ਦੇਸ਼ ਭਰ ਵਿੱਚ ਪਾਲਤੂ ਕੁੱਤਿਆਂ ਵੱਲੋਂ ਹਮਲਾ ਕਰਨ ਦੀਆਂ ਘਟਨਾਵਾ ਨਿੱਤ ਦਿਨ ਵਧਦੀਆਂ ਜਾ ਰਹੀ ਹਨ। ਪਹਿਲਾਂ ਗਾਜ਼ੀਆਬਾਦ ਵਿੱਚ ਸੁਸਾਇਟੀ ਦੀ ਲਿਫਟ ਵਿੱਚ ਕੁੱਤੇ ਨੇ ਨਾਬਾਲਗ ਉਤੇ ਹਮਲਾ ਕਰ ਦਿੱਤਾ ਸੀ।
ਅਗਲੇ ਦਿਨ ਨੋਇਡਾ ਤੋਂ ਵੀਡੀਓ ਸਾਹਮਣੇ ਆਈ, ਜਿਸ ਵਿੱਚ ਕੁੱਤੇ ਨੇ ਮਾਲਕ ਦੇ ਸਾਹਮਣੇ ਲਿਫਟ ਵਿੱਚ ਮੌਜੂਦ ਸਖਸ਼ ਉਤੇ ਹਮਲਾ ਕਰ ਦਿੱਤਾ। ਇੱਕ ਵਾਰ ਫੇਰ ਦਿਲ ਦਹਿਲਾਉਣ ਵਾਲਾ ਤਾਜ਼ਾ ਮਾਮਲਾ ਗਾਜ਼ੀਆਬਾਦ ਤੋਂ ਸਾਹਮਣੇ ਆਇਆ ਹੈ। ਇੱਥੇ ਪਾਰਕ ਵਿੱਚ ਖੇਡ ਰਹੇ 10 ਸਾਲਾ ਬੱਚੇ ਉਤੇ ਪਿੱਟਬੁਲ ਨੇ ਹਮਲਾ ਕਰ ਦਿੱਤਾ। ਇਸ ਵੇਲੇ ਬੱਚਾ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਜਾਣਕਾਰੀ ਅਨੁਸਾਰ ਪਾਰਕ ‘ਚ ਖੇਡ ਰਹੇ ਮਾਸੂਮ ‘ਤੇ ਪਿਟਬੁੱਲ ਨੇ ਅਚਾਨਕ ਹਮਲਾ ਕਰਕੇ ਉਸ ਦਾ ਮੂੰਹ ਫੜ੍ਹ ਲਿਆ। ਕੁੱਤੇ ਨੇ ਮਾਸੂਮ ਦੀ ਗਰਦਨ ਨੂੰ ਵੱਢ ਦਿੱਤਾ। ਕਿਸੇ ਤਰ੍ਹਾਂ ਬੱਚੇ ਨੂੰ ਕੁੱਤੇ ਦੇ ਚੁੰਗਲ ਤੋਂ ਛੁਡਾ ਕੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਗਰਦਨ ਅਤੇ ਮੂੰਹ ਨੂੰ ਬਚਾਉਣ ਲਈ ਚਿਹਰੇ ‘ਤੇ 150 ਟਾਂਕੇ ਲਾਏ।
ਜਾਣਕਾਰੀ ਮੁਤਾਬਕ ਇਹ ਘਟਨਾ ਗਾਜ਼ੀਆਬਾਦ ਦੇ ਬਾਪੂਧਾਮ ਇਲਾਕੇ ਦੇ ਸੰਜੇ ਨਗਰ ਦੀ ਹੈ ਅਤੇ ਪਿਟਬੁੱਲ ਦੇ ਹਮਲੇ ਤੋਂ ਬਾਅਦ ਪਰਿਵਾਰ ਨੇ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕੁੱਤੇ ਦੇ ਮਾਲਕ ਦਾ ਨਾਂ ਲਲਿਤ ਤਿਆਗੀ ਹੈ ਅਤੇ ਉਹ ਵੀ ਸੰਜੇ ਨਗਰ ਇਲਾਕੇ ‘ਚ ਰਹਿੰਦਾ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਦੇਸ਼ ਭਰ ਵਿੱਚ ਪਾਲਤੂ ਕੁੱਤਿਆਂ ਵੱਲੋਂ ਹਮਲਾ ਕਰਨ ਦੀਆਂ ਘਟਨਾਵਾ ਨਿੱਤ ਦਿਨ ਵਧਦੀਆਂ ਜਾ ਰਹੀ ਹਨ। ਪਹਿਲਾਂ ਗਾਜ਼ੀਆਬਾਦ ਵਿੱਚ ਸੁਸਾਇਟੀ ਦੀ ਲਿਫਟ ਵਿੱਚ ਕੁੱਤੇ ਨੇ ਨਾਬਾਲਗ ਉਤੇ ਹਮਲਾ ਕਰ ਦਿੱਤਾ …