ਸਿੱਖ ਸੰਗਤਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। 18 ਨਵੰਬਰ ਤੋਂ ‘ਕਰਤਾਰਪੁਰ ਸਾਹਿਬ ਲਾਂਘਾ’ ਖੁੱਲ੍ਹਣ ਜਾ ਰਿਹਾ ਹੈ। ਰੇਜਿਸਟ੍ਰੇਸ਼ਨ ਕੱਲ੍ਹ 11 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ।ਦੱਸ ਦੇਈਏ ਕਿ ਕੋਰੋਨਾ ਸੰਕਟ ਕਾਰਨ ਕਰਤਾਰਪੁਰ ਲਾਂਘੇ ਨੂੰ ਮਾਰਚ 2020 ਤੋਂ ਬੰਦ ਕੀਤਾ ਗਿਆ ਸੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਤੇ ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਪਹਿਲੇ ਜੱਥੇ ਦੇ ਵਿੱਚ 250 ਸ਼ਰਧਾਲੂਆਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਹ ਜਾਣਕਾਰੀ ਪੰਜਾਬ BJP ਦੇ ਆਗੂ ਹਰਜੀਤ ਗਰੇਵਾਲ ਦੇ ਵੱਲੋਂ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ।
ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਪੰਜਾਬ ਭਾਜਪਾ ਦੇ ਇੱਕ ਵਫਦ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ।
ਸਿੱਖ ਸੰਗਤਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। 18 ਨਵੰਬਰ ਤੋਂ ‘ਕਰਤਾਰਪੁਰ ਸਾਹਿਬ ਲਾਂਘਾ’ ਖੁੱਲ੍ਹਣ ਜਾ ਰਿਹਾ ਹੈ। ਰੇਜਿਸਟ੍ਰੇਸ਼ਨ ਕੱਲ੍ਹ 11 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ।ਦੱਸ ਦੇਈਏ ਕਿ …
Wosm News Punjab Latest News