Breaking News
Home / Punjab / ਖੁਸ਼ਖਬਰੀ, ਹੁਣ HDFC ਬੈਂਕ ਇਨ੍ਹਾਂ ਕਿਸਾਨਾਂ ਨੂੰ ਖੇਤੀ ਲਈ ਦੇਵੇਗਾ ਲੋਨ, ਇਸ ਤਰਾਂ ਕਰੋ ਅਪਲਾਈ

ਖੁਸ਼ਖਬਰੀ, ਹੁਣ HDFC ਬੈਂਕ ਇਨ੍ਹਾਂ ਕਿਸਾਨਾਂ ਨੂੰ ਖੇਤੀ ਲਈ ਦੇਵੇਗਾ ਲੋਨ, ਇਸ ਤਰਾਂ ਕਰੋ ਅਪਲਾਈ

ਅੱਜ ਅਸੀ ਕਿਸਾਨਾਂ ਨੂੰ ਇੱਕ ਕੰਮ ਦੀ ਖਬਰ ਦੇਣ ਜਾ ਰਹੇ ਹਾਂ। ਕਿਸਾਨਾਂ ਨੂੰ ਖੇਤੀ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਇਸ ਕਾਰਨ ਲੋਨ ਲੈਣਾ ਪੈਂਦਾ ਹੈ। ਪਰ ਕਿਸਾਨਾਂ ਨੂੰ ਬੈਂਕ ਲੋਨ ਆਸਾਨੀ ਨਾਲ ਨਹੀਂ ਮਿਲਦਾ। ਜਿਸਦੇ ਕਾਰਨ ਉਨ੍ਹਾਂ ਨੂੰ ਆੜ੍ਹਤੀਆਂ ਜਾਂ ਸ਼ਾਹੂਕਾਰਾਂ ਤੋਂ ਲੋਨ ਲੈਣੇ ਪੈਂਦੇ ਹਨ ਜਿਨ੍ਹਾਂ ਦਾ ਵਿਆਜ ਬਹੁਤ ਜ਼ਿਆਦਾ ਹੁੰਦਾ ਹੈ।

ਪਰ ਹੁਣ ਕਿਸਾਨਾਂ ਨੂੰ ਖੇਤੀ ਦੇ ਕੰਮਾਂ ਲਈ HDFC ਬੈਂਕ ਲਾਉਣ ਦੇਵੇਗਾ। ਇਸ ਸਕੀਮ ਨੂੰ HDFC ਬੈਂਕ ਨੇ ਕਿਸਾਨ ਗੋਲਡ ਕਾਰਡ – ਐਗਰੀ ਲੋਨ ਦਾ ਨਾਮ ਦਿੱਤਾ ਹੈ। ਇਸ ਯੋਜਨਾ ਵਿੱਚ ਕਿਸਾਨਾਂ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਅੱਜ ਅਸੀ ਤੁਹਾਨੂੰ HDFC ਬੈਂਕ ਦੀ ਇਸ ਸਕੀਮ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਜਿਸਤੋ ਬਾਅਦ ਕਿਸਾਨ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ।

ਜਦੋਂ ਵੀ ਕਿਸਾਨ ਖੇਤੀ ਵਿੱਚ ਕੋਈ ਨਵੀਂ ਚੀਜ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ। ਕਿਸਾਨਾਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ HDFC ਬੈਂਕ ਦੁਆਰਾ ਇਸ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ। HDFC ਬੈਂਕ ਹੁਣ ਕਿਸਾਨਾਂ ਨੂੰ ਖੇਤੀ ਕਰਨ ਲਈ ਲੋਨ ਦੇ ਰਿਹਾ ਹੈ। ਇਸ ਯੋਜਨਾ ਵਿੱਚ ਕਿਸਾਨ ਆਪਣੇ ਬਜਟ ਦੇ ਅਨੁਸਾਰ ਲੋਨ ਲੈ ਸਕਣਗੇ।

ਖੇਤੀ ਦੇ ਨਾਲ ਨਾਲ ਕਿਸਾਨ ਇਸ ਯੋਜਨਾ ਵਿੱਚ ਖੇਤੀ ਸੰਦਾਂ ਲਈ ਵੀ ਲੋਨ ਲੈ ਸਕਦੇ ਹਨ। ਯਾਨੀ ਕਿਸਾਨ ਇਹ ਲੋਨ ਲੈ ਕੇ ਖੇਤੀ ਲਈ ਜਰੂਰੀ ਸੰਦ ਵੀ ਖਰੀਦ ਸਕਦੇ ਹਨ ਅਤੇ ਲੇਬਰ ਦੇ ਖਰਚੇ ਨੂੰ ਘੱਟ ਕਰ ਸਕਦੇ ਹਨ।

ਇਸ ਯੋਜਨਾ ਦਾ ਫਾਇਦਾ ਲੈਣ ਲਈ ਕਿਸਾਨਾਂ ਦੇ ਕੋਲ ਆਪਣੀ ਜ਼ਮੀਨ ਹੋਣਾ ਜਰੂਰੀ ਹੈ ਅਤੇ ਇਸਦੇ ਨਾਲ ਹੀ ਕੁੱਝ ਜਰੂਰੀ ਦਸਤਾਵੇਜ਼ ਵੀ ਹੋਣੇ ਚਾਹੀਦੇ ਹਨ, ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ, ਆਮਦਨ ਦਾ ਪ੍ਰਮਾਣ ਪੱਤਰ, ਨਿਵਾਸ ਦਾ ਪ੍ਰਮਾਣ, ਬੈਂਕ ਖਾਤਾ, ਮੋਬਾਇਲ ਨੰਬਰ ਅਤੇ ਪਾਸਪੋਰਟ ਸਾਇਜ਼ ਫੋਟੋ। ਇਸ ਯੋਜਨਾ ਦਾ ਲਾਭ ਲੈਣ ਦਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

ਅੱਜ ਅਸੀ ਕਿਸਾਨਾਂ ਨੂੰ ਇੱਕ ਕੰਮ ਦੀ ਖਬਰ ਦੇਣ ਜਾ ਰਹੇ ਹਾਂ। ਕਿਸਾਨਾਂ ਨੂੰ ਖੇਤੀ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਇਸ ਕਾਰਨ ਲੋਨ ਲੈਣਾ …

Leave a Reply

Your email address will not be published. Required fields are marked *