ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan) ਦੇ 12.50 ਕਰੋੜ ਲਾਭਪਾਤਰੀ 11ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। 11ਵੀਂ ਕਿਸ਼ਤ ਕਦੋਂ ਆਵੇਗੀ, ਇਸ ਬਾਰੇ ਸਰਕਾਰ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਉਮੀਦ ਹੈ ਕਿ 11ਵੀਂ ਕਿਸ਼ਤ ਅਪ੍ਰੈਲ ਤੋਂ ਜੁਲਾਈ ਦੇ ਵਿਚਕਾਰ ਆ ਸਕਦੀ ਹੈ।
ਦਰਅਸਲ ਸਰਕਾਰ ਨੂੰ ਜਾਣਕਾਰੀ ਮਿਲੀ ਹੈ ਕਿ ਕਈ ਅਯੋਗ ਲੋਕ ਵੀ ਕਿਸਾਨ ਸਨਮਾਨ ਨਿਧੀ (Kisan Samman Nidhi) ਦਾ ਫਾਇਦਾ ਉਠਾ ਰਹੇ ਹਨ। ਅਜਿਹੇ ਵਿਚ ਯੋਜਨਾ ਦਾ ਲਾਭ ਲੈਣ ਵਾਲੇ ਸਾਰੇ ਲੋਕਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ।
1 ਮਈ ਤੋਂ 30 ਜੂਨ ਦੇ ਵਿਚਕਾਰ ਬਾਕਾਇਦਾ ਸੋਸ਼ਲ ਆਡਿਟ ਕਰਵਾਇਆ ਜਾ ਰਿਹਾ ਹੈ। ਇਸ ਆਡਿਟ ‘ਚ ਗ੍ਰਾਮ ਸਭਾ ਜ਼ਰੀਏ ਯੋਗ ਤੇ ਅਯੋਗ ਲੋਕਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਦੇ ਅਪਰ ਮੁੱਖ ਸਕੱਤਰ ਡਾ. ਦੇਵੇਸ਼ ਚਤੁਰਵੇਦੀ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ।
ਅਯੋਗ ਕਿਸਾਨਾਂ ਦੇ ਨਾਂ ਹਟਾ ਕੇ ਯੋਗ ਲੋਕਾਂ ਦੇ ਨਾਲ ਜੋੜ ਜਾਣਗੇ। ਲਾਭਪਾਤਰੀਆਂ ਦੀ ਸੂਚੀ ‘ਚ ਮ੍ਰਿਤਕਾਂ, ਇਕ ਪਰਿਵਾਰ ਵੱਲੋਂ ਦੋਹਰਾ ਲਾਭ ਲਾਭ ਲੈਣ ਵਾਲਿਆਂ ਦੇ ਨਾਂ ਵੀ ਹਟਣਗੇ। ਸੋਸ਼ਲ ਆਡਿਟ ਕਰਵਾਉਣ ਲਈ ਹਰ ਜ਼ਿਲ੍ਹੇ ‘ਚ ਜ਼ਿਲ੍ਹਾ ਅਧਇਕਾਰੀ ਦੀ ਪ੍ਰਧਾਨਗੀ ‘ਚ ਛੇ ਮੈਂਬਰੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਕਮੇਟੀ ‘ਚ ਮੁੱਖ ਵਿਕਾਸ ਅਧਿਕਾਰੀ, ਡਿਪਟੀ ਖੇਤੀਬਾੜੀ ਡਾਇਰੈਕਟਰ, ਜ਼ਿਲ੍ਹਾ ਵਿਕਾਸ ਅਧਿਕਾਰੀ, ਐੱਸਡੀਐੱਮ ਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਮੈਂਬਰ ਹੋਣਗੇ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan) ਦੇ 12.50 ਕਰੋੜ ਲਾਭਪਾਤਰੀ 11ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। 11ਵੀਂ ਕਿਸ਼ਤ ਕਦੋਂ ਆਵੇਗੀ, ਇਸ ਬਾਰੇ ਸਰਕਾਰ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ …