ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰ ਕੇ ਵਿਭਾਗਾਂ ਨੇ ਨਿੱਜੀਕਰਨ ਕਰਨ ਤੋਂ ਸਰਕਾਰ ਨੂੰ ਰੋਕਣ ਲਈ ਤੇ ਕਿਸਾਨਾਂ ਦੇ ਸਮਰੱਥਨ ‘ਚ 25 ਸਤੰਬਰ ਨੂੰ ਪਨਬੱਸ ਬੰਦ ਦਾ ਫੈਸਲਾ ਲਿਆ ਗਿਆ।

ਜਿਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਕਿਸਾਨਾਂ ਤੇ ਨੌਜਵਾਨ ਨੂੰ ਕੇਂਦਰ ਸਰਕਾਰ ਪੰਜਾਬ ਸਰਕਾਰ ਵੱਲੋਂ ਰਲਕੇ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਖੋਹਣ ਦੀ ਪ੍ਰਕਿਰਿਆ ਤਹਿਤ ਸਾਰੇ ਵਿਭਾਗਾਂ ਦੀਆਂ ਅਸਾਮੀਆਂ ਖਤਮ ਕਰਨ ਨਿੱਜੀਕਰਨ ਕਰਨ ਦੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਹੁਣ ਪੰਜਾਬ ਰੋਡਵੇਜ਼ ਪਨਬਸ ਨੂੰ ਪੀਆਰਟੀਸੀ ‘ਚ ਰਲੇਵੇਂ ਦੀ ਨੀਤੀ ਘੜੀ ਜਾ ਰਹੀ ਹੈ ਤੇ ਪੰਜਾਬ ਅੰਦਰ ਤੇ ਬਾਹਰੀ ਰਾਜਾਂ ਨੂੰ ਟਰਾਂਸਪੋਰਟ ਮਾਫੀਆ ਨੂੰ ਖੁੱਲ੍ਹੇਆਮ ਚਲਾਈਆਂ ਜਾ ਰਿਹਾ ਹੈ।

ਰੋਡਵੇਜ਼ ਪਨਬੱਸ ਵਰਗੇ ਲੋਕ ਸਹੂਲਤਾਂ ਵਾਲੇ ਅਦਾਰੇ ਨੂੰ ਬੰਦ ਕਰਨ ਲਈ ਸਰਕਾਰ ਪੱਬਾਂ ਭਾਰ ਹੋਈ ਹੈ। ਇਨ੍ਹਾਂ ਸਾਰੇ ਵਿਭਾਗਾਂ ‘ਚ ਪੰਜਾਬ ਦੇ ਨੌਜਵਾਨ ਕੰਮ ਕਰਦੇ ਹਨ ਜਿਨ੍ਹਾਂ ਤੋਂ ਸਰਕਾਰ ਰੁਜ਼ਗਾਰ ਖੋਹ ਕੇ ਬੇਰੁਜ਼ਗਾਰ ਕਰ ਰਹੀ ਹੈ ਜਦੋਂ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸ ਚੁੱਕੇ ਹਨ।

ਇਸ ਲਈ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੱਕੇ ਕਰਨ ਦੀ ਮੰਗ ‘ਤੇ ਪੰਜਾਬ ਰੋਡਵੇਜ਼ ਵਿਭਾਗ ਨੂੰ ਪੀਆਰਟੀਸੀ ਵਿੱਚ ਮਰਜ਼ ਨਾ ਕੀਤਾ ਜਾਵੇ ਦੀ ਮੰਗ ਅਤੇ ਕਿਸਾਨਾਂ ਖ਼ਿਲਾਫ਼ ਲਿਆਂਦੇ ਖੇਤੀ ਆਡੀਨੈਂਸ,ਬਿਜਲੀ ਬਿੱਲ ਦੇ ਵਿਰੁੱਧ ਮਿਤੀ 25 ਸਤੰਬਰ ਨੂੰ ਪਨਬੱਸ ਦਾ ਚੱਕਾ ਜਾਮ ਕਰਕੇ ਕਿਸਾਨਾਂ ਦੇ ਧਰਨਿਆਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਜੇਕਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਤੋਂ ਵਾਪਿਸ ਨਾ ਮੁੜੀ ਤਾਂ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਅਣਮਿੱਥੇ ਸਮੇਂ ਲਈ ਬੰਦ ਕਰਨ ਲਈ ਮਜ਼ਬੂਰ ਹੋਵੇਗੀ। news source: punjabijagran
The post ਖੇਤੀ ਬਿੱਲਾਂ ਦੇ ਵਿਰੋਧ ਕਾਰਨ ਹੁਣੇ ਹੁਣੇ 25 ਤਰੀਕ ਨੂੰ ਪੰਜਾਬ ਚ’ ਬੱਸਾਂ ਚੱਲਣ ਬਾਰੇ ਹੋ ਗਿਆ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.
ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰ ਕੇ ਵਿਭਾਗਾਂ ਨੇ ਨਿੱਜੀਕਰਨ ਕਰਨ ਤੋਂ ਸਰਕਾਰ ਨੂੰ ਰੋਕਣ ਲਈ ਤੇ ਕਿਸਾਨਾਂ ਦੇ ਸਮਰੱਥਨ ‘ਚ 25 …
The post ਖੇਤੀ ਬਿੱਲਾਂ ਦੇ ਵਿਰੋਧ ਕਾਰਨ ਹੁਣੇ ਹੁਣੇ 25 ਤਰੀਕ ਨੂੰ ਪੰਜਾਬ ਚ’ ਬੱਸਾਂ ਚੱਲਣ ਬਾਰੇ ਹੋ ਗਿਆ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News