ਵਿਦੇਸ਼ ਜਾਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ,ਕਈ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਨ੍ਹਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ। ਰੋਜ਼ੀ ਰੋਟੀ ਦੀ ਖਾਤਰ ਅਨੇਕਾਂ ਹੀ ਭਾਰਤੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਪਰ ਕਰੋਨਾ ਮਹਾਵਾਰੀ ਦੇ ਕਾਰਨ ਇਸ ਵਿੱਚ ਕਮੀ ਆਈ ਹੈ। ਸਭ ਪਾਸੇ ਤਾਲਾਬੰਦੀ ਹੋਣ ਕਾਰਨ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਸੀ।

ਜਿਸ ਕਾਰਨ ਲੋਕਾਂ ਦਾ ਦੂਸਰੇ ਮੁਲਕਾਂ ਚ ਜਾਣਾ ਮੁਸ਼ਕਿਲ ਹੋ ਗਿਆ ਸੀ। ਹੁਣ ਜਦੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਤਾਂ, ਸਭ ਦੇਸ਼ ਆਪਣੇ ਪੈਰਾਂ ਸਿਰ ਹੋਣ ਲਈ ਪੂਰੇ ਯਤਨ ਕਰ ਰਹੇ ਹਨ। ਹੁਣ 17 ਦੇਸ਼ਾਂ ਵੱਲੋਂ ਇਕ ਖੁਸ਼ਖਬਰੀ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਭਾਰਤੀ ਹੁਣ 17 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੂਰੀ ਨੇ ਦਸਿਆ ਕਿ ਭਾਰਤ ਸਰਕਾਰ ਵੰਦੇ ਭਾਰਤ ਮਿਸ਼ਨ ਤੋਂ ਇਲਾਵਾ ਹੁਣ ਦੂਜੇ ਦੇਸ਼ਾਂ ਨਾਲ ‘ਏਅਰ ਬੱਬਲ ‘ ਸਮਝੌਤਾ ਕਰ ਰਹੀ ਹੈ ।

ਜਿਸ ਨਾਲ ਭਾਰਤ ਦੇ ਲੋਕ ਇਨ੍ਹਾਂ 17 ਦੇਸ਼ਾਂ ਵਿਚ ਯਾਤਰਾ ਲਈ ਜਾ ਸਕਦੇ ਹਨ । ਇਨ੍ਹਾਂ ਦੇਸ਼ਾਂ ਦੇ ਲੋਕ ਵੀ ਭਾਰਤ ਆ ਸਕਦੇ ਹਨ।ਏਅਰ ਬੱਬਲ ਨਾਲ ਇੱਕ ਅਸਥਾਈ ਸਮਝੌਤਾ ਹੈ ।ਜਿਸ ਦੇ ਤਹਿਤ ਵੱਖ ਵੱਖ ਦੇਸ਼ ਆਪਣੇ ਨਿਯਮਾਂ ਦੇ ਅਨੁਸਾਰ ਸੀਮਤ ਉਡਾਣਾਂ ਨੂੰ ਮਨਜੂਰੀ ਦਿੰਦੇ ਹਨ। ਹਾਲਾਕਿ ਇਸ ਸਮਝੌਤੇ ਤਹਿਤ ਵਿਸ਼ੇਸ ਕੌਮਾਂਤਰੀ ਉਡਾਣਾਂ ਮਈ ਮਹੀਨੇ ਤੋਂ ਵੰਦੇ ਭਾਰਤ ਮਿਸ਼ਨ ਅਤੇ ਜੁਲਾਈ ਤੋਂ ਚੁਣੇ ਹੋਏ ਦੇਸ਼ਾਂ ਨਾਲ ਦੁਵੱਲੇ’ ਏਅਰ ਬੱਬਲ ‘ਸਮਝੌਤੇ ਤਹਿਤ ਚੱਲ ਰਹੀਆਂ ਹਨ।

ਇਸ ਤੋਂ ਪਹਿਲਾ ਭਾਰਤ ਦਾ ਇਸ ਤਰ੍ਹਾਂ ਦਾ ਸਮਝੌਤਾ 16 ਦੇਸ਼ਾਂ ਅਫਗਾਨਿਸਤਾਨ, ਇਰਾਕ,ਜਾਪਾਨ, ਮਾਲਦੀਵ,ਬਹਿਰੀਨ, ਓਮਾਨ,ਕੈਨੇਡਾ, ਫਰਾਂਸ, ਜਰਮਨੀ, ਨਾਈਜੀਰੀਆ, ਕਤਰ, ਯੂ. ਏ. ਈ.,ਕੀਨੀਆ, ਯੂ .ਕੇ. ਅਮਰੀਕਾ, ਭੂਟਾਨ ਨਾਲ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਯੂਕਰੇਨ ਨਾਲ ਵੀ ਇੱਕ ਵੱਖਰਾ ਦੋ ਪੱਖੀ ਏਅਰ ਬੱਬਲ ਸਮਝੌਤਾ ਕਰ ਲਿਆ ਹੈ।

ਜਿਸ ਤਹਿਤ ਦੋਹਾਂ ਮੁਲਕਾਂ ਦਰਮਿਆਨ ਸੀਮਤ ਉਡਾਣਾਂ ਦੀ ਵਿਵਸਥਾ ਹੋਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਬੰਦੇ ਭਾਰਤ ਮਿਸ਼ਨ ਤੋਂ ਇਲਾਵਾ ਹੁਣ ਦੂਜੇ ਦੇਸ਼ਾਂ ਨਾਲ ਏਅਰ ਬੱਬਲ ਸਮਝੌਤਾ ਕਰ ਰਹੀ ਹੈ ਤੇ ਭਾਰਤ ਦੇ ਲੋਕ ਇਨ੍ਹਾਂ 17 ਦੇਸ਼ਾਂ ਦੀ ਯਾਤਰਾ ਕਰ ਸਕਣਗੇ।
The post ਖੁਸ਼ਖ਼ਬਰੀ:ਇਹਨਾਂ 17 ਦੇਸ਼ਾਂ ਨੇ ਦਿੱਤੀਆਂ ਵਾਲਿਆਂ ਲਈ ਖੋਲਤੇ ਦਰਵਾਜ਼ੇ-ਖਿੱਚਲੋ ਤਿਆਰੀਆਂ,ਦੇਖੋ ਪੂਰੀ ਖ਼ਬਰ appeared first on Sanjhi Sath.
ਵਿਦੇਸ਼ ਜਾਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ,ਕਈ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਨ੍ਹਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ। ਰੋਜ਼ੀ …
The post ਖੁਸ਼ਖ਼ਬਰੀ:ਇਹਨਾਂ 17 ਦੇਸ਼ਾਂ ਨੇ ਦਿੱਤੀਆਂ ਵਾਲਿਆਂ ਲਈ ਖੋਲਤੇ ਦਰਵਾਜ਼ੇ-ਖਿੱਚਲੋ ਤਿਆਰੀਆਂ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News