Breaking News
Home / Punjab / ਕਿਸਾਨ ਭਰਾਵੋ ਆਈ ਖਤਰੇ ਵਾਲੀ ਖ਼ਬਰ-ਹੋ ਜਾਓ ਸਾਵਧਾਨ ਤੇ ਰੱਖੋ ਬਚਾਅ

ਕਿਸਾਨ ਭਰਾਵੋ ਆਈ ਖਤਰੇ ਵਾਲੀ ਖ਼ਬਰ-ਹੋ ਜਾਓ ਸਾਵਧਾਨ ਤੇ ਰੱਖੋ ਬਚਾਅ

ਕਣਕ, ਛੋਲੇ ਤੇ ਮਸਰਾਂ ਵਰਗੀਆਂ ਫ਼ਸਲਾਂ ਲਈ ਵਧਦੀ ਠੰਢ ਜਿੱਥੇ ਬਿਹਤਰ ਸਾਬਿਤ ਹੋਵੇਗੀ, ਉੱਥੇ ਹੀ ਘੱਟਦੇ ਤਾਪਮਾਨ ਕੁਝ ਫ਼ਸਲਾਂ ਲਈ ਵਧਦੀ ਠੰਢ ਜਿੱਥੇ ਬਿਹਤਰ ਸਾਬਿਤ ਹੋਵੇਗੀ, ਉੱਥੇ ਘੱਟਦਾ ਤਾਪਮਾਨ ਕੁਝ ਫ਼ਸਲਾਂ ਦੀਆਂ ਮੁਸ਼ਕਲਾਂ ਵੀ ਵਧਾਏਗਾ। ਤਿਲਹਨ ਫਸਲਾਂ ’ਚ ਸਰੋਂ ਤੇ ਸਬਜ਼ੀਆਂ ’ਚ ਆਲੂ ਤੇ ਹਰੇ ਮਟਰ ਸਮੇਤ ਹੋਰ ਪੱਤੇਦਾਰ ਸਬਜ਼ੀਆਂ ਲਈ ਡਿੱਗਦਾ ਤਾਪਮਾਨ ਮਾਰੂ ਸਾਬਿਤ ਹੋ ਸਕਦਾ ਹੈ।

ਤਾਪਮਾਨ ਘਟਣ ਨਾਲ ਪਾਲਾ ਪੈਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਉਪਾਅ ਸੁਝਾਏ ਜਾ ਰਹੇ ਹਨ। ਮੌਸਮ ਵਿਭਾਗ ਦੀ ਪੇਸ਼ਨਿਗੋਈ ਮੁਤਾਬਕ ਦੇਸ਼ ਦੇ ਉੱਤਰੀ ਤੇ ਮੱਧ ਖੇਤਰ ’ਚ ਠੰਢ ਹੋਰ ਵਧ ਸਕਦੀ ਹੈ। ਇਸ ਦੇ ਮੱਦੇਨਜ਼ਰ ਖੇਤੀ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਵੱਖ-ਵੱਖ ਚਿਤਾਵਨੀ ਜਾਰੀ ਕਰ ਕੇ ਫ਼ਸਲਾਂ ਦੀ ਸੁਰੱਖਿਆ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਹੈ।

ਉੱਤਰੀ ਸੂਬਿਆਂ ’ਚ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ। ਕਈ ਥਾਵਾਂ ’ਤੇ ਤਾਪਮਾਨ ਮਾਈਨਸ (ਸਿਫਰ ਤੋਂ ਹੇਠਾਂ) ਵੀ ਦਰਜ ਕੀਤਾ ਜਾ ਰਿਹਾ ਹੈ। ਦਿੱਲੀ ’ਚ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤੇ ਰਾਜਸਥਾਨ ਦੇ ਕਈ ਇਲਾਕਿਆਂ ’ਚ ਇਹ ਮਾਈਨਸ ’ਚ ਹੈ। ਆਲੂ ਦੀ ਖੇਤੀ ਵਾਲੇ ਉੱਤਰ ਪ੍ਰਦੇਸ਼ ’ਚ ਵੀ ਪਿਛਲੇ ਕਈ ਦਿਨਾਂ ਤੋਂ ਕੋਰਾ ਪੈਣ ਦੀਆਂ ਸੂਚਨਾਵਾਂ ਹਨ।

ਕਣਕ ਉਤਪਾਦਕ ਸੂਬਿਆਂ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ ’ਚ ਕਣਕ ਦੀ ਬਿਜਾਈ ਤੇ ਪਹਿਲੀ ਸਿੰਚਾਈ ਹੋ ਚੁੱਕੀ ਹੈ। ਇੱਥੇ ਕਣਕ ਦੀਆਂ ਫ਼ਸਲਾਂ ਲਈ ਘੱਟਦਾ ਤਾਪਮਾਨ ਵਰਦਾਨ ਸਾਬਿਤ ਹੋਵੇਗਾ। ਖੇਤੀ ਵਿਗਿਆਨੀ ਪ੍ਰੋ. ਰਮੇਸ਼ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਕਣਕ ਲਈ 12 ਤੋਂ 22 ਡਿਗਰੀ ਸੈਲਸੀਅਸ ਦਾ ਤਾਪਮਾਨ ਆਦਰਸ਼ ਹੁੰਦਾ ਹੈ। ਇਸ ਨਾਲ ਕਣਕ ਤੇ ਛੋਲੇ ਵਰਗੀਆਂ ਹੋਰ ਫ਼ਸਲਾਂ ਨੂੰ ਬਹੁਤ ਫ਼ਾਇਦਾ ਮਿਲੇਗਾ। ਪਰ ਪੂਰਬੀ ਸੂਬਿਆਂ ’ਚ ਝੋਨੇ ਦੀ ਕਟਾਈ ਬਹੁਤ ਦੇਰ ਨਾਲ ਹੋਈ ਹੈ, ਜਿਸ ਨਾਲ ਹਾੜੀ ਸੀਜ਼ਨ ਦੀਆਂ ਪ੍ਰਮੁੱਖ ਫ਼ਸਲਾਂ ਕਣਕ ਦੀ ਪਿਛੇਤੀ ਬਿਜਾਈ ’ਚ ਦੇਰੀ ਹੋਈ ਹੈ। ਇੱਥੋਂ ਦੇ ਤਕਰੀਬਨ 40 ਫ਼ੀਸਦੀ ਖੇਤਰਾਂ ’ਚ ਬਿਜਾਈ ਅਜੇ ਜਾਰੀ ਹੈ। ਇਸ ਦੌਰਾਨ ਤਾਪਮਾਨ ਘਟਣ ਤੇ ਮਿੱਟੀ ’ਚ ਠੰਢਕ ਹੋਣ ਨਾਲ ਬੀਜਾਂ ਦੇ ਫੁੱਟਣ ’ਚ ਕਾਫ਼ੀ ਮੁਸ਼ਕਲ ਹੋਵੇਗੀ। ਇਸ ਕਾਰਨ ਕਣਕ ਦੀ ਉਤਪਾਦਕਤਾ ਘਟ ਸਕਦੀ ਹੈ।

ਉੱਤਰੀ ਖੇਤਰ ’ਚ ਹੋਣ ਵਾਲੀ ਪ੍ਰਮੁੱਖ ਫ਼ਸਲ ਸਰੋਂ ਦੀ ਖੇਤੀ ’ਤੇ ਬੁਰਾ ਅਸਰ ਪੈਣ ਦੀ ਸੰਭਾਵਨਾ ਹੈ। ਸਰੋਂ ਖੋਜ ਸੰਸਥਾਨ ਦੇ ਡਾਇਰੈਕਟਰ ਡਾਕਟਰ ਪੀਕੇ ਰਾਏ ਦਾ ਕਹਿਣਾ ਹੈ ਕਿ ਪੱਛਮੀ ਰਾਜਸਥਾਨ ’ਚ ਕਈ ਦਿਨਾਂ ਤੋਂ ਜ਼ਬਰਦਸਤ ਕੋਰਾ ਪੈ ਰਿਹਾ ਹੈ। ਜਿਨ੍ਹਾਂ ਫ਼ਸਲਾਂ ’ਚ ਪਹਿਲ ਦੇ ਤੌਰ ’ਤੇ ਦਾਣੇ ਆਉਣ ਵਾਲੇ ਹਨ, ਉਨ੍ਹਾਂ ਲਈ ਇਹ ਮਾਰੂ ਤੇ ਨੁਕਸਾਨਦਾਈ ਹੋਵੇਗਾ, ਜਦਕਿ ਪੂਰੀ ਰਾਜਸਥਾਨ ’ਚ ਫ਼ਸਲਾਂ ’ਚ ਫੁੱਲ ਆੇ ਹਨ, ਜਿਨ੍ਹਾਂ ਨੂੰ ਅਜੇ ਖ਼ਤਰਾ ਨਹੀਂ ਹੈ। ਪਰ ਠੰਢ ਦਾ ਇਹੀ ਆਲਮ ਰਿਹਾ ਤਾਂ ਖ਼ਤਰਾ ਹੋ ਸਕਦਾ ਹੈ। ਇਸ ਬਾਰੇ ਕਿਸਾਨਾਂ ਨੂੰ ਫ਼ੌਰੀ ਸਿੰਚਾਈ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਸਰੋਂ ਦੀ ਖੇਤੀ ਦੇ ਲਿਹਾਜ਼ ਨਾਲ ਰਾਜਸਥਾਨ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਹੈ, ਜਿੱਥੇ ਕੁਲ ਦੀ 40 ਫ਼ੀਸਦੀ ਖੇਤੀ ਹੁੰਦੀ ਹੈ। ਕੁਝ ਇਲਾਕਿਆਂ ’ਚ ਸਵੇਰੇ ਪੈ ਰਿਹਾ ਕੋਰਾ ਫੁੱਲ ਲੱਗੀ ਅਰਹਰ ਤੇ ਸਰੋਂ ਲਈ ਨੁਕਸਾਨਦਾਈ ਸਾਬਿਤ ਹੋ ਸਕਦਾ ਹੈ।

ਸਬਜ਼ੀਆਂ ’ਚ ਪ੍ਰਮੁੱਖ ਆਲੂ ਦੀ ਖੇਤੀ ਮੱਧ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਸਭ ਤੋਂ ਵੱਧ ਹੁੰਦੀ ਹੈ। ਇਸੇ ਤਰ੍ਹਾਂ ਆਲੂ ਦੀ ਅਗੇਤੀ ਫ਼ਸਲ ਦੀ ਖੇਤੀ ਪੰਜਾਬ ਤੇ ਹਰਿਆਣਾ ’ਚ ਕੀਤੀ ਜਾਂਦੀ ਹੈ। ਇਨ੍ਹਾਂ ਸੂਬਿਆਂ ’ਚ ਖੇਤਾਂ ’ਚ ਖੜ੍ਹੀ ਆਲੂ ਦੀ ਫ਼ਸਲ ਲਈ ਤੇਜ਼ ਠੰਢ ਤੇ ਪਾਰਾ ਬਹੁਤ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਕੱਲੇ ਉੱਤਰ ਪ੍ਰਦੇਸ਼ ’ਚ ਕੁਲ ਆਲੂ ਉਤਪਾਦਨ ਦਾ 31 ਫ਼ੀਸਦੀ ਤੋਂ ਵੱਧ ਹੁੰਦਾ ਹੈ। ਤਾਪਮਾਨ ਡਿੱਗਣ ਕੋਰਾ ਪੈਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਆਈਸੀਏਆਰ ਦੇ ਡਿਪਟੀ ਡਾਇਰੈਕਟਰ ਡਾਕਟਰ ਆਨੰਦ ਕੁਮਾਰ ਸਿੰਘ ਨੇ ਦੱਸਿਆ ਕਿ ਆਲੂ ਤੇ ਹਰੇ ਮਟਰ ਨਾਲ ਪੱਤੇਦਾਰ ਸਬਜ਼ੀਆਂ, ਅੰਬ ਦੇ ਰੁੱਖਾਂ ਨਾਲ ਉੱਤਰੀ ਸੂਬਿਆਂ ’ਚ ਹੋਣ ਵਾਲੀ ਕੇਲੇ ਦੀ ਫ਼ਸਲ ’ਤੇ ਮਾੜਾ ਅਸਰ ਪਵੇਗਾ। ਇਸ ਲਈ ਕਿਸਾਨਾਂ ਨੂੰ ਜਿੱਥੇ ਤੱਤਕਾਲ ਸਿੰਚਾਈ ਦਾ ਸੁਝਾਅ ਦਿੱਤਾ ਗਿਆ ਹੈ, ਉੱਥੇ ਹੀ ਖੇਤਾਂ ਦੇ ਬੰਨਿ੍ਹਆਂ ’ਤੇ ਧੂੰਆਂ ਕਰਨ ਦੀ ਰਵਾਇਤੀ ਸਲਾਹ ਵੀ ਦਿੱਤੀ ਗਈ ਹੈ।

ਕਣਕ, ਛੋਲੇ ਤੇ ਮਸਰਾਂ ਵਰਗੀਆਂ ਫ਼ਸਲਾਂ ਲਈ ਵਧਦੀ ਠੰਢ ਜਿੱਥੇ ਬਿਹਤਰ ਸਾਬਿਤ ਹੋਵੇਗੀ, ਉੱਥੇ ਹੀ ਘੱਟਦੇ ਤਾਪਮਾਨ ਕੁਝ ਫ਼ਸਲਾਂ ਲਈ ਵਧਦੀ ਠੰਢ ਜਿੱਥੇ ਬਿਹਤਰ ਸਾਬਿਤ ਹੋਵੇਗੀ, ਉੱਥੇ ਘੱਟਦਾ ਤਾਪਮਾਨ ਕੁਝ …

Leave a Reply

Your email address will not be published. Required fields are marked *