ਪੈਟਰੋਲ ਤੇ ਡੀਜ਼ਲ ਤੋਂ ਬਾਅਦ ਹੁਣ ਦੁੱਧ ਦੀਆਂ ਕੀਮਤਾਂ ਆਮ ਆਦਮੀ ਨੂੰ ਵੱਡਾ ਝਟਕਾ ਦੇਣ ਵਾਲੀਆਂ ਹਨ। ਸੋਸ਼ਲ ਮੀਡੀਆ ਉਤੇ ਪਹਿਲੀ ਮਾਰਚ ਤੋਂ ਦੁੱਧ 100 ਰੁਪਏ ਲੀਟਰ ਮਿਲਣ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ।ਹੁਣ ਹਰਿਆਣਾ ਦੀ ਖਾਪ ਪੰਚਾਇਤ ਨੇ ਇਸ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ।

ਹਰਿਆਣਾ ਦੇ ਨਾਰਨੌਂਦ ਵਿਚ ਸਤਰੋਲ ਖਾਪ ਨੇ ਵੱਡਾ ਐਲਾਨ ਕਰਦੇ ਹੋਏ ਆਖ ਦਿੱਤਾ ਹੈ ਕਿ ਕਿਸਾਨ ਪਹਿਲੀ ਮਾਰਚ ਤੋਂ 100 ਰੁਪਏ ਤੋਂ ਘੱਟ ਕੀਮਤ ਉਤੇ ਦੁੱਧ ਨਹੀਂ ਵੇਚਣਗੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ 11 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਖਾਪ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ, ਉਸੇ ਤਰ੍ਹਾਂ ਦੁੱਧ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਭਾਜਪਾ ਤੇ ਉਸ ਦੀ ਭਾਈਵਾਲ ਜੇਜੇਪੀ ਦੇ ਆਗੂਆਂ ਦੇ ਪਿੰਡਾਂ ਵਿਚ ਦਾਖਲੇ ਉਤੇ ਬੈਨ ਲਗਾਉਣ ਦਾ ਐਲਾਨ ਕੀਤਾ ਗਿਆ। ਨਾਰਨੌਂਦ ਵਿਚ ਇਹ ਫੈਸਲੇ ਸਰਬਸੰਮਤੀ ਨਾਲ ਲਏ ਗਏ।ਦੱਸ ਦਈਏ ਕਿ ਇਸ ਤੋਂ ਪਹਿਲਾਂ ਇਕ ਤਸਵੀਰ ਵਾਇਰਲ ਹੋ ਰਹੀ ਹੈ।

ਇਸ ਤਸਵੀਰ ਵਿਚ ਦੁੱਧ ਦੇ ਨਵੇਂ ਰੇਟ ਦੱਸੇ ਗਏ ਹਨ। ਵਾਇਰਲ ਸੂਚੀ ਵਿੱਚ ਬੇਸ ਪ੍ਰਾਈਸ, ਹਰਾ ਚਾਰਾ ਟੈਕਸ, ਗੋਬਰ ਟੈਕਸ, ਲੇਬਰ ਚਾਰਜ, ਕਿਸਾਨ ਲਾਭਅੰਸ਼ ਵਰਗੀਆਂ ਚੀਜ਼ਾਂ ਸ਼ਾਮਲ ਹਨ, ਹਾਲਾਂਕਿ ਇਸ ਮਾਮਲੇ ‘ਤੇ ਕਿਸਾਨਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਟਵਿੱਟਰ ‘ਤੇ ਇਕ ਹੈਸ਼ਟੈਗ-‘ 1ਮਾਰਚ_ਸੇ_ਦੁੱਧ_100_ਲੀਟਰ’ ਟਰੈਂਡ ਵਿਚ ਹੈ। ਇਸ ਤਹਿਤ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 1 ਮਾਰਚ ਤੋਂ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਹੋਵੇਗੀ।
ਪੈਟਰੋਲ ਤੇ ਡੀਜ਼ਲ ਤੋਂ ਬਾਅਦ ਹੁਣ ਦੁੱਧ ਦੀਆਂ ਕੀਮਤਾਂ ਆਮ ਆਦਮੀ ਨੂੰ ਵੱਡਾ ਝਟਕਾ ਦੇਣ ਵਾਲੀਆਂ ਹਨ। ਸੋਸ਼ਲ ਮੀਡੀਆ ਉਤੇ ਪਹਿਲੀ ਮਾਰਚ ਤੋਂ ਦੁੱਧ 100 ਰੁਪਏ ਲੀਟਰ ਮਿਲਣ ਦੀਆਂ ਖਬਰਾਂ …
Wosm News Punjab Latest News