ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਜੈਨਰਿਕ ਦਵਾਈ ਪੰਜ ਸੂਬਿਆਂ ਨੂੰ ਭੇਜ ਦਿੱਤੀ ਗਈ ਹੈ। ਹੈਦਰਾਬਾਦ ਸਥਿਤ ਕੰਪਨੀ ਹੇਟਰੋ ਨੇ ਰੈਮਡੇਸਿਵੀਰ ਦਾ ਜੈਨਰਿਕ ਵਰਜਨ ਕੋਵਿਫੋਰ ਦੇ ਨਾਮ ਤੋਂ ਬਣਾਇਆ ਹੈ। ਕੰਪਨੀ ਨੇ 20,000 ਵਾਇਲਾਂ (ਇੰਜੈਕਸ਼ਨਾਂ) ਦੀ ਪਹਿਲੀ ਖੇਪ ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਸੂਬਿਆਂ ‘ਚ ਭੇਜੀ ਹੈ, ਜੋ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ, ਜਿੱਥੇ ਇਹ ਕੰਪਨੀ ਹੈ, ਉੱਥੇ ਵੀ ਦਵਾਈ ਦੀ ਪਹਿਲੀ ਖੇਪ ਦਿੱਤੀ ਜਾਵੇਗੀ। ਹੇਟਰੋ ਮੁਤਾਬਕ ਕੋਵਿਫੋਰ ਦਾ 100 ਮਿਲੀਗ੍ਰਾਮ ਦਾ ਵਾਇਲ 5,400 ਰੁਪਏ ‘ਚ ਮਿਲੇਗਾ। ਕੰਪਨੀ ਨੇ ਅਗਲੇ ਤਿੰਨ-ਚਾਰ ਹਫਤਿਆਂ ‘ਚ 1 ਲੱਖ ਵਾਇਲ ਤਿਆਰ ਕਰਣ ਦਾ ਟਾਰਗੇਟ ਸੈਟ ਕੀਤਾ ਹੈ।
ਅਜੇ ਇਹ ਟੀਕਾ ਹੈਦਰਾਬਾਦ ‘ਚ ਕੰਪਨੀ ਦੀ ਫਾਰਮਿਉਲੇਸ਼ਨ ਫੈਸਿਲਿਟੀ ‘ਚ ਬਣ ਰਿਹਾ ਹੈ। ਦਵਾਈ ਦਾ ਐਕਟਿਵ ਫਾਰਮਾਸਿਊਟਿਕਲ ਇੰਗ੍ਰੀਡਿਐਂਟ ਵਿਸ਼ਾਖਾਪਟਨਮ ਦੀ ਯੂਨਿਟ ‘ਚ ਬਣਾਇਆ ਜਾ ਰਿਹਾ ਹੈ। ਦਵਾਈ ਦੀ ਅਗਲੀ ਖੇਪ ਭੋਪਾਲ, ਇੰਦੌਰ, ਕੋਲਕਾਤਾ, ਪਟਨਾ, ਲਖਨਊ, ਰਾਂਚੀ, ਭੁਵਨੇਸ਼ਵਰ, ਕੋਚੀ, ਵਿਜੇਵਾੜਾ, ਗੋਵਾ ਅਤੇ ਤ੍ਰਿਵੇਂਦਰਮ ਭੇਜੀ ਜਾਵੇਗੀ। ਫਿਲਹਾਲ ਇਹ ਦਵਾਈ ਸਿਰਫ ਹਸਪਤਾਲਾਂ ਅਤੇ ਸਰਕਾਰ ਦੇ ਜ਼ਰੀਏ ਮਿਲ ਰਹੀ ਹੈ, ਮੈਡੀਕਲ ਸਟੋਰਾਂ ‘ਤੇ ਨਹੀਂ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
The post ਖੁਸਖਬਰੀ- ਇਹਨਾਂ 5 ਸੂਬਿਆਂ ਨੂੰ ਭੇਜੀ ਗਈ ਕਰੋਨਾ ਟੀਕੇ ਦੀ ਪਹਿਲੀ ਖੇਪ-ਇੰਨੀ ਰੱਖੀ ਗਈ ਹੈ ਕੀਮਤ appeared first on Sanjhi Sath.
ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਜੈਨਰਿਕ ਦਵਾਈ ਪੰਜ ਸੂਬਿਆਂ ਨੂੰ ਭੇਜ ਦਿੱਤੀ ਗਈ ਹੈ। ਹੈਦਰਾਬਾਦ ਸਥਿਤ ਕੰਪਨੀ ਹੇਟਰੋ ਨੇ ਰੈਮਡੇਸਿਵੀਰ ਦਾ ਜੈਨਰਿਕ ਵਰਜਨ ਕੋਵਿਫੋਰ ਦੇ ਨਾਮ ਤੋਂ ਬਣਾਇਆ ਹੈ। …
The post ਖੁਸਖਬਰੀ- ਇਹਨਾਂ 5 ਸੂਬਿਆਂ ਨੂੰ ਭੇਜੀ ਗਈ ਕਰੋਨਾ ਟੀਕੇ ਦੀ ਪਹਿਲੀ ਖੇਪ-ਇੰਨੀ ਰੱਖੀ ਗਈ ਹੈ ਕੀਮਤ appeared first on Sanjhi Sath.