ਕੇਂਦਰੀ ਖੁਰਾਕ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਖਾਸ ਖਾਣ ਵਾਲੇ ਤੇਲ ‘ਤੇ ਰਿਆਇਤੀ ਦਰਾਮਦ ਡਿਊਟੀ ਮਾਰਚ 2023 ਤਕ ਜਾਰੀ ਰਹੇਗੀ। ਸਰਕਾਰ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਸੰਸਾਰਕ ਅਸਥਿਰਤਾ ਕਾਰਨ ਦੇਸ਼ ਵਿੱਚ ਮਹਿੰਗਾਈ ਦਰ 7 ਫੀਸਦੀ ‘ਤੇ ਬਣੀ ਹੋਈ ਹੈ। ਇਸ ਨਾਲ ਸਰਕਾਰ ਨੂੰ ਖਾਣ ਵਾਲੇ ਤੇਲ ਦੀਆਂ ਕੀਮਤਾਂ ਘੱਟ ਰੱਖਣ ਵਿੱਚ ਮਦਦ ਮਿਲੇਗੀ।
ਤੁਹਾਨੂੰ ਦੱਸ ਦੇਈਏ ਇਹ ਫੈਸਲਾ ਕੇਂਦਰੀ ਪ੍ਰਤੱਖ ਟੈਕਸ ਤੇ ਕਸਟਮ ਬੋਰਡ (ਸੀਬੀਆਈਸੀ) ਨੇ 31 ਅਗਸਤ 2022 ਨੂੰ ਲਿਆ ਸੀ, ਤਾਂ ਜੋ ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਸਪਲਾਈ ਨੂੰ ਵਧਾਇਆ ਜਾ ਸਕੇ। ਤਾਜ਼ਾ ਬਿਆਨ ਵਿੱਚ, ਖੁਰਾਕ ਮੰਤਰਾਲੇ ਨੇ ਕਿਹਾ ਹੈ ਕਿ ਖਾਸ ਖਾਣ ਵਾਲੇ ਤੇਲ ‘ਤੇ ਦਰਾਮਦ ਡਿਊਟੀ ਵਿੱਚ ਛੋਟ ਮਾਰਚ 2023 ਤਕ ਜਾਰੀ ਰਹੇਗੀ।
ਖਾਣ ਵਾਲੇ ਤੇਲ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ – ਮੰਤਰਾਲੇ ਨੇ ਕਿਹਾ ਹੈ ਕਿ ਵਿਸ਼ਵ ਪੱਧਰ ‘ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਦੇਸ਼ ‘ਚ ਵੀ ਕੀਮਤਾਂ ਤੇਜ਼ੀ ਨਾਲ ਹੇਠਾਂ ਜਾ ਰਹੀਆਂ ਹਨ। ਇਸ ਕਾਰਨ ਭਾਰਤ ਵਿੱਚ ਪ੍ਰਚੂਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਵੀ ਹੇਠਾਂ ਆ ਰਹੀਆਂ ਹਨ। 31 ਮਾਰਚ 2023 ਤਕ ਕੱਚੇ ਪਾਮ ਆਇਲ, ਆਰਬੀਡੀ ਪਾਮੋਲਿਨ, ਆਰਬੀਡੀ ਪਾਮ ਆਇਲ, ਕਰੂਡ ਸੋਇਆਬੀਨ ਆਇਲ, ਰਿਫਾਇੰਡ ਸੋਇਆਬੀਨ ਆਇਲ, ਕਰੂਡ ਸਨਫਲਾਵਰ ਆਇਲ ਅਤੇ ਰਿਫਾਇੰਡ ਸਨਫਲਾਵਰ ਆਇਲ ਉੱਤੇ ਮੌਜੂਦਾ ਡਿਊਟੀ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
ਖਾਣ ਵਾਲੇ ਤੇਲ ‘ਤੇ ਜ਼ੀਰੋ ਇੰਪੋਰਟ ਡਿਊਟੀ ਹੈ- ਵਰਤਮਾਨ ਵਿੱਚ ਪਾਮ ਤੇਲ, ਸੋਇਆਬੀਨ ਤੇਲ ਤੇ ਸੂਰਜਮੁਖੀ ਦੇ ਤੇਲ ‘ਤੇ ਜ਼ੀਰੋ ਦਰਾਮਦ ਡਿਊਟੀ ਹੈ। ਇਸ ਦੇ ਨਾਲ ਹੀ ਜੇਕਰ ਪੰਜ ਫੀਸਦੀ ਐਗਰੀ ਸੈੱਸ ਅਤੇ 10 ਫੀਸਦੀ ਸੋਸ਼ਲ ਵੈਲਫੇਅਰ ਇੰਡੈਕਸ ਨੂੰ ਮਿਲਾ ਲਿਆ ਜਾਵੇ ਤਾਂ ਇਨ੍ਹਾਂ ਤਿੰਨਾਂ ਖਾਣ ਵਾਲੇ ਤੇਲਾਂ ‘ਤੇ 5.5 ਫੀਸਦੀ ਟੈਕਸ ਲਗਾਇਆ ਜਾ ਰਿਹਾ ਹੈ।
ਭਾਰਤ ਵੱਡੀ ਮਾਤਰਾ ਵਿੱਚ ਖਾਣ ਵਾਲੇ ਤੇਲ ਦੀ ਦਰਾਮਦ ਕਰਦਾ ਹੈ – ਭਾਰਤ ਆਪਣੀ ਖਾਣ ਵਾਲੇ ਤੇਲ ਦੀ ਲੋੜ ਦਾ ਲਗਭਗ 60 ਫੀਸਦੀ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ। ਗਲੋਬਲ ਬਾਜ਼ਾਰਾਂ ‘ਚ ਉਤਰਾਅ-ਚੜ੍ਹਾਅ ਕਾਰਨ ਪਿਛਲੇ ਕੁਝ ਮਹੀਨਿਆਂ ‘ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਉੱਚੀਆਂ ਪਹੁੰਚ ਗਈਆਂ ਸਨ। ਹਾਲਾਂਕਿ ਹੁਣ ਇਨ੍ਹਾਂ ਦੀਆਂ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਕੇਂਦਰੀ ਖੁਰਾਕ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਖਾਸ ਖਾਣ ਵਾਲੇ ਤੇਲ ‘ਤੇ ਰਿਆਇਤੀ ਦਰਾਮਦ ਡਿਊਟੀ ਮਾਰਚ 2023 ਤਕ ਜਾਰੀ ਰਹੇਗੀ। ਸਰਕਾਰ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ …