Breaking News
Home / Punjab / ਕੈਪਟਨ ਦੇ ਕਾਂਗਰਸ ਛੱਡਣ ਦੇ ਐਲਾਨ ਬਾਅਦ ਹੁਣ ਆ ਗਈ ਇਹ ਤਾਜ਼ਾ ਮਾੜੀ ਖ਼ਬਰ

ਕੈਪਟਨ ਦੇ ਕਾਂਗਰਸ ਛੱਡਣ ਦੇ ਐਲਾਨ ਬਾਅਦ ਹੁਣ ਆ ਗਈ ਇਹ ਤਾਜ਼ਾ ਮਾੜੀ ਖ਼ਬਰ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਨੂੰ ਛੱਡਣ ਦੇ ਬਿਆਨ ਨੇ ਪੰਜਾਬ ਦੇ ਕਾਂਗਰਸੀਆਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ। ਕਈ ਸੀਨੀਅਰ ਆਗੂਆਂ ਨੂੰ ਚਰਨਜੀਤ ਸਿੰਘ ਚੰਨੀ ਸਰਕਾਰ ਲਈ ਵੀ ਖ਼ਤਰੇ ਦਾ ਸ਼ੱਕ ਹੈ। ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੋ ਦਰਜਨ ਵਿਧਾਇਕ ਨਾ ਚਲੇ ਜਾਣ। ਜੇਕਰ ਅਜਿਹੀ ਨੌਬਤ ਆਉਂਦੀ ਹੈ ਤਾਂ ਪੰਜਾਬ ’ਚ ਸਰਕਾਰ ਦੇ ਡਿੱਗਣ ਅਤੇ ਰਾਸ਼ਟਰਪਤੀ ਰਾਜ ਲੱਗਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਕਾਂਗਰਸੀ ਆਗੂਆਂ ਨੂੰ ਸ਼ੱਕ- ਦੋ ਦਰਜਨ ਪਾਰਟੀ ਵਿਧਾਇਕ ਜਾ ਸਕਦੇ ਹਨ ਕੈਪਟਨ ਨਾਲ – ਦੱਸਿਆ ਜਾਂਦਾ ਹੈ ਕਿ ਇਸ ਚਿੰਤਾ ਨੂੰ ਲੈ ਕੇ ਅੱਜ ਕਈ ਵਿਧਾਇਕਾਂ ਨੇ ਸੀਨੀਅਰ ਮੰਤਰੀਆਂ ਨਾਲ ਬੈਠਕਾਂ ਕੀਤੀਆਂ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਤੇ ਉਨ੍ਹਾਂ ਨਾਲ ਜੁੜੇ ਵਿਧਾਇਕਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਕ ਸੀਨੀਅਰ ਵਿਧਾਇਕ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਵਿਧਾਇਕਾਂ ’ਚ ਇਸ ਗੱਲ ਦੀ ਚਿੰਤਾ ਤਾਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਰਜਕਾਲ ’ਚ ਕੁਝ ਮਹੀਨੇ ਦਾ ਹੀ ਘੱਟ ਸਮਾਂ ਬਚਿਆ ਹੈ ਅਤੇ ਜੇਕਰ ਕੈਪਟਨ ਅਜਿਹਾ ਕਦਮ ਚੁੱਕਦੇ ਹਨ ਤਾਂ ਪਾਰਟੀ ਇਕ ਵਾਰ ਫਿਰ ਤੋਂ ਚੋਣਾਂ ’ਚ ਜਾਣ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਕਿਹਾ ਕਿ ਉਹ ਕਾਂਗਰਸ ਨੂੰ ਛੱਡ ਰਹੇ ਹਨ ਪਰ ਭਾਜਪਾ ’ਚ ਨਹੀਂ ਜਾ ਰਹੇ। ਇਕ ਸਵਾਲ ਦੇ ਜਵਾਬ ’ਚ ਕੈਪਟਨ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਨਾਲ ਕਿੰਨੇ ਵਿਧਾਇਕ ਜਾ ਰਹੇ ਹਨ। ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਜਦੋਂ ਕੋਈ ਸੱਤਾਧਾਰੀ ਪਾਰਟੀ ਬਹੁਮਤ ਗੁਆ ਦਿੰਦੀ ਹੈ ਤਾਂ ਫਲੋਰ ਟੈਸਟ ਕਰਵਾਉਣਾ ਸਪੀਕਰ ਦਾ ਕੰਮ ਹੁੰਦਾ ਹੈ।

ਉਨ੍ਹਾਂ ਨੇ ਕਾਂਗਰਸ ਨੂੰ ਇਕ ਡੁੱਬਦਾ ਜਹਾਜ਼ ਦੱਸਿਆ ਅਤੇ ਕਿਹਾ ਕਿ ਪਾਰਟੀ ’ਚ ਸੀਨੀਅਰ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਜਾ ਰਿਹਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਦੇ ਹਿੱਤ ’ਚ ਉਨ੍ਹਾਂ ਦੇ ਸਾਹਮਣੇ ਜੋ ਬਦਲ ਹਨ, ਉਹ ਹੁਣ ਵੀ ਉਨ੍ਹਾਂ ’ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਲਈ ਰਾਜ ਦੀ ਸੁਰੱਖਿਆ ਸਭ ਤੋਂ ਉਪਰ ਹੈ। ਉਨ੍ਹਾਂ ਦਾ ਕਹਿਣਾ ਹੈ ਸੀ, ‘ਮੈਂ ਇਸ ਤਰ੍ਹਾਂ ਦਾ ਅਪਮਾਨ ਸਹਿਣ ਦਾ ਆਦੀ ਨਹੀਂ ਹਾਂ। ਮੇਰੇ ਸਿਧਾਂਤ ਅਤੇ ਮਾਨਤਾਵਾਂ ਉਨ੍ਹਾਂ ਨੂੰ ਕਾਂਗਰਸ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੰਦੇ।’

ਕੈਪਟਨ ਨੇ ਸੀਨੀਅਰ ਕਾਂਗਰਸੀਆਂ ਨੂੰ ਵਿਚਾਰਕ ਦੀ ਪਰਿਭਾਸ਼ਾ ਦਿੰਦੇ ਹੋਏ ਉਨ੍ਹਾਂ ਨੂੰ ਪਾਰਟੀ ਦੇ ਭਵਿੱਖ ਲਈ ਮਹੱਤਵਪੂਰਨ ਦੱਸਿਆ ਤਅੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਸ ਤਰ੍ਹਾਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਕਿ ਉਹ ਸੀਨੀਅਰਾਂ ਵੱਲੋਂ ਤਜ਼ਰਬੇ ਦੇ ਆਧਾਰ ’ਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਨੂੰ ਸਹੀ ਤਰੀਕੇ ਨਾਲ ਚਲਾਉਣ। ਉਨ੍ਹਾਂ ਕਿਹਾ ਕਿ ਮਾੜੀ ਕਿਸਮਤ ਹੈ ਕਿ ਸੀਨੀਅਰ ਲੋਕਾਂ ਦੀ ਪਾਰਟੀ ’ਚ ਪੂਰੀ ਤਰ੍ਹਾਂ ਅਣਦੇਖੀ ਹੋ ਰਹੀ ਹੈ। ਇਹ ਪਾਰਟੀ ਲਈ ਚੰਗਾ ਨਹੀਂ ਹੈ। ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਦੇ ਘਰ ਕਾਂਗਰਸ ਦੇ ਵਰਕਰਾਂ ਵੱਲੋਂ ਕੀਤੇ ਗਏ ਹਮਲੇ ਦੀ ਨਿੰਦਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਅਜਿਹਾ ਸਿਰਫ਼ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਜੋ ਪਾਰਟੀ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਸਨ।

ਕੈਪਟਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਰਾਜ ਦੇ ਭਵਿੱਖ ਲਈ ਵੋਟ ਕਰੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਤਜ਼ਰਬਾ ਦੱਸਦਾ ਹੈ ਕਿ ਚੋਣਾਂ ’ਚ ਭਾਵੇਂ ਜਿੰਨੀਆਂ ਵੀ ਪਾਰਟੀਆਂ ਖੜ੍ਹੀਆਂ ਹੋੋਣ, ਰਾਜ ਦੀ ਜਨਤਾ ਸਦਾ ਹੀ ‘ਸਿੰਗਲ ਪਾਰਟੀ/ਫੋਰਸ’ ਲਈ ਹੀ ਵੋਟ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕੁਪ੍ਰਸ਼ਾਸਨ ਦੀ ਸਥਿਤੀ ਪਾਕਿਸਤਾਨ ਨੂੰ ਸੂਬੇ ਅਤੇ ਦੇਸ਼ ’ਚ ਮੁਸੀਬਤਾਂ ਪੈਦਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਅੱਜ ਸਵੇਰੇ ਉਨ੍ਹਾਂ ਦੀ ਜੋ ਮੁਲਾਕਾਤ ਸੀ, ਉਹ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਸੀ।ਨਵਜੋਤ ਸਿੰਘ ਸਿੱਧੂ ’ਤੇ ਆਪਣੀ ਰਾਇ ਨੂੰ ਮੁੜ ਦੁਹਰਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਉਹ ਸਿਰਫ਼ ਮਜ਼ਮਾ ਲਾ ਸਕਦਾ ਹੈ। ਉਸ ਨੂੰ ਇਹ ਕਦੇ ਨਹੀਂ ਪਤਾ ਕਿ ਟੀਮ ਨੂੰ ਨਾਲ ਲੈ ਕੇ ਕਿਵੇਂ ਚੱਲਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਖ਼ੁਦ ਪਾਰਟੀ ਪ੍ਰਧਾਨ ਰਹੇ ਹਨ ਅਤੇ ਕਈ ਸੂਬਾ ਕਾਂਗਰਸੀ ਕਮੇਟੀ ਦੇ ਪ੍ਰਧਾਨਾਂ ਦੇ ਨਾਲ ਕੰਮ ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਹਰਦਮ ਸਾਰੇ ਮਾਮਲੇ ਬਿਨਾਂ ਕਿਸੇ ਡਰਾਮੇਬਾਜ਼ੀ ਦੇ ਆਪਸੀ ਗੱਲਬਾਤ ਦੇ ਜ਼ਰੀਏ ਵਧੀਆ ਮਾਹੌਲ ’ਚ ਹੀ ਨਿਪਟਾਏ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਨੂੰ ਛੱਡਣ ਦੇ ਬਿਆਨ ਨੇ ਪੰਜਾਬ ਦੇ ਕਾਂਗਰਸੀਆਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ। ਕਈ ਸੀਨੀਅਰ ਆਗੂਆਂ ਨੂੰ ਚਰਨਜੀਤ ਸਿੰਘ ਚੰਨੀ ਸਰਕਾਰ …

Leave a Reply

Your email address will not be published. Required fields are marked *