Breaking News
Home / Punjab / ਕੱਲ੍ਹ ਤੋਂ ਬੰਦ ਹੋ ਜਾਵੇਗੀ ਇਹ ਸਹੂਲਤ-ਇਹਨਾਂ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ

ਕੱਲ੍ਹ ਤੋਂ ਬੰਦ ਹੋ ਜਾਵੇਗੀ ਇਹ ਸਹੂਲਤ-ਇਹਨਾਂ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ

ਕੋਵਿਡ ਮਹਾਂਮਾਰੀ ਦੌਰਾਨ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ। ਇਹ ਰਿਆਇਤਾਂ 8 ਨਵੰਬਰ ਤੋਂ ਖਤਮ ਹੋ ਰਹੀਆਂ ਹਨ। ਹੁਣ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰ ਵਿੱਚ ਪੂਰੇ ਸਮੇਂ ਦੀ ਹਾਜ਼ਰੀ ਦਰਜ ਕਰਵਾਉਣੀ ਹੋਵੇਗੀ। ਹਾਜ਼ਰੀ ਦਰਜ ਕਰਵਾਉਣ ਲਈ ਬਾਇਓਮੀਟ੍ਰਿਕ ਪ੍ਰਣਾਲੀ (Biometric Attendance) ਨੂੰ ਕੱਲ ਸੋਮਵਾਰ ਤੋਂ ਬਹਾਲ ਕੀਤਾ ਜਾ ਰਿਹਾ ਹੈ।

Biometric Attendance ਸਬੰਧੀ ਸਾਰੇ ਕੇਂਦਰੀ ਦਫ਼ਤਰਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਡਿਪਟੀ ਸਕੱਤਰ ਉਮੇਸ਼ ਕੁਮਾਰ ਭਾਟੀਆ ਦੇ ਅਨੁਸਾਰ, ਕੋਰੋਨਾ ਮਹਾਂਮਾਰੀ (Covid 19) ਦੇ ਮੱਦੇਨਜ਼ਰ, ਦਫਤਰਾਂ ਵਿੱਚ ਘੱਟ ਗਿਣਤੀ ਵਿੱਚ ਕਰਮਚਾਰੀਆਂ ਨੂੰ ਬੁਲਾਉਣ ਅਤੇ ਕੰਮ ਦੇ ਘੰਟੇ ਘਟਾਉਣ ਵਰਗੀਆਂ ਰਿਆਇਤਾਂ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਸੀ। ਹੁਣ 8 ਨਵੰਬਰ ਤੋਂ ਹਰ ਕਰਮਚਾਰੀ ਨੂੰ ਬਾਇਓਮੈਟ੍ਰਿਕ ਹਾਜ਼ਰੀ ਦਰਜ ਕਰਨੀ ਪਵੇਗੀ।

ਕੇਂਦਰ ਸਰਕਾਰ (Center Government) ਨੇ ਇਸ ਦੇ ਲਈ ਪੂਰੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਗਾਈਡਲਾਈਨ ਮੁਤਾਬਕ ਬਾਇਓਮੈਟ੍ਰਿਕ ਮਸ਼ੀਨ ਦੇ ਨੇੜੇ ਸੈਨੀਟਾਈਜ਼ਰ ਰੱਖਣਾ ਜ਼ਰੂਰੀ ਹੋਵੇਗਾ। ਸਾਰੇ ਕਰਮਚਾਰੀ ਹਾਜ਼ਰੀ ਦਰਜ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੈਨੀਟਾਈਜ਼ਰ ਨਾਲ ਆਪਣੇ ਹੱਥ ਸਾਫ਼ ਕਰਨਗੇ।

ਮੁਲਾਜ਼ਮਾਂ ਨੂੰ ਬਾਇਓਮੈਟ੍ਰਿਕ ਹਾਜ਼ਰੀ ਦਰਜ ਕਰਵਾਉਂਦੇ ਸਮੇਂ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ। ਬਾਇਓਮੀਟ੍ਰਿਕ ਮਸ਼ੀਨ ਦੀ ਸਕਰੀਨ ਨੂੰ ਵਾਰੀ-ਵਾਰੀ ਸਾਫ ਕਰਨ ਲਈ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਜਾਣਾ ਹੈ। ਇਹ ਮੁਲਾਜ਼ਮ ਹਾਜ਼ਰੀ ਦਰਜ ਕਰਵਾਉਣ ਵਾਲੇ ਮੁਲਾਜ਼ਮਾਂ ਨੂੰ ਕੋਵਿਡ ਹਦਾਇਤਾਂ ਅਨੁਸਾਰ ਵਿਹਾਰ ਬਣਾਈ ਰੱਖਣ ਲਈ ਸੇਧ ਦੇਣਗੇ।

ਕੇਂਦਰੀ ਮੁਲਾਜ਼ਮਾਂ ਨੂੰ ਦੀਵਾਲੀ ਬੋਨਸ – ਕੇਂਦਰੀ ਕੈਬਨਿਟ (union cabinet) ਦੀ ਮੀਟਿੰਗ ਵਿੱਚ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਅਤੇ ਪੈਨਸ਼ਨਰਾਂ ਲਈ ਰਾਹਤ ਵਧਾਉਣ ਦਾ ਫੈਸਲਾ ਕੀਤਾ ਗਿਆ। ਜੁਲਾਈ ਤੋਂ ਦਸੰਬਰ ਤੱਕ ਲਈ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 3 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਕੇਂਦਰੀ ਮੁਲਾਜ਼ਮਾਂ ਲਈ ਮੂਲ ਤਨਖਾਹ ਵਿੱਚ ਹੁਣ ਡੀਏ ਵਧ ਕੇ 31 ਫੀਸਦੀ ਹੋ ਗਿਆ ਹੈ। ਵਧਿਆ ਹੋਇਆ ਭੱਤਾ 1 ਜੁਲਾਈ 2021 ਤੋਂ ਲਾਗੂ ਹੋਵੇਗਾ।

ਕੋਵਿਡ ਮਹਾਂਮਾਰੀ ਦੌਰਾਨ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ। ਇਹ ਰਿਆਇਤਾਂ 8 ਨਵੰਬਰ ਤੋਂ ਖਤਮ ਹੋ ਰਹੀਆਂ ਹਨ। ਹੁਣ ਸਰਕਾਰੀ ਮੁਲਾਜ਼ਮਾਂ ਨੂੰ …

Leave a Reply

Your email address will not be published. Required fields are marked *