Breaking News
Home / Punjab / ਖੁਸ਼ਖਬਰੀ- ਇਸ ਤਰਾਂ ਬਿਲਕੁਲ ਮੁਫ਼ਤ ਮਿਲ ਰਿਹਾ ਹੈ ਗੈਸ ਕੁਨੈਕਸ਼ਨ ਤੇ 1600 ਰੁਪਏ,ਜਲਦ ਉਠਾਓ ਫਾਇਦਾ-ਦੇਖੋ ਪੂਰੀ ਖ਼ਬਰ

ਖੁਸ਼ਖਬਰੀ- ਇਸ ਤਰਾਂ ਬਿਲਕੁਲ ਮੁਫ਼ਤ ਮਿਲ ਰਿਹਾ ਹੈ ਗੈਸ ਕੁਨੈਕਸ਼ਨ ਤੇ 1600 ਰੁਪਏ,ਜਲਦ ਉਠਾਓ ਫਾਇਦਾ-ਦੇਖੋ ਪੂਰੀ ਖ਼ਬਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਇਕ ਕਰੋੜ ਨਵੇਂ ਐੱਲਪੀਜੀ ਕੁਨੈਕਸ਼ਨ ਦੇਣ ਦਾ ਜ਼ਿਕਰ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ। ਇਕ ਕਰੋੜ ਹੋਰ ਜਨਤਾ ਨੂੰ ਇਸ ਦਾ ਫ਼ਾਇਦਾ ਪਹੁੰਚਾਇਆ ਜਾਵੇਗਾ।

ਸਰਕਾਰ ਦੇ ਸਾਲ 2011 ਦੀ ਜਨਗਣਨਾ ਦੇ ਹਿਸਾਬ ਨਾਲ ਜੋ ਪਰਿਵਾਰ ਬੀਪੀਐੱਲ ਸ਼ੇ੍ਣੀ ’ਚ ਆਉਂਦੇ ਹਨ, ਉਨ੍ਹਾਂ ਨੂੰ ਹੀ ਇਸ ਦਾ ਲਾਭ ਮਿਲਦਾ ਹੈ। ਉਜਵਲਾ ਯੋਜਨਾ ’ਚ ਲਾਭਪਾਤਰੀ ਨੂੰ ਮੁਫ਼ਤ ਐੱਲਪੀਜੀ ਕੁਨੈਕਸ਼ਨ ਮਿਲਦਾ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਘਰੇਲੂ ਐੱਲਪੀਜੀ ਗੈਸ ਕੁਨੈਕਸ਼ਨ ਦਿੰਦੀ ਹੈ।

ਇਸ ਯੋਜਨਾ ਤਹਿਤ 8 ਕਰੋੜ ਪਰਿਵਾਰਾਂ ਨੂੰ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਣਾ ਸਰਕਾਰ ਦਾ ਟੀਚਾ ਹੈ। ਨਾਲ ਹੀ ਕੇਂਦਰ ਸਰਕਾਰ ਉਜਵਲਾ ਸਕੀਮ ’ਚ ਵਿੱਤੀ ਸਹਾਇਤਾ ਯੋਜਨਾ ਦੇ ਤਹਿਤ 1600 ਰੁਪਏ ਦੀ ਆਰਥਿਕ ਸਹਾਇਤਾ ਵੀ ਦਿੰਦੀ ਹੈ। ਇਹ ਪੈਸੇ ਗੈਸ ਕੁਨੈਕਸ਼ਨ ਖ਼ਰੀਦਣ ਲਈ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਚੁੱਲ੍ਹਾ ਖਰੀਦਣ ਅਤੇ ਪਹਿਲੀ ਵਾਰ ਸਿਲੰਡਰ ਭਰਵਾਉਣ ’ਚ ਖਰਚ ਚੁਕਾਉਣ ਲਈ ਈਐੱਮਆਈ ਦੀ ਸੁਵਿਧਾ ਵੀ ਸਰਕਾਰ ਦੇ ਸਕਦੀ ਹੈ।

ਉਜਵਲਾ ਯੋਜਨਾ ਤਹਿਤ ਗੈਸ ਕੁਨੈਕਸ਼ਨ ਲੈਣ ਲਈ ਬੀਪੀਐੱਲ ਪਰਿਵਾਰ ਨਾਲ ਕੋਈ ਮਹਿਲਾ ਅਪਲਾਈ ਕਰ ਸਕਦੀ ਹੈ। ਇਸ ਲਈ ਕੇਵਾਈਸੀ ਫਾਰਮ ਭਰ ਕੇ ਨਜ਼ਦੀਕੀ ਐੱਲਪੀਜੀ ਸੈਂਟਰ ’ਤੇ ਜਮ੍ਹਾ ਕਰਵਾਉਣਾ ਪੈਂਦਾ ਹੈ। ਅਰਜ਼ੀ ’ਚ ਇਹ ਦੱਸਣਾ ਜ਼ਰੂਰੀ ਹੈ ਕਿ ਸਿਲੰਡਰ 14.2 ਜਾਂ 5 ਕਿਲੋਗ੍ਰਾਮ ਦਾ ਚਾਹੀਦਾ ਹੈ।

ਇਸ ਸਕੀਮ ਦੀ ਅਰਜ਼ੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਬੀਪੀਐੱਲ ਕਾਰਡ, ਰਾਸ਼ਨ ਕਾਰਡ, ਆਧਾਰ ਕਾਰਡ, ਵੋਟਰ ਆਹੀਡੀ, ਪਾਸਪੋਰਟ ਸਾਈਜ਼ ਫੋਟੋ, ਬੈਂਕ ਸਟੇਟਮੈਂਟ ਜਾਂ ਐੱਲਆਈਸੀ ਪਾਲਿਸੀ ਆਦਿ ਮਹੱਤਵਪੂਰਨ ਦਸਤਾਵੇਜ਼ ਹੋਣੇ ਜ਼ਰੂਰੀ ਹਨ। news source: punjabijagran

The post ਖੁਸ਼ਖਬਰੀ- ਇਸ ਤਰਾਂ ਬਿਲਕੁਲ ਮੁਫ਼ਤ ਮਿਲ ਰਿਹਾ ਹੈ ਗੈਸ ਕੁਨੈਕਸ਼ਨ ਤੇ 1600 ਰੁਪਏ,ਜਲਦ ਉਠਾਓ ਫਾਇਦਾ-ਦੇਖੋ ਪੂਰੀ ਖ਼ਬਰ appeared first on Sanjhi Sath.

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਇਕ ਕਰੋੜ ਨਵੇਂ ਐੱਲਪੀਜੀ ਕੁਨੈਕਸ਼ਨ ਦੇਣ ਦਾ ਜ਼ਿਕਰ …
The post ਖੁਸ਼ਖਬਰੀ- ਇਸ ਤਰਾਂ ਬਿਲਕੁਲ ਮੁਫ਼ਤ ਮਿਲ ਰਿਹਾ ਹੈ ਗੈਸ ਕੁਨੈਕਸ਼ਨ ਤੇ 1600 ਰੁਪਏ,ਜਲਦ ਉਠਾਓ ਫਾਇਦਾ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *