Breaking News
Home / Punjab / ਕੋਲੇ ਦੀ ਕਮੀ ਨਾਲ ਆਇਆ ਬਿਜਲੀ ਸੰਕਟ-20 ਰੁਪਏ ਯੂਨਿਟ ਤੱਕ ਪਹੁੰਚੇ ਰੇਟ

ਕੋਲੇ ਦੀ ਕਮੀ ਨਾਲ ਆਇਆ ਬਿਜਲੀ ਸੰਕਟ-20 ਰੁਪਏ ਯੂਨਿਟ ਤੱਕ ਪਹੁੰਚੇ ਰੇਟ

ਦੇਸ਼ ਭਰ ’ਚ ਕੋਲੇ ਦੀ ਕਮੀ ਕਾਰਨ ਉਪਜਿਆ ਬਿਜਲੀ ਸੰਕਟ ਹੋਰ ਗੰਭੀਰ ਰੂਪ ਧਾਰਨ ਕਰ ਦਿੱਤਾ ਗਿਆ ਹੈ। ਬੀਤੀ ਸ਼ਾਮ ਬਿਜਲੀ ਐਕਸਚੇਂਜ ’ਚ ਖੁੱਲ੍ਹੀ ਖ਼ਰੀਦੀ ਜਾਣ ਵਾਲੀ ਬਿਜਲੀ ਦਾ ਭਾਅ 20 ਰੁਪਏ ਪ੍ਰਤੀ ਯੂਨਿਟ ਤੱਕ ਪਹੁੰਚ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਨੇ 11675 ਮੈਗਾਵਾਟ ਬਿਜਲੀ ਦੀ ਖ਼ਰੀਦ ਕੀਤੀ ਹੈ,

ਜੋ ਔਸਤ 13.08 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਖ਼ਰੀਦੀ ਹੈ, ਜਦੋਂ ਕਿ ਪਾਵਰਕਾਮ ਦੇ ਸੀ. ਐੱਮ. ਡੀ. ਏ. ਵੇਣੂੰ ਪ੍ਰਸਾਦ ਨੇ ਦੱਸਿਆ ਕਿ ਪਾਵਰਕਾਮ ਲਈ 1059.67 ਮੈਗਾਵਾਟ ਬਿਜਲੀ 14.04 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਖ਼ਰੀਦਣ ਲਈ ਪ੍ਰਵਾਨਗੀ ਮਿਲ ਗਈ ਹੈ।ਇਸ ਦੌਰਾਨ ਬੀਤੀ ਦੇਰ ਸ਼ਾਮ ਐਕਸਚੇਂਜ ’ਚ ਬਿਜਲੀ ਦਾ ਰੇਟ 20 ਰੁਪਏ ਪ੍ਰਤੀ ਯੂਨਿਟ ਤੱਕ ਹੋ ਗਿਆ ਸੀ।

ਹਾਲਾਂਕਿ ਪਾਵਰਕਾਮ ਨੇ ਬੀਤੀ ਸ਼ਾਮ 4.30 ਵਜੇ ਤੱਕ ਹੀ ਬਿਜਲੀ ਦੀ ਖ਼ਰੀਦ ਕੀਤੀ। ਇਸ ਦੌਰਾਨ ਪੰਜਾਬ ’ਚ ਥਰਮਲ ਪਲਾਂਟਾਂ ਲਈ ਕੋਲਾ ਸੰਕਟ ਗੰਭੀਰ ਹੋ ਗਿਆ ਹੈ। ਇਸ ਵੇਲੇ ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ ’ਚ 3 ਦਿਨ ਤੋਂ ਘੱਟ ਦਾ ਕੋਲਾ ਬਚਿਆ ਹੈ, ਜਦੋਂ ਕਿ ਗੋਇੰਦਵਾਲ ਸਾਹਿਬ ਪਲਾਂਟ ’ਚ 2 ਹਜ਼ਾਰ ਟਨ ਕੋਲਾ ਬਚਿਆ ਹੈ।

ਸਰਕਾਰੀ ਖੇਤਰ ਦੇ ਰੋਪੜ ਅਤੇ ਲਹਿਰਾ ਮੁਹੱਬਤ ਪਲਾਂਟਾਂ ’ਚ 10-10 ਦਿਨ ਦਾ ਕੋਲਾ ਬਾਕੀ ਹੈ। ਇਸ ਵੇਲੇ ਰਾਜਪੁਰਾ ਪਲਾਂਟ ਤੇ ਤਲਵੰਡੀ ਸਾਬੋ ਪੂਰੀ ਸਮਰੱਥਾ ’ਤੇ ਚੱਲ ਰਹੇ ਹਨ, ਜਦਕਿ ਰੋਪੜ ਦਾ ਇਕ ਪਲਾਂਟ ਚੱਲ ਰਿਹਾ ਹੈ। ਲਹਿਰਾ ਮੁਹੱਬਤ ਦੇ ਤਿੰਨ ਯੂਨਿਟ ਇਸ ਵੇਲੇ ਬਿਜਲੀ ਪੈਦਾਵਾਰ ’ਚ ਲੱਗੇ ਹੋਏ ਹਨ।

48 ਰੈਕ ਕੋਲਾ ਪੁੱਜ ਰਿਹਾ ਪੰਜਾਬ – ਸੂਤਰਾਂ ਮੁਤਾਬਕ ਅਗਲੇ ਦੋ ਤੋਂ ਤਿੰਨ ਦਿਨਾਂ ਵਿਚ 48 ਰੈਕ ਕੋਲਾ ਪੰਜਾਬ ਪਹੁੰਚ ਰਿਹਾ ਹੈ। ਇਸ ਵਿਚੋਂ ਚਾਰ ਰੈਕ ਰਾਜਪੁਰਾ, 8 ਤਲਵੰਡੀ ਸਾਬੋ ਅਤੇ 2 ਜੀ. ਵੀ. ਕੇ. ਨੂੰ ਰੋਜ਼ਾਨਾ ਆਧਾਰ ’ਤੇ ਮਿਲਣਗੇ। 2 ਰੈਕ ਲਹਿਰਾ ਮੁਹੱਬਤ ਨੂੰ ਮਿਲਣ ਦੇ ਆਸਾਰ ਹਨ।

ਦੇਸ਼ ਭਰ ’ਚ ਕੋਲੇ ਦੀ ਕਮੀ ਕਾਰਨ ਉਪਜਿਆ ਬਿਜਲੀ ਸੰਕਟ ਹੋਰ ਗੰਭੀਰ ਰੂਪ ਧਾਰਨ ਕਰ ਦਿੱਤਾ ਗਿਆ ਹੈ। ਬੀਤੀ ਸ਼ਾਮ ਬਿਜਲੀ ਐਕਸਚੇਂਜ ’ਚ ਖੁੱਲ੍ਹੀ ਖ਼ਰੀਦੀ ਜਾਣ ਵਾਲੀ ਬਿਜਲੀ ਦਾ ਭਾਅ …

Leave a Reply

Your email address will not be published. Required fields are marked *