Breaking News
Home / Punjab / ਕਿਸਾਨ ਸੰਘਰਸ਼ : ਨੌਜਵਾਨ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ,ਕਿਸਾਨਾਂ ਚ ਛਾ ਗਈ ਸੋਗ ਦੀ ਲਹਿਰ-ਦੇਖੋ ਪੂਰੀ ਖ਼ਬਰ

ਕਿਸਾਨ ਸੰਘਰਸ਼ : ਨੌਜਵਾਨ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ,ਕਿਸਾਨਾਂ ਚ ਛਾ ਗਈ ਸੋਗ ਦੀ ਲਹਿਰ-ਦੇਖੋ ਪੂਰੀ ਖ਼ਬਰ

ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਇਸ ਕਿਸਾਨੀ ਸੰਘਰਸ਼ ਤੋਂ ਦੁੱਖ ਭਰੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਜੋ ਇਸ ਕਿਸਾਨੀ ਸੰਘਰਸ਼ ਵਿਚਲੇ ਮਾਹੌਲ ਨੂੰ ਹੋਰ ਸੋਗਮਈ ਬਣਾ ਦਿੰਦੀਆਂ ਹਨ। ਜਿਸ ਸਮੇਂ ਤੋਂ ਇਹ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ 80 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਮੋਰਚੇ ਲਾ ਕੇ ਸੰਘਰਸ਼ ਕਰਦੇ ਹੋਏ ਕਿਸਾਨਾਂ ਵਿੱਚੋਂ ਕਈ ਅਜਿਹੇ ਕਿਸਾਨ ਸ਼-ਹੀ-ਦ ਹੋਏ ਹਨ। ਜੋ ਲੰਮੇ ਸਮੇਂ ਤੋਂ ਇਸ ਸੰਘਰਸ਼ ਨਾਲ ਜੁੜੇ ਹੋਏ ਸਨ। ਤੇ ਕੁਝ ਅਜਿਹੇ ਕਿਸਾਨ ਵੀ ਸ਼-ਹੀ-ਦ ਹੋਏ ਜੋ ਇਸ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਜਾਂਦੇ ਹੋਏ, ਜਾਂ ਸੰਘਰਸ਼ ਤੋਂ ਬਾਅਦ ਵਾਪਸ ਆਉਂਦੇ ਸਮੇਂ ਰਸਤੇ ਵਿੱਚ ਸੜਕ ਹਾਦਸਿਆਂ ਦੀ ਚਪੇਟ ਵਿਚ ਆ ਗਏ।

ਕਿਸਾਨੀ ਸੰਘਰਸ਼ ਤੋਂ ਇਕ ਹੋਰ ਸ਼ੌਗਮਈ ਖਬਰ ਸਾਹਮਣੇ ਆਈ ਹੈ। ਜਿਸ ਨਾਲ ਕਿਸਾਨਾਂ ਵਿੱਚ ਫਿਰ ਤੋਂ ਸੋਗ ਦੀ ਲਹਿਰ ਫੈਲ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੋਟਕਪੂਰਾ ਦੇ 22 ਸਾਲਾ ਨੌਜਵਾਨ ਦੇ ਸ਼ਹੀਦ ਹੋਣ ਦੀ ਸਾਹਮਣੇ ਆਈ ਹੈ। ਇਹ ਸ਼-ਹੀ-ਦ ਕਿਸਾਨ ਸੰਦੀਪ ਸਿੰਘ ਸੋਨਾ ਪਿਛਲੇ ਕਈ ਦਿਨ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਰਿਹਾ ਸੀ।

ਜਿੱਥੇ ਉਸ ਦੀ ਹਾਲਤ ਕੁਝ ਖਰਾਬ ਹੋਣ ਤੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਇਲਾਜ ਵਾਸਤੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਇਹ ਨੌਜਵਾਨ ਜ਼ੇਰੇ ਇਲਾਜ ਸੀ। ਉਥੇ ਹੀ ਅੱਜ ਇਸ ਨੌਜਵਾਨ ਦੇ ਸ਼-ਹੀ-ਦ ਹੋਣ ਦੀ ਖਬਰ ਸਾਹਮਣੇ ਆਈ।ਮ੍ਰਿਤਕ ਕਿਸਾਨ ਸੰਦੀਪ ਸਿੰਘ ਸੋਨਾ ਕੋਟਕਪੂਰਾ ਦੇ ਨਜ਼ਦੀਕ ਪੈਂਦੇ ਪਿੰਡ ਕੋਠੇ ਵੜਿੰਗ ਦਾ ਰਹਿਣ ਵਾਲਾ ਸੀ।

ਇਸ ਨੌਜਵਾਨ ਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਕਿਸਾਨ ਆਗੂਆਂ, ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕੀਤੀ ਗਈ ਹੈ। ਫਰੀਦਕੋਟ ਜ਼ਿਲ੍ਹੇ ਵਿਚ ਹੋਏ ਇਸ ਨੌਜਵਾਨ ਕਿਸਾਨ ਦੀ ਮੌਤ ਨੇ ਇਕ ਵਾਰ ਫਿਰ ਤੋਂ ਮਾਹੌਲ ਨੂੰ ਸੋਗ ਮਈ ਕਰ ਦਿੱਤਾ ਹੈ।

The post ਕਿਸਾਨ ਸੰਘਰਸ਼ : ਨੌਜਵਾਨ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ,ਕਿਸਾਨਾਂ ਚ ਛਾ ਗਈ ਸੋਗ ਦੀ ਲਹਿਰ-ਦੇਖੋ ਪੂਰੀ ਖ਼ਬਰ appeared first on Sanjhi Sath.

ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਇਸ ਕਿਸਾਨੀ ਸੰਘਰਸ਼ ਤੋਂ ਦੁੱਖ ਭਰੀਆਂ ਖਬਰਾਂ …
The post ਕਿਸਾਨ ਸੰਘਰਸ਼ : ਨੌਜਵਾਨ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ,ਕਿਸਾਨਾਂ ਚ ਛਾ ਗਈ ਸੋਗ ਦੀ ਲਹਿਰ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *