ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਤੇ ਆਰਥਿਕ ਮਦਦ ਲਈ ਕਈ ਯੋਜਨਾਵਾਂ ਪੇਸ਼ ਕਰ ਰਹੀ ਹੈ। ਪੀਐੱਮ ਕਿਸਾਨ ਤਹਿਤ ਕਿਸਾਨਾਂ ਦੇ ਖਾਤੇ ‘ਚ ਸਾਲਾਨਾ 6000 ਰੁਪਏ ਪਾਏ ਜਾਂਦੇ ਹਨ। ਕਿਸਾਨਾਂ ਨੂੰ ਖੇਤੀ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਵੀ ਜ਼ਰੂਰਤ ਪੈਂਦੀ ਹੈ। ਅਜਿਹੇ ਵਿਚ ਕਿਸਾਨਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ ਟ੍ਰੈਕਟਰ ਖਰੀਦਣ ‘ਤੇ ਸਬਸਿਡੀ ਦੇ ਰਹੀ ਹੈ। ਇਹ ਸਬਸਿਡੀ ਪੀਐੱਮ ਕਿਸਾਨ ਟ੍ਰੈਕਟਰ ਯੋਜਨਾ (PM Kisan Tractor Yojana) ਤਹਿਤ ਦਿੱਤੀ ਜਾ ਰਹੀ ਹੈ।
ਕਿਸਾਨਾਂ ਦੀ ਮਦਦ ਲਈ ਸਰਕਾਰ ਦੀ ਯੋਜਨਾ – ਅਸਲ ਵਿਚ ਕਿਸਾਨਾਂ ਨੂੰ ਖੇਤੀ ਲਈ ਟ੍ਰੈਕਟਰ ਬੇਹੱਦ ਜ਼ਰੂਰੀ ਹੈ ਪਰ ਦੇਸ਼ ਵਿਚ ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ ਆਰਥਿਕ ਸਥਿਤੀ ਖਰਾਬ ਹੋਣ ਕਾਰਨ ਟ੍ਰੈਕਟਰ ਨਹੀਂ ਹਨ। ਅਜਿਹੇ ਮੁਸ਼ਕਲ ਹਾਲਾਤ ‘ਚ ਉਨ੍ਹਾਂ ਨੂੰ ਟ੍ਰੈਕਟਰ ਕਿਰਾਏ ‘ਤੇ ਲੈਣਾ ਪੈਂਦਾ ਹੈ ਜਾਂ ਬੈਲਾਂ ਦੀ ਵਰਤੋਂ ਕਰਦੇ ਹਨ।
ਅਜਿਹੇ ਵਿਚ ਸਰਕਾਰ ਕਿਸਾਨਾਂ ਦੀ ਮਦਦ ਲਈ ਇਹ ਯੋਜਨਾ ਲਿਆਈ ਹੈ। ਪੀਐੱਮ ਕਿਸਾਨ ਟ੍ਰੈਕਟਰ ਯੋਜਨਾ (PM Kisan Tractor Yojana Benefits) ਤਹਿਤ ਕਿਸਾਨਾਂ ਦੀ ਮਦਦ ਲਈ ਇਹ ਯੋਜਨਾ ਲਿਆਈ ਹੈ। ਪੀਐੱਮ ਕਿਸਾਨ ਟ੍ਰੈਕਟਰ ਯੋਜਨਾ (PM Kisan Tractor Yojana Benefits) ਤਹਿਤ ਕਿਸਾਨਾਂ ਨੂੰ ਅੱਧੇ ਭਾਅ ‘ਤੇ ਟ੍ਰੈਕਟਰ ਮੁਹੱਈਆ ਕਰਵਾਏਗੀ।
50 ਫ਼ੀਸਦ ਮਿਲੇਗੀ ਸਬਸਿਡੀ – ਕਿਸਾਨਾਂ ਨੂੰ ਟ੍ਰੈਕਟਰ ਖਰੀਦਣ ਲਈ ਕੇਂਦਰ ਸਰਕਾਰ ਸਬਸਿਡੀ (PM Kisan Tractor Yojana) ਮੁਹੱਈਆ ਕਰਵਾਉਂਦੀ ਹੈ। ਇਸ ਤਹਿਤ ਕਿਸਾਨ ਕਿਸੇ ਵੀ ਕੰਪਨੀ ਦਾ ਟ੍ਰੈਕਟਰ ਅੱਧੀ ਕੀਮਤ ‘ਤੇ ਖਰੀਦ ਸਕਦੇ ਹਨ। ਬਾਕੀ ਦਾ ਅੱਧਾ ਪੈਸਾ ਸਰਕਾਰ ਸਬਸਿਡੀ ਦੇ ਤੌਰ ‘ਤੇ ਦਿੰਦੀ ਹੈ। ਇਸ ਤੋਂ ਇਲਾਵਾ ਕਈ ਸੂਬਾ ਸਰਕਾਰਾਂ ਵੀ ਕਿਸਾਨਾਂ ਨੂੰ ਆਪੋ-ਆਪਣੇ ਪੱਧਰ ‘ਤੇ ਟ੍ਰੈਕਟਰਾਂ ‘ਤੇ 20 ਤੋਂ 50% ਤਕ ਸਬਸਿਡੀ ਮੁਹੱਈਆ ਕਰਵਾਉਂਦੀਆਂ ਹਨ।
ਇੰਝ ਲਓ ਲਾਭ – ਸਰਕਾਰ ਵੱਲੋਂ ਇਹ ਸਬਸਿਡੀ ਇਕ ਟ੍ਰੈਕਟਰ ਖਰੀਦਣ ‘ਤੇ ਹੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਵੀ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਜ਼ਰੂਰੀ ਦਸਤਾਵੇਜ਼ ਦੇ ਰੂਪ ‘ਚ ਕਿਸਾਨ ਕੋਲ ਆਧਾਰ ਕਾਰਡ, ਜ਼ਮੀਨ ਦੇ ਕਾਗਜ਼, ਬੈਂਕ ਦੀ ਡਿਟੇਲ, ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ। ਇਸ ਯੋਜਨਾ ਤਹਿਤ ਕਿਸਾਨ ਕਿਸੇ ਵੀ ਨਜ਼ਦੀਕੀ CSC ਸੈਂਟਰ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਤੇ ਆਰਥਿਕ ਮਦਦ ਲਈ ਕਈ ਯੋਜਨਾਵਾਂ ਪੇਸ਼ ਕਰ ਰਹੀ ਹੈ। ਪੀਐੱਮ ਕਿਸਾਨ ਤਹਿਤ ਕਿਸਾਨਾਂ ਦੇ ਖਾਤੇ ‘ਚ ਸਾਲਾਨਾ 6000 ਰੁਪਏ ਪਾਏ ਜਾਂਦੇ ਹਨ। …
Wosm News Punjab Latest News