ਚਾਲੂ ਵਿੱਤੀ ਵਰ੍ਹੇ ’ਚ ਹੁਣ ਤੱਕ ਆਮਦਨ ਟੈਕਸ ਵਿਭਾਗ ਨੇ 40 ਲੱਖ ਤੋਂ ਵੱਧ ਕਰ ਦਾਤਿਆਂ ਨੂੰ 1.36 ਲੱਖ ਕਰੋੜ ਰੁਪਏ ਦਾ ਰੀਫ਼ੰਡ ਜਾਰੀ ਕਰ ਦਿੱਤਾ ਹੈ। ਇਸ ਵਿੱਚ 35,750 ਕਰੋੜ ਰੁਪਏ ਦਾ ਪਰਸਨਲ ਇਨਕਮ ਟੈਕਸ ਤੇ ਲਗਪਗ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰਪੋਰੇਟ ਟੈਕਸ ਰੀਫ਼ੰਡ ਸ਼ਾਮਲ ਹੈ। ਆਮਦਨ ਟੈਕਸ ਵਿਭਾਗ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਇਹ ਜਾਣਕਾਰੀ ਦਿੱਤੀ ਹੈ।

ਆਮਦਨ ਟੈਕਸ ਰਿਟਰਨ ਉਨ੍ਹਾਂ ਹੀ ਕਰ ਦਾਤਿਆਂ ਲਈ ਜਾਰੀ ਹੁੰਦੀ ਹੈ, ਜਿਨ੍ਹਾਂ ਨੇ ITR ਦਾਖ਼ਲ ਕਰ ਦਿੱਤੀ ਹੈ। ਆਮਦਨ ਟੈਕਸ ਵਿਭਾਗ ਤੁਹਾਡੇ ਟੈਕਸ ਦੀ ਜਾਂਚ ਕਰਦਾ ਹੈ, ਉਸ ਤੋਂ ਬਾਅਦ ਜੇ ਇਸ ਉੱਤੇ ਕੋਈ ਰੀਫ਼ੰਡ ਬਣਦਾ ਹੈ, ਤਾਂ ਉਹ ਤੁਹਾਨੂੰ ਰੀਫ਼ੰਡ ਕਰਦਾ ਹੈ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਆਈਟੀਆਰ ਫ਼ਾਈਲ ਕਰਨ ਤੋਂ ਬਾਅਦ ਤੁਸੀਂ ਇਸ ਬਾਰੇ ਕਿਵੇਂ ਪਤਾ ਲਾ ਸਕਦੇ ਹੋ ਕਿ ਤੁਹਾਨੂੰ ਰੀਫ਼ੰਡ ਮਿਲਿਆ ਹੈ ਜਾਂ ਨਹੀਂ।

ਪਹਿਲਾਂ ਆਮਦਨ ਟੈਕਸ ਈ-ਫ਼ਾਈਲਿੰਗ ਵੈੱਬਸਾਈਟ ਉੱਤੇ ਜਾਓ। ਇੱਥੇ ਆਪਣਾ ਪੋਰਟਲ ਲੌਗ-ਇਨ ਕਰੋ। ਇੱਥੇ ਤੁਹਾਨੂੰ ਆਪਣਾ ਪੈਨ, ਈ-ਫ਼ਾਈਲਿੰਗ ਪਾਸਵਰਡ ਤੇ ਕੈਪਚਾ ਭਰਨਾ ਹੋਵੇਗਾ।

ਤੁਹਾਡਾ ਪੋਰਟਲ ਪ੍ਰੋਫ਼ਾਈਲ ਖੁੱਲ੍ਹਣ ’ਤੇ ਤੁਹਾਨੁੰ VIEW RETURNS/FORMS ਉੱਤੇ ਕਲਿੱਕ ਕਰੋ।
ਫਿਰ ਡ੍ਰੌਪ-ਡਾਊਨ ਮੇਨਯੂ ’ਚੋਂ INCOME TAX RETURNS ਉੱਤੇ ਕਲਿੱਕ ਕਰ ਕੇ ਸਬਮਿਟ ਕਰੋ। ਹਾਈਪਰਲਿੰਕ ਐਕਨੌਲੇਜਮੈਂਟ ਨੰਬਰ ਉੱਤੇ ਕਲਿੱਕ ਕਰਨ ਨਾਲ ਇੱਕ ਨਵੀਂ ਸਕ੍ਰੀਨ ਖੁੱਲ੍ਹੇਗੀ।
ਫਿਰ ਤੁਹਾਨੂੰ ਫ਼ਾਈਲਿੰਗ ਦੀ ਟਾਈਮਲਾਈਨ, ਪ੍ਰੋਸੈਸਿੰਗ ਟੈਕਸ ਰਿਟਰਨ ਬਾਰੇ ਜਾਣਕਾਰੀ ਮਿਲੇਗੀ। ਇਸ ਵਿੱਚ ਫ਼ਾਈਲਿੰਗ ਦੀ ਤਰੀਕ, ਰਿਟਰਨ ਵੈਰੀਫ਼ਾਈ ਕਰਨ ਦੀ ਤਰੀਕ, ਪ੍ਰੋਸੈਸਿੰਗ ਦੇ ਪੂਰਾ ਹੋਣ ਦੀ ਤਰੀਕ, ਰੀਫ਼ੰਡ ਜਾਰੀ ਕਰਨ ਦੀ ਤਰੀਕ ਤੇ ਪੇਮੈਂਟ ਰੀਫ਼ੰਡ ਬਾਰੇ ਜਾਣਕਾਰੀ ਹੋਵੇਗੀ।
ਜੇ ਤੁਹਾਡਾ ਟੈਕਸ ਰੀਫ਼ਡ ਫ਼ੇਲ੍ਹ ਹੋ ਜਾਂਦਾ ਹੈ, ਤਾਂ ਇਸ ਸਕ੍ਰੀਨ ਉੱਤੇ ਤੁਹਾਨੂੰ ਉਹ ਕਾਰਣ ਦੱਸਿਆ ਜਾਵੇਗਾ ਕਿ ਕਿਉਂ ਤੁਹਾਡੇ ਵੱਲੋਂ ਫ਼ਾਈਲ ਕੀਤੀ ਗਈ ਰਿਟਰਨ ਫ਼ੇਲ੍ਹ ਹੋਈ ਹੈ। news source: abpsanjha
The post ਖੁਸ਼ਖ਼ਬਰੀ: 40 ਲੱਖ ਲੋਕਾਂ ਦੇ ਖਾਤਿਆਂ ਵਿਚ ਆਏ ਕਰੋੜਾਂ ਰੁਪਏ,ਜਲਦ ਤੋਂ ਜਲਦ ਇੰਝ ਕਰੋ ਚੈੱਕ-ਦੇਖੋ ਪੂਰੀ ਖ਼ਬਰ appeared first on Sanjhi Sath.
ਚਾਲੂ ਵਿੱਤੀ ਵਰ੍ਹੇ ’ਚ ਹੁਣ ਤੱਕ ਆਮਦਨ ਟੈਕਸ ਵਿਭਾਗ ਨੇ 40 ਲੱਖ ਤੋਂ ਵੱਧ ਕਰ ਦਾਤਿਆਂ ਨੂੰ 1.36 ਲੱਖ ਕਰੋੜ ਰੁਪਏ ਦਾ ਰੀਫ਼ੰਡ ਜਾਰੀ ਕਰ ਦਿੱਤਾ ਹੈ। ਇਸ ਵਿੱਚ 35,750 …
The post ਖੁਸ਼ਖ਼ਬਰੀ: 40 ਲੱਖ ਲੋਕਾਂ ਦੇ ਖਾਤਿਆਂ ਵਿਚ ਆਏ ਕਰੋੜਾਂ ਰੁਪਏ,ਜਲਦ ਤੋਂ ਜਲਦ ਇੰਝ ਕਰੋ ਚੈੱਕ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News