Breaking News
Home / Punjab / ਖੁਸ਼ਖ਼ਬਰੀ – ਹੁਣੇ ਹੁਣੇ ਕੇਂਦਰ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿੱਤੀ ਵੱਡੀ ਰਿਆਇਤ-ਦੇਖੋ ਪੂਰੀ ਖ਼ਬਰ

ਖੁਸ਼ਖ਼ਬਰੀ – ਹੁਣੇ ਹੁਣੇ ਕੇਂਦਰ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿੱਤੀ ਵੱਡੀ ਰਿਆਇਤ-ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਨੇ ਪੈਨਸ਼ਨਰਾਂ ਨੂੰ ਵੱਡੀ ਰਿਆਇਤ ਦੇਣ ਦਾ ਐਲਾਨ ਕੀਤਾ ਹੈ। COVID-19 ਮਹਾਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਪਰਿਵਾਰ ਪੈਨਸ਼ਨ ਦੇ ਨਿਯਮ ਨੂੰ ਹੋਰ ਜ਼ਿਆਦਾ ਆਸਾਨ ਬਣਾ ਦਿੱਤਾ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਮੁਤਾਬਿਕ ਜੇ ਕਿਸੇ ਪਰਿਵਾਰ ‘ਚ Family Pension ਦਾ ਕਲੇਮ ਆਉਂਦਾ ਹੈ ਤਾਂ

Death Certificate ਦੇਖ ਕੇ ਪੀੜਤ ਪਰਿਵਾਰ ਦੇ ਯੋਗ ਮੈਂਬਰ ਨੂੰ ਤਤਕਾਲ ਪੈਨਸ਼ਨ ਜਾਰੀ ਕਰ ਦਿੱਤੀ ਜਾਵੇਗੀ ਤੇ ਫਿਲਹਾਲ ਉਸ ਦੀ ਪੈਨਸ਼ਨ ਨੂੰ ਕਾਗਜਤਾਂ ਦੇ ਫਰਜ਼ ਦੇ ਚੱਲਦਿਆਂ ਰੋਕਿਆ ਨਹੀਂ ਜਾਵੇਗਾ। ਉਸ ਦੇ ਪਰਿਵਾਰ ਨਾਲ ਸਬੰਧਿਤ ਕਾਗਜ਼ੀ ਕਾਰਵਾਈ ਨੂੰ ਬਾਅਦ ‘ਚ ਪੂਰਾ ਕਰ ਲਿਆ ਜਾਵੇਗਾ ਤੇ ਉਸ ਦੇ ਕਾਰਨ ਕਿਸੇ ਪਰਿਵਾਰ ਦੀ ਪੈਨਸ਼ਨ ਨੂੰ ਰੋਕਿਆ ਨਹੀਂ ਜਾਵੇਗਾ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੇ ਪੈਨਸ਼ਨਰਾਂ ਦੀ ਮੌਤ ਕੋਵਿਡ ਜਾਂ Non Covid ਕਾਰਨ ਹੁੰਦੀ ਹੈ ਤਾਂ ਦੋਵਾਂ ਦੀ ਸਥਿਤੀ ‘ਚ ਪਰਿਵਾਰ ਦੇ ਮੈਂਬਰ ਨੂੰ Family Pension ਤਤਕਾਲ ਜਾਰੀ ਕਰ ਦਿੱਤੀ ਜਾਵੇਗੀ।

ਮੋਦੀ ਸਰਕਾਰ ਨੇ ਇਸ ਤੋਂ ਇਲਾਵਾ ਵੀ ਪੈਨਸ਼ਨਰਾਂ ਨੂੰ ਦਿੱਤੀ ਵੱਡੀ ਰਿਆਇਤ ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਕੁਝ ਅਜਿਹਾ ਐਲਾਨ ਕੀਤਾ ਹੈ ਇਸ ‘ਚ CCS (Pension) Rule 1972 ਦੇ Rule 80 (A) ਨੂੰ ਆਧਾਰ ਬਣਾਇਆ ਗਿਆ ਹੈ। ਇਸ ਤਹਿਤ ਜੇ ਕਿਸੇ ਸਰਕਾਰੀ ਮੁਲਾਜ਼ਮ ਦੀ ਸਰਵਿਸ ਦੌਰਾਨ ਮੌਤ ਹੋ ਜਾਂਦੀ ਹੈ ਤਾਂ Provisional Family Pension ਜਾਰੀ ਕਰ ਦਿੱਤੀ ਜਾਵੇਗੀ। ਅਜਿਹਾ Pay and Accounts Office ਨੂੰ ਕਾਗਜ਼ ਪਹੁੰਚਦਿਆਂ ਹੀ ਹੋ ਜਾਣਾ ਚਾਹੀਦਾ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਪ੍ਰੋਵੀਜ਼ਨਲ ਪੈਨਸ਼ਨ ਦੀ ਮਿਆਦ ਵੀ ਹੁਣ ਵਧਾ ਕੇ ਇਕ ਸਾਲ ਕਰ ਦਿੱਤੀ ਗਈ ਹੈ। ਜਿਸ ਤਰੀਕ ਨੂੰ ਸਰਕਾਰੀ ਮੁਲਾਜ਼ਮ ਰਿਟਾਇਰ ਹੋਵੇਗਾ। ਉਸ ਦਿਨ ਤੋਂ 1 ਸਾਲ ਤਕ Provisional Pension ਮਿਲਦੀ ਰਹੇਗੀ।

ਹਾਲਾਂਕਿ ਇਸ ਲਈ ਮੁਲਾਜ਼ਮ ਨੂੰ ਸਬੰਧਿਤ ਵਿਭਾਗ ਦੇ HoD ਦੀ ਮਨਜ਼ੂਰੀ ਲੈਣੀ ਹੋਵੇਗੀ। CCS (Pension), 1972 ਦੇ Rule 64 ਮੁਤਾਬਿਕ, Provisional Pension 6 ਮਹੀਨਿਆਂ ਲਈ ਹੀ ਦਿੱਤੀ ਜਾਂਦੀ ਹੈ, ਪਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਨੂੰ ਹੁਣ ਵਧਾ ਕੇ 1 ਸਾਲ ਕਰ ਦਿੱਤਾ ਗਿਆ ਹੈ।

 

ਕੇਂਦਰ ਸਰਕਾਰ ਨੇ ਪੈਨਸ਼ਨਰਾਂ ਨੂੰ ਵੱਡੀ ਰਿਆਇਤ ਦੇਣ ਦਾ ਐਲਾਨ ਕੀਤਾ ਹੈ। COVID-19 ਮਹਾਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਪਰਿਵਾਰ ਪੈਨਸ਼ਨ ਦੇ ਨਿਯਮ ਨੂੰ ਹੋਰ ਜ਼ਿਆਦਾ ਆਸਾਨ ਬਣਾ ਦਿੱਤਾ ਹੈ। …

Leave a Reply

Your email address will not be published. Required fields are marked *