ਅਤੇ ਕਾਰ ਦੀ ਐਵਰੇਜ ਵੀ ਬਹੁਤ ਵਧੀਆ ਬਣੀ ਰਹੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਦੋਸਤੋ ਗਰਮੀ ਦਾ ਸੀਜ਼ਨ ਲਗਭਗ ਸ਼ੁਰੂ ਹੋ ਚੁੱਕਿਆ ਹੈ ਅਤੇ ਗਰਮੀ ਵਿੱਚ ਅਸੀਂ ਘਰ ਅਤੇ ਗੱਡੀਆਂ ਵਿੱਚ ਸੀ AC ਦੀ ਵਰਤੋਂ ਕਰਦੇ ਹਾਂ। ਦਿਨ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ …